ਜਲੰਧਰ— ਸਿਰ ਦਰਦ, ਗਰਦਨ ਦਰਦ ਅਤੇ ਤਣਾਅ ਦੇ ਲਈ ਮਹਿੰਗੀ ਦਵਾਈਆਂ ਲੈਣੀਆਂ ਪੈਂਦੀਆਂ ਹਨ ਅਤੇ ਇਨ੍ਹਾਂ ਦੇ ਕਈ ਸਾਈਡਇਫੈਕਟ ਵੀ ਹਨ। ਇਸ ਪਰੇਸ਼ਾਨੀ ਨੂੰ ਐਕਓਪ੍ਰੈੱਸ਼ਰ ਦੇ ਰਾਹੀ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਦਰਦ ਤੋਂ ਛੁਟਕਾਰਾ ਪਾਉਣ ਲਈ ਜ਼ਰੂਰਤ ਹੈ ਹੱਥਾਂ ਦੇ ਸਹੀਂ ਪੁਆਂਇਟ ਦੀ ਪਹਿਚਾਣ ਦੀ। ਹੱਥਾਂ ਦੇ ਛਿੱਪੇ ਕੁੱਝ ਅਜਿਹੇ ਪੁਆਂਇਟ ਹਨ ਜਿਨ੍ਹਾਂ ਰਾਹੀ ਤੁਸੀਂ ਦਰਦ ਨੂੰ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਪੁਆਂਇਟਾਂ ਬਾਰੇ।
1. ਤਣਾਅ 
ਛੋਟੀ ਉਂਗਲੀ ਦੇ ਥੱਲੇ ਕਲਾਈ ਦੇ ਹਿੱਸੇ 'ਤੇ ਦਬਾਉਣ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ।
2. ਹਿਚਕੀ
ਹਿਚਕੀ ਆਉਣ 'ਤੇ ਹਥੇਲੀ ਦੇ ਵਿਚਕਾਰ ਪ੍ਰੈਸ਼ਰ ਦੇਣ ਨਾਲ ਆਰਾਮ ਮਿਲਦਾ ਹੈ।
3. ਗਰਦਨ ਦਾ ਦਰਦ
ਇੰਡੇਕਸ ਫਿੰਗਰ ਅਤੇ ਵਿਚਕਾਰਲੀ ਫਿੰਗਰ ਦੇ ਵਿਚਕਾਰ ਦੇ ਥੱਲੇ ਵਾਲੇ ਹਿੱਸੇ 'ਤੇ ਦਬਾਅ ਪਾਉਣ ਨਾਲ ਗਰਦਨ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।
4. ਦੰਦ ਦਾ ਦਰਦ
ਅੰਗੂਠੇ ਦੇ ਨਹੁੰ ਦੇ ਚਾਰੇ ਪਾਸੇ ਪ੍ਰੈਸ਼ਰ ਪਾਉਣ ਨਾਲ ਦੰਦ ਦਰਦ ਤੋਂ ਆਰਾਮ ਮਿਲਦਾ ਹੈ।
5. ਪੇਟ ਦੀ ਤਕਲੀਫ
ਪੇਟ ਦੀ ਖਰਾਬੀ ਹੋਣ 'ਤੇ ਹਥੇਲੀ ਦੇ ਵਿਚਕਾਰੋ ਪ੍ਰੈਸ਼ਰ ਦੇਣ ਨਾਲ ਆਰਾਮ ਮਿਲਦਾ ਹੈ।
ਇਨ੍ਹਾਂ ਕਾਰਨਾਂ ਕਰ ਕੇ ਕੰਬਦੇ ਹਨ ਹੱਥ-ਪੈਰ
NEXT STORY