ਜਲੰਧਰ (ਬਿਊਰੋ) - ਪੈਰਾਂ ਵਿੱਚ ਜਲਨ ਅਤੇ ਸੇਕ ਨਿਕਲਣ ਦੀ ਸਮੱਸਿਆ ਦਾ ਸਾਹਮਣਾ ਬਹੁਤ ਸਾਰੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਅਜਿਹਾ ਜ਼ਿਆਦਾਤਰ ਗਰਮੀ ਦੇ ਮੌਸਮ ਵਿੱਚ ਗਰਮੀ ਕਾਰਨ ਹੁੰਦਾ ਹੈ ਪਰ ਕਈ ਲੋਕਾਂ ਨੂੰ ਇਹ ਸਮੱਸਿਆ ਹਰੇਕ ਮੌਸਮ ’ਚ ਹੁੰਦੀ ਹੈ। ਪੈਰਾਂ ਵਿੱਚ ਚਲਣ ਅਤੇ ਸੇਕ ਨਿਕਲਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਪੈਰਾਂ ਵਿੱਚ ਜਲਣ ਦੋ ਜਾਂ ਤਿੰਨ ਦਿਨਾਂ ਤੋਂ ਜ਼ਿਆਦਾ ਰਹਿੰਦੀ ਹੈ, ਤਾਂ ਡਾਕਟਰ ਦੀ ਸਲਾਹ ਲਓ, ਕਿਉਂਕਿ ਇਹ ਕਈ ਗੰਭੀਰ ਬੀਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਪੈਰਾਂ ਵਿੱਚ ਜਲਣ ਹੋਣ ਦੇ ਮੁੱਖ ਕਾਰਨ ਅਤੇ ਇਸ ਨੂੰ ਦੂਰ ਕਰਨ ਦੇ ਘਰੇਲੂ ਨੁਸਖ਼ੇ....
ਨਿੰਮ ਦਾ ਤੇਲ
ਜੇ ਤੁਹਾਡੇ ਪੈਰਾਂ ਵਿੱਚ ਜਲਣ ਅਤੇ ਦਰਦ ਇਨਫੈਕਸ਼ਨ ਕਾਰਨ ਹੋ ਰਿਹਾ ਹੈ, ਤਾਂ ਇਸ ਲਈ ਨਿੰਮ ਦਾ ਤੇਲ ਜਾਂ ਫਿਰ ਨਿੰਮ ਦਾ ਲੇਪ ਪੈਰਾਂ ਤੇ ਲਗਾਓ। ਨਿੰਮ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਸ ਨਾਲ ਜਲਣ ਬਹੁਤ ਜਲਦ ਦੂਰ ਹੋ ਜਾਵੇਗੀ ।
ਪੜ੍ਹੋ ਇਹ ਵੀ ਖ਼ਬਰ - Health:ਮੂੰਹ ’ਚ ਹੋਣ ਵਾਲੇ ਛਾਲਿਆਂ ਤੋਂ ਨਿਜ਼ਾਤ ਪਾਉਣ ਲਈ ਹਲਦੀ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ,ਹੋਵੇਗਾ ਫ਼ਾਇਦਾ

ਸੇਬ ਦਾ ਸਿਰਕਾ
ਪੈਰਾਂ ਦੀ ਜਲਣ ਦੂਰ ਕਰਨ ਲਈ ਪੈਰਾਂ ਨੂੰ ਸੇਬ ਦਾ ਸਿਰਕਾ ਅਤੇ ਪਾਣੀ ਦੇ ਮਿਸ਼ਰਣ ਵਿੱਚ ਕੁੱਝ ਸਮੇਂ ਰੱਖੋ। ਇਸ ਨਾਲ ਵੀ ਪੈਰਾਂ ਦੀ ਜਲਣ ਬਹੁਤ ਜਲਦ ਦੂਰ ਹੁੰਦੀ ਹੈ।
ਵਿਟਾਮਿਨ-ਬੀ ਵਾਲੀਆਂ ਚੀਜ਼ਾਂ ਖਾਓ
ਜੇ ਤੁਹਾਡੇ ਪੈਰਾਂ ਵਿੱਚ ਜਲਣ ਵਿਟਾਮਿਨ-ਬੀ ਦੀ ਘਾਟ ਕਾਰਨ ਹੋ ਰਹੀ ਹੈ, ਤਾਂ ਇਸ ਲਈ ਵਿਟਾਮਿਨ-ਬੀ ਵਾਲੀਆਂ ਚੀਜ਼ਾਂ ਆਪਣੇ ਆਹਾਰ ਵਿੱਚ ਸ਼ਾਮਲ ਕਰੋ, ਜਿਵੇਂ ਅੰਡਾ, ਚਿਕਨ, ਪਾਲਕ। ਇਨ੍ਹਾਂ ਚੀਜ਼ਾਂ ਵਿੱਚ ਬਿਟਾਮਿਨ-ਬੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਹੱਥਾਂ-ਪੈਰਾਂ ਦੇ ਨਹੁੰ ਸੁੱਕ ਰਹੇ ਹਨ ਤਾਂ ‘ਐਲੋਵੇਰਾ’ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ, ਦੂਰ ਹੋਵੇਗੀ ਇਨਫੈਕਸ਼ਨ

ਹਲਦੀ ਵਾਲਾ ਦੁੱਧ
ਪੈਰਾਂ ਦੀ ਜਲਣ ਦੂਰ ਦੂਰ ਕਰਨ ਲਈ ਹਲਦੀ ਵਾਲਾ ਦੁੱਧ ਬਹੁਤ ਫ਼ਾਇਦੇਮੰਦ ਹੈ। ਇਸ ’ਚ ਕਰਕਿਊਮਿਨ ਹੁੰਦਾ ਹੈ, ਜੋ ਨਸਾਂ ਨੂੰ ਆਰਾਮ ਦਿਵਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਐਂਟੀਆਕਸੀਡੈਂਟ ਐਂਟੀ ਮਾਈਕ੍ਰੋਬੀਅਲ ਗੁਣ ਹੁੰਦੇ ਹਨ, ਜੋ ਪੈਰਾਂ ਦੀ ਜਲਣ ਦੂਰ ਕਰਦੇ ਹਨ।
ਪੈਰਾਂ ਦੀ ਮਸਾਜ ਕਰੋ
ਪੈਰਾਂ ਦੀ ਜਲਣ ਦੂਰ ਕਰਨ ਲਈ ਪੈਰਾਂ ਦੀ ਮਸਾਜ ਕਰੋ। ਇਸ ਨਾਲ ਬਲੱਡ ਸਰਕੁਲੇਸ਼ਨ ਠੀਕ ਹੁੰਦਾ ਹੈ ਅਤੇ ਜਲਣ ਘੱਟ ਹੋ ਜਾਂਦੀ ਹੈ। ਇਸ ਲਈ ਤੁਸੀਂ ਬਦਾਮ ਦਾ ਤੇਲ ਜਾਂ ਫਿਰ ਨਾਰੀਅਲ ਦਾ ਤੇਲ ਇਸਤੇਮਾਲ ਕਰ ਸਕਦੇ ਹੋ ।
ਪੜ੍ਹੋ ਇਹ ਵੀ ਖ਼ਬਰ - Health Tips: ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਲਸਣ ਸਣੇ ਇਨ੍ਹਾਂ ਚੀਜ਼ਾਂ ਦੀ ਕਰਨ ਵਰਤੋਂ, ਮਿਲੇਗੀ ਰਾਹਤ

ਨਿੰਬੂ ਪਾਣੀ ਅਤੇ ਗੂੰਦ ਕਤੀਰਾ ਲਓ
ਜੇ ਤੁਹਾਡੇ ਪੈਰਾਂ ਵਿੱਚ ਚਲਣ ਜ਼ਿਆਦਾ ਗਰਮੀ ਕਾਰਨ ਹੋ ਰਹੀ ਹੈ, ਤਾਂ 1 ਚਮਚ ਗੂੰਦ ਕਤੀਰਾ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ। ਦਿਨ ਵਿੱਚ ਦੋ ਵਾਰ ਨਿੰਬੂ ਪਾਣੀ ਵਿੱਚ ਮਿਲਾ ਕੇ ਲਓ। ਇਸ ਨਾਲ ਸਰੀਰ ਦੀ ਸਾਰੀ ਗਰਮੀ ਬਾਹਰ ਨਿਕਲ ਜਾਵੇਗੀ ।
Health:ਮੂੰਹ ’ਚ ਹੋਣ ਵਾਲੇ ਛਾਲਿਆਂ ਤੋਂ ਨਿਜ਼ਾਤ ਪਾਉਣ ਲਈ ਹਲਦੀ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ,ਹੋਵੇਗਾ ਫ਼ਾਇਦਾ
NEXT STORY