ਜਲੰਧਰ (ਬਿਊਰੋ) - ਸ਼ਾਇਦ ਹੀ ਕੋਈ ਅਜਿਹਾ ਸ਼ਖ਼ਸ ਹੋਵੇ, ਜਿਸ ਨੂੰ ਅਮਰੂਦ ਖਾਣਾ ਪਸੰਦ ਨਾ ਹੋਵੇ। ਅਮਰੂਦ ਖਾਣ ’ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੂਦ ਦੇ ਨਾਲ ਅਮਰੂਦ ਦੀਆਂ ਪੱਤੀਆਂ ਵੀ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਅਮਰੂਦ ਦੇ ਪੱਤੇ ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ ਗੁਣ ਅਤੇ ਐਂਟੀ ਇੰਫਲੀਮੇਂਟਰੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਚਮੜੀ ਵਾਲ ਅਤੇ ਸਿਹਤ ਦੀ ਦੇਖਭਾਲ ਲਈ ਅਮਰੂਦ ਦੀਆਂ ਪੱਤੀਆਂ ਦਾ ਰਸ ਜਾਂ ਫਿਰ ਛੋਟੀ ਮੁਲਾਇਮ ਪੱਤੀਆਂ ਨੂੰ ਚਬਾ ਕੇ ਖਾਣਾ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਫ਼ਾਇਦਿਆਂ ਦੇ ਬਾਰੇ...
1. ਭਾਰ ਘਟਾਉਣ 'ਚ ਮਦਦਗਾਰ
ਜੋ ਲੋਕ ਵਧੇ ਹੋਏ ਭਾਰ ਤੋਂ ਪ੍ਰੇਸ਼ਾਨ ਰਹਿੰਦੇ ਹਨ, ਉਹ ਅਮਰੂਦ ਦੀਆਂ ਪੱਤੀਆਂ ਦੀ ਵਰਤੋਂ ਕਰਨ। ਇਸ ਨਾਲ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ। ਇਹ ਭਾਰ ਘਟਾਉਣ 'ਚ ਸਹਾਈ ਹੁੰਦੀਆਂ ਹਨ।
2. ਸ਼ੂਗਰ ਦੇ ਰੋਗੀਆਂ ਲਈ ਫ਼ਾਇਦੇਮੰਦ
ਸ਼ੂਗਰ ਦੇ ਰੋਗੀਆਂ ਲਈ ਅਮਰੂਦ ਦੀਆਂ ਪੱਤੀਆਂ ਬੇਹੱਦ ਫ਼ਾਇਦੇਮੰਦ ਹੁੰਦੀਆਂ ਹਨ। ਸ਼ੂਗਰ ਦੇ ਰੋਗੀ ਨੂੰ ਰੋਜ਼ਾਨਾ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

3. ਬਲੱਡ ਪ੍ਰ੍ਰੈਸ਼ਰ ਨੂੰ ਕਰੇ ਕਾਬੂ
ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਵਧਦਾ ਜਾਂ ਘਟਦਾ ਹੈ, ਉਨ੍ਹਾਂ ਲਈ ਅਮਰੂਦ ਦੀਆਂ ਪੱਤੀਆਂ ਬੇਹੱਦ ਫ਼ਾਇਦੇਮੰਦ ਹੁੰਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਸਾਵਧਾਨ ! ਜੇਕਰ ਤੁਸੀਂ ਵੀ ਕਰਦੇ ਹੋ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਤਾਂ ਹੋ ਸਕਦੀ ਹੈ ਇਹ ਬੀਮਾਰੀ
4. ਪਾਚਨ ਤੰਤਰ ਨੂੰ ਮਜ਼ਬੂਤ ਰੱਖੇ
ਅਮਰੂਦ ਦੀਆਂ ਪੱਤੀਆਂ ਪਾਚਨ ਤੰਤਰ ਨੂੰ ਮਜ਼ਬੂਤ ਰੱਖਦੀਆਂ ਹਨ। ਇਸ ਦੀ ਵਰਤੋਂ ਨਾਲ ਭੋਜਨ ਪਚਨ 'ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
5. ਵਾਲ ਝੜਨ ਦੀ ਸੱਮਸਿਆ ਨੂੰ ਕਰੇ ਦੂਰ
ਅਮਰੂਦ ਦੇ ਪੱਤਿਆਂ ਨਾਲ ਤੁਸੀਂ ਆਪਣੇ ਵਾਲਾਂ ਦੀ ਹਰ ਤਰ੍ਹਾਂ ਪਰੇਸ਼ਾਨੀ ਨੂੰ ਦੂਰ ਕਰ ਸਕਦੇ ਹੋ, ਮਹਿਲਾਵਾਂ ਨੂੰ ਵਾਲ ਝੜਨ ਦੀ ਸੱਮਸਿਆ ਆਮ ਗੱਲ ਹੈ। ਹਰ ਇੱਕ ਮਹਿਲਾ ਇਸ ਪਰੇਸ਼ਾਨੀ ਨਾਲ ਜੂਝ ਰਹੀ ਹੈ। ਜੇਕਰ ਤੁਸੀਂ ਅਮਰੂਦ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਉਸ ਪਾਣੀ ਨਾਲ ਆਪਣੇ ਵਾਲ ਧੋਵੋ ਤਾਂ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ।
ਪੜ੍ਹੋ ਇਹ ਵੀ ਖ਼ਬਰ - Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਰਦ ਦੂਰ ਕਰਨ ਦੀ ਦਵਾਈ, ਇੰਝ ਪਾਓ ਰਾਹਤ

6. ਚਿਹਰੇ ਦੇ ਮੁਹਾਸੇ ਠੀਕ ਕਰੇ
ਜੇਕਰ ਜ਼ਿਆਦਾ ਗਰਮੀ ਕਾਰਨ ਤੁਹਾਡੇ ਚਿਹਰੇ ‘ਤੇ ਮੁਹਾਸੇ ਨਿਕਲ ਆਉਂਦੇ ਹਨ ਤਾਂ ਇਸ ਦੇ ਪੱਤਿਆਂ ਦਾ ਪੇਸਟ ਬਣਾ ਕੇ ਚਿਹਰੇ ‘ਤੇ ਲਗਾਓ। ਇਸ ਦੇ ਨਾਲ ਮੁਹਾਸੇ ਠੀਕ ਹੋ ਜਾਣਗੇ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
7. ਝੂਰੜੀਆਂ ਨੂੰ ਦੂਰ ਕੀਤਾ ਜਾ ਸਕਦਾ
ਵੱਧਦੀ ਉਮਰ ਨਾਲ ਤੁਹਾਡੇ ਚਿਹਰੇ ‘ਤੇ ਝੁਰੜੀਆਂ ਵੀ ਆ ਜਾਂਦੀਆਂ ਹਨ। ਅਮਰੂਦ ਦੇ ਪੱਤਿਆਂ ਨਾਲ ਝੂਰੜੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਦਾ ਪੇਸਟ ਤਿਆਰ ਕਰਕੇ ਪ੍ਰਭਾਵਿਤ ਹਿੱਸੇ ‘ਤੇ ਲਗਾਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
8. ਦਾਗ-ਧੱਬੇ ਦੂਰ ਕਰੇ
ਦਾਗ-ਧੱਬੇ ਦੂਰ ਕਰਨ ਲਈ ਅਮਰੂਦ ਦੇ ਪੱਤਿਆਂ ਨੂੰ ਉਬਾਲ ਕੇ ਇਸ ਦਾ ਇਸਤੇਮਾਲ ਕਰੋ। ਇਸ ਦੇ ਪਾਣੀ ਨੂੰ ਦਿਨ ‘ਚ ਦੋ-ਚਾਰ ਵਾਰ ਚਿਹਰੇ ‘ਤੇ ਲਗਾਓ। ਇਸ ਨਾਲ ਦਾਗ-ਧੱਬੇ ਦੂਰ ਹੋ ਜਾਣਗੇ।
ਪੜ੍ਹੋ ਇਹ ਵੀ ਖ਼ਬਰ - ਗਾਲਾਂ ਕੱਢਣ ਤੋਂ ਰੋਕਣ ਗਏ ਬਜ਼ੁਰਗ ਦੀ ਪਹਿਲਾਂ ਕੀਤੀ ਕੁੱਟਮਾਰ, ਫਿਰ ਇੱਟਾਂ ਮਾਰ ਦਿੱਤੀ ਦਰਦਨਾਕ ਮੌਤ

9. ਮੂੰਹ ‘ਚ ਛਾਲੇ
ਮੂੰਹ ‘ਚ ਛਾਲੇ ਹੋਣ ’ਤੇ ਅਮਰੂਮ ਦੇ ਪੱਤਿਆ ਦਾ ਪੇਸਟ ਬਣਾ ਲਓ। ਜੇ ਤੁਹਾਡੇ ਮੂੰਹ ‘ਚ ਛਾਲੇ ਹਨ ਤਾਂ ਇਸ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਇਸ ਨਾਲ ਦਿਨ ‘ਚ ਦੋ-ਤਿੰਨ ਵਾਰ ਗਰਾਰੇ ਕਰੋ ਅਰਾਮ ਮਿਲੇਗਾ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਰਦ ਦੂਰ ਕਰਨ ਦੀ ਦਵਾਈ, ਇੰਝ ਪਾਓ ਰਾਹਤ
NEXT STORY