ਜਲੰਧਰ (ਬਿਊਰੋ) - ਅੱਜ ਦੇ ਸਮੇਂ 'ਚ ਵੱਡੇ ਹੀ ਨਹੀਂ ਸਗੋਂ ਛੋਟੇ-ਛੋਟੇ ਬੱਚੇ ਵੀ ਢਿੱਡ 'ਚ ਬਣਨ ਵਾਲੀ ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਹ ਸਮੱਸਿਆ ਗਲਤ ਖਾਣ ਪੀਣ ਦੇ ਕਾਰਨ ਸਭ ਤੋਂ ਵੱਧ ਹੋ ਰਹੀ ਹੈ। ਗਲਤ ਖਾਣ ਪੀਣ ਕਾਰਨ ਸਾਡਾ ਢਿੱਡ ਦਰਦ ਕਰਨ ਲੱਗ ਪੈਦਾ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਫਿਰ ਦਵਾਈ ਲੈਣੀ ਪੈਂਦੀ ਹੈ। ਗੈਸ ਦਾ ਇਲਾਜ ਘਰ 'ਚ ਮੌਜੂਦ ਕੁਝ ਚੀਜ਼ਾਂ ਦੀ ਵਰਤੋਂ ਨਾਲ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ...
1. ਦਾਲਚੀਨੀ
ਦਾਲਚੀਨੀ ਗੈਸ ਦੀ ਸਮੱਸਿਆ ਦੂਰ ਕਰਨ 'ਚ ਮਦਦ ਕਰਦੀ ਹੈ। ਇਸ ਲਈ 1 ਚਮਚ ਦਾਲਚੀਨੀ ਪਾਊਡਰ ਨੂੰ ਗਰਮ ਪਾਣੀ 'ਚ ਮਿਲਾ ਕੇ ਪੀਓ। ਤੁਸੀਂ ਚਾਹੋ ਤਾਂ ਇਸ 'ਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ।
2. ਅਦਰਕ
ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਦਰਕ ਦੀ ਵਰਤੋਂ ਕਰੋ। ਇਸ ਲਈ ਅਦਰਕ, ਸੌਂਫ ਅਤੇ ਇਲਾਇਚੀ ਨੂੰ ਬਰਾਬਰ ਮਾਤਰਾ 'ਚ ਲਓ ਅਤੇ ਪਾਣੀ 'ਚ ਚੰਗੀ ਤਰ੍ਹਾਂ ਨਾਲ ਘੋਲ ਲਓ। ਇਸ 'ਚ ਚੁਟਕੀ ਇਕ ਹਿੰਗ ਵੀ ਪਾਓ। ਦਿਨ 'ਚ ਦੋ ਵਾਰ ਇਸ ਪਾਣੀ ਨਾਲ ਤੁਹਾਨੂੰ ਆਰਾਮ ਮਿਲੇਗਾ।
ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ 15-20 ਮਿੰਟ ਜ਼ਰੂਰ ਟੱਪੋ ਰੱਸੀ, ਢਿੱਡ ਦੀ ਚਰਬੀ ਘੱਟ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ
3. ਨਿੰਬੂ ਅਤੇ ਬੇਕਿੰਗ ਸੋਡਾ
ਨਿੰਬੂ ਅਤੇ ਬੇਕਿੰਗ ਸੋਡਾ ਗੈਸ ਦੀ ਸਮੱਸਿਆ ਨੂੰ ਦੂਰ ਕਰਦਾ ਹੈ। 1 ਨਿੰਬੂ ਦੇ ਰਸ 'ਚ ਬੇਕਿੰਗ ਸੋਡਾ ਪਾਓ। ਇਸ 'ਚ ਪਾਣੀ ਅਤੇ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾਕੇ ਚੰਗੀ ਤਰ੍ਹਾਂ ਘੋਲ ਲਓ। ਫਿਰ ਇਸ ਦੀ ਹੌਲੀ-ਹੌਲੀ ਵਰਤੋਂ ਕਰੋ। ਤੁਸੀਂ ਚਾਹੋ ਤਾਂ 1 ਗਲਾਸ ਪਾਣੀ 'ਚ ਸਿਰਫ਼ ਬੇਕਿੰਗ ਸੋਡਾ ਪਾ ਕੇ ਪੀ ਸਕਦੇ ਹੋ।
4. ਲਸਣ
ਲਸਣ 'ਚ ਮੌਜੂਦ ਤੱਤ ਗੈਸ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੇ ਹਨ। ਪਾਣੀ 'ਚ ਲਸਣ ਦੀਆਂ ਕੁਝ ਕਲੀਆਂ ਉਬਾਲੋ ਅਤੇ ਫਿਰ ਇਸ 'ਚ ਕਾਲੀ ਮਿਰਚ ਪਾਊਡਰ ਮਿਲਾਓ। ਇਸ ਨੂੰ ਛਾਣੋਂ ਅਤੇ ਠੰਡਾ ਹੋਣ ਦੇ ਬਾਅਦ ਪੀਓ। ਜਲਦੀ ਅਸਰ ਦੇਖਣ ਲਈ ਦਿਨ 'ਚ ਦੋ-ਤਿੰਨ ਵਾਰ ਇਸ ਦੀ ਵਰਤੋਂ ਕਰੋ।
ਪੜ੍ਹੋ ਇਹ ਵੀ ਖ਼ਬਰ - Health Tips : ਰਾਤ ਨੂੰ ਸੌਂਣ ਲੱਗਿਆ ਕੀ ਤੁਹਾਨੂੰ ਵੀ ਆਉਂਦਾ ਹੈ ਪਸੀਨਾ? ਤਾਂ ਥਾਇਰਾਈਡ ਸਣੇ ਹੋ ਸਕਦੇ ਨੇ ਇਹ ਰੋਗ
5. ਹਿੰਗ
ਗੈਸ ਬਣਨ 'ਤੇ ਹਿੰਗ ਵਾਲਾ ਪਾਣੀ ਪੀਣ ਨਾਲ ਆਰਾਮ ਮਿਲਦਾ ਹੈ। ਇਸ ਨੂੰ ਬਣਾਉਣ ਲਈ 1 ਗਲਾਸ ਗਰਮ ਪਾਣੀ 'ਚ 1 ਚੁਟਕੀ ਹਿੰਗ ਮਿਲਾਓ ਅਤੇ ਦਿਨ 'ਚ 2-3 ਵਾਰ ਪੀਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। ਜੇ ਹਿੰਗ ਦਾ ਪਾਣੀ ਪੀਣ 'ਚ ਦਿੱਕਤ ਹੁੰਦੀ ਹੈ ਤਾਂ ਤੁਸੀਂ ਹਿੰਗ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਓ ਅਤੇ ਢਿੱਡ 'ਤੇ ਇਸ ਨੂੰ ਮਲੋ। ਕੁਝ ਸਮੇਂ ਬਾਅਦ ਗੈਸ ਦੀ ਸਮੱਸਿਅ ਦੂਰ ਹੋ ਜਾਵੇਗੀ।
6. ਸੌਂਫ
ਗੈਸ ਬਣਨ 'ਤੇ ਪਾਣੀ ਨੂੰ ਗਰਮ ਕਰਕੇ ਇਸ 'ਚ ਸੌਂਫ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ। ਤੁਸੀਂ ਚਾਹੋ ਤਾਂ ਸੌਂਫ ਦੀਆਂ ਪੱਤੀਆਂ ਨੂੰ ਚਬਾ ਵੀ ਸਕਦੇ ਹੋ।
ਪੜ੍ਹੋ ਇਹ ਵੀ ਖ਼ਬਰ - Health Tips:ਪੱਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਤੁਲਸੀ’ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ,ਹਮੇਸ਼ਾ ਲਈ ਮਿਲੇਗੀ ਰਾਹਤ
7. ਸੇਬ ਦਾ ਸਿਰਕਾ
ਗੈਸ ਦੀ ਸਮੱਸਿਆ ਲਈ ਸੇਬ ਦਾ ਸਿਰਕਾ ਵੀ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਗਰਮ ਪਾਣੀ ‘ਚ 2 ਚਮਚ ਸੇਬ ਦੇ ਸਿਰਕੇ ਨੂੰ ਮਿਲਾਕੇ ਪੀਂਦੇ ਹੋ ਤਾਂ ਤੁਹਾਨੂੰ ਇਸ ਦਰਦ ਤੋਂ ਛੇਤੀ ਹੀ ਆਰਾਮ ਮਿਲ ਜਾਵੇਗਾ।
Health Tips: ਰੋਜ਼ਾਨਾ 15-20 ਮਿੰਟ ਜ਼ਰੂਰ ਟੱਪੋ ਰੱਸੀ, ਢਿੱਡ ਦੀ ਚਰਬੀ ਘੱਟ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ
NEXT STORY