ਜਲੰਧਰ - ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਵਾਲ ਸੁੰਦਰ ਹੋਣ, ਜਿਸ ਲਈ ਉਹ ਕਈ ਤਰ੍ਹਾਂ ਦੇ ਸ਼ੈਪੂ ਅਤੇ ਤੇਲ ਦੀ ਵਰਤੋਂ ਕਰਦਾ ਹੈ। ਜੇਕਰ ਠੀਕ ਤੇਲ ਦੇ ਪੋਸ਼ਣ ਤੱਤ ਦੇ ਕੇ ਵਾਲਾਂ ਦੀ ਦੇਖਭਾਲ ਕੀਤੀ ਜਾਵੇ ਤਾਂ ਵਾਲਾਂ ਦੀ ਸੁੰਦਰਤਾ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਅੱਜ ਪ੍ਰਦੂਸ਼ਿਤ ਮਾਹੌਲ ਦੇ ਕਾਰਨ ਵਾਲਾਂ ਦੀ ਖ਼ੂਬਸੂਰਤੀ ਦਿਨ-ਬ-ਦਿਨ ਘੱਟ ਹੁੰਦੀ ਜਾ ਰਹੀ ਹੈ। ਬਹੁਤ ਹੀ ਘੱਟ ਉਮਰ ਵਿੱਚ ਸਾਡੇ ਸਾਰਿਆਂ ਦੇ ਵਾਲ ਸਫ਼ੇਦ ਹੁੰਦੇ ਜਾ ਰਹੇ ਹਨ। ਇਸ ਤੋਂ ਇਲਾਵਾ ਵਾਲ ਝੜਨ ਦੀ ਸਮੱਸਿਆ ਵੀ ਵੱਧ ਰਹੀ ਹੈ। ਜੇਕਰ ਪੌਸ਼ਟਿਕ ਤੱਤਾਂ ਵਾਲਾ ਤੇਲ ਲਾ ਕੇ ਵਾਲਾਂ ਦੀ ਦੇਖ ਭਾਲ ਕੀਤੀ ਜਾਂਦੀ ਹੈ ਤਾਂ ਵਾਲਾ ਦੀ ਸੁੰਦਰਤਾ ਬਰਕਰਾਰ ਰਹਿ ਸਕਦੀ ਹੈ। ਵਾਲਾਂ ਲਈ ਤੁਸੀਂ ਹੇਠ ਲਿਖੇ ਪੌਸ਼ਟਿਕ ਤੇਲ ਦੀ ਵਰਤੋਂ ਕਰੋ, ਜਿਸ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ...
ਨਾਰੀਅਲ ਤੇਲ
ਨਾਰੀਅਲ ਦੇ ਤੇਲ ਵਿੱਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਜਿਵੇਂ ਕਈ ਤੱਤ ਮੌਜੂਦ ਹੁੰਦੇ ਹਨ। ਇਸ ਵਾਲਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਵਾਲਾਂ ਨੂੰ ਨਰਮ, ਮੁਲਾਇਮ ਵੀ ਬਣਾਉਂਦੇ ਹਨ। ਸਿਰ ਵਿੱਚ ਰੋਜ਼ਾਨਾ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰਨ ਨਾਲ ਵਾਲ ਲੰਬੇ ਹੁੰਦੇ ਹਨ ਅਤੇ ਸਫੇਦ ਵੀ ਨਹੀਂ ਹੁੰਦੇ।
ਬਦਾਮ ਤੇਲ
ਬਦਾਮ ਦੇ ਤੇਲ ਵਿੱਚ ਵਿਟਾਮਿਨ-ਈ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਵਿਟਾਮਿਨ-ਈ ਨਾਲ ਸਕਿਨ ਉੱਤੇ ਚਮਕ ਆਉਂਦੀ ਹੈ ਅਤੇ ਸਕਿਨ ਨਰਮ ਮੁਲਾਇਮ ਬਣੀ ਰਹਿੰਦੀ ਹੈ। ਇਸ ਲਈ ਬਦਾਮਾਂ ਦਾ ਤੇਲ ਵਾਲਾਂ ਵਿੱਚ ਹਰ ਰੋਜ਼ ਲਗਾਉਣ ਨਾਲ ਵਾਲਾਂ ਵਿਚ ਸ਼ਾਇਨਿੰਗ ਆਉਂਦੀ ਹੈ।
ਕੇਸਟਰ ਆਇਲ
ਵਾਲਾਂ ਲਈ ਕੇਸਟਰ ਆਇਲ ਵੀ ਕਾਫ਼ੀ ਚੰਗਾ ਮੰਨਿਆ ਜਾਂਦਾ ਹੈ। ਇਸ ਨੂੰ ਵਾਲਾਂ ਵਿੱਚ ਲਗਾਉਣ ਨਾਲ ਵਾਲਾਂ ਦੀ ਸਾਰਾ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਕੈਸਟਰ ਆਇਲ ਵਿੱਚ ਐਂਟੀ ਬੈਕਟੀਰੀਅਲ ਗੁਣਾਂ ਦੇ ਨਾਲ-ਨਾਲ ਐਂਟੀ ਫੰਗਲ ਗੁਣ ਵੀ ਪਾਏ ਜਾਂਦੇ ਹਨ। ਵਾਲਾਂ ਦੀਆਂ ਜੜ੍ਹਾਂ ਵਿਚ ਮਾਲਿਸ਼ ਕਰਨ ਨਾਲ ਵਾਲ ਮਜ਼ਬੂਤ ਹੋ ਜਾਂਦੇ ਹਨ।
ਜੈਤੂਨ ਦਾ ਤੇਲ
ਜੈਤੂਨ ਦਾ ਤੇਲ ਕਈ ਗੁਣਾਂ ਨਾਲ ਭਰਪੂਰ ਹੈ। ਇਸ ਤੇਲ ਵਿਚ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ, ਜੋ ਸਾਡੇ ਵਾਲਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਤੇਲ ਨਾਲ ਸਿਰ ਵਿਚੋਂ ਖ਼ੁਸ਼ਕੀ ਖ਼ਤਮ ਹੋ ਜਾਂਦੀ ਹੈ।
ਐਵੋਕਾਡੋ ਆਇਲ
ਐਵੋਕਾਡੋ ਆਇਲ ਵਿੱਚ ਵਿਟਾਮਿਨ-ਈ, ਵਿਟਾਮਿਨ-ਏ, ਵਿਟਾਮਿਨ-ਬੀ1, ਵਿਟਾਮਿਨ-ਬੀ2, ਵਿਟਾਮਿਨ- ਡੀ ਨਾਲ ਹੀ ਬੀਟਾ ਕੈਰੋਂਟੀਨ ਆਦਿ ਤੱਤ ਮੌਜੂਦ ਹੁੰਦੇ ਹਨ। ਇਸ ਤੇਲ ਨਾਲ ਵਾਲਾਂ ਵਿਚ ਚਮਕ ਆਉਂਦੀ ਹੈ। ਤੁਹਾਨੂੰ ਆਪਣੇ ਵਾਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।
ਜੇਕਰ ਤੁਸੀਂ ਵੀ ਪੀਂਦੇ ਹੋ RO ਵਾਲਾ ਪਾਣੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
NEXT STORY