ਜਲੰਧਰ (ਬਿਊਰੋ) - ਵੈਸੇ ਤਾਂ ਹਾਰਟ ਅਟੈਕ ਦਾ ਪਹਿਲਾ ਲੱਛਣ ਸੀਨੇ ਵਿੱਚ ਜਲਣ ਅਤੇ ਛਾਤੀ ਵਿੱਚ ਦਰਦ ਹੁੰਦਾ ਹੈ ਪਰ ਸਾਈਲੈਂਟ ਹਾਰਟ ਅਟੈਕ ਵਿੱਚ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ। ਜਦੋਂ ਕਿਸੇ ਇਨਸਾਨ ਨੂੰ ਸਾਈਲੈਂਟ ਹਾਰਟ ਅਟੈਕ ਦੀ ਪ੍ਰਾਬਲਮ ਹੁੰਦੀ ਹੈ ਤਾਂ ਉਸ ਨੂੰ ਸੀਨੇ ਵਿੱਚ ਕਿਸੇ ਵੀ ਤਰ੍ਹਾਂ ਦਾ ਦਰਦ ਨਹੀਂ ਹੁੰਦਾ। ਇਸ ਬੀਮਾਰੀ ਵਿੱਚ ਮਰੀਜ਼ ਨੂੰ ਕੁਝ ਪਤਾ ਨਹੀਂ ਚੱਲਦਾ ਕਿ ਇਹ ਹੋ ਕੀ ਰਿਹਾ ਹੈ? ਇਸ ਲਈ ਇਸ ਬੀਮਾਰੀ ਦੀ ਪਛਾਣ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸ ਦੇ ਲੱਛਣਾਂ ਨੂੰ ਪਛਾਣ ਕੇ ਜੇਕਰ ਸਹੀ ਸਮੇਂ ’ਤੇ ਇਲਾਜ ਕੀਤਾ ਜਾਵੇ, ਤਾਂ ਇਸ ਗੰਭੀਰ ਸਮੱਸਿਆ ਤੋਂ ਬਚ ਸਕਦੇ ਹਾਂ। ਇਸੇ ਲਈ ਅੱਜ ਅਸੀਂ ਤੁਹਾਨੂੰ ਸਾਈਲੈਂਟ ਹਾਰਟ ਅਟੈਕ ਦੇ ਕੁਝ ਲੱਛਣ ਜਿਨ੍ਹਾਂ ਨੂੰ ਪਹਿਚਾਨਣਾ ਬਹੁਤ ਜ਼ਰੂਰੀ ਹੁੰਦਾ ਹੈ ।
ਕਿਉਂ ਨਹੀਂ ਪਤਾ ਚਲਦਾ ਸਾਈਲੈਂਟ ਹਾਰਟ ਅਟੈਕ
ਦਿਮਾਗ ਤੱਕ ਦਰਦ ਦਾ ਅਹਿਸਾਸ ਪਹੁੰਚਾਉਣ ਵਾਲੀਆਂ ਨਸਾਂ ਵਿੱਚ ਕਈ ਵਾਰ ਪ੍ਰਾਬਲਮ ਆ ਜਾਂਦੀ ਹੈ, ਜਿਸ ਵਜ੍ਹਾ ਕਰਕੇ ਇਨਸਾਨ ਨੂੰ ਸਾਈਲੈਂਟ ਹਾਰਟ ਅਟੈਕ ਮਹਿਸੂਸ ਨਹੀਂ ਹੁੰਦਾ। ਅਚਾਨਕ ਹੀ ਦਿਲ ਕੰਮ ਕਰਨਾ ਛੱਡ ਦਿੰਦਾ ਹੈ। ਇੰਨਾ ਹੀ ਨਹੀਂ, ਜ਼ਿਆਦਾ ਉਮਰ ਜਾਂ ਫਿਰ ਡਾਇਬਿਟੀਜ਼ ਦੇ ਮਰੀਜ਼ਾਂ ਵਿੱਚ ਆਟੋਨਾਮਿਕ ਨਿਊਰੋਪੈਥੀ ਦੇ ਕਾਰਨ ਸੀਨੇ ਵਿੱਚ ਜਲਣ ਅਤੇ ਦਰਦ ਮਹਿਸੂਸ ਨਹੀਂ ਹੁੰਦਾ।
ਕਿਸ ਸਮੇਂ ਜ਼ਿਆਦਾ ਹੁੰਦਾ ਹੈ ਸਾਈਲੈਂਟ ਹਾਰਟ ਅਟੈਕ
ਰਿਸਰਚ ਚ ਪਤਾ ਚੱਲਿਆ ਹੈ ਕਿ ਜ਼ਿਆਦਾਤਰ ਸਾਈਲੈਂਟ ਹਾਰਟ ਅਟੈਕ ਰਾਤ ਦੇ ਸਮੇਂ ਹੁੰਦਾ ਹੈ। ਜੇਕਰ ਤੁਹਾਨੂੰ ਸੌਂਦੇ ਸਮੇਂ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੁੰਦੀ ਹੈ ਨੀਂਦ ਖੁੱਲ੍ਹ ਜਾਂਦੀ ਹੈ। ਜ਼ਿਆਦਾ ਜ਼ੋਰ ਨਾਲ ਖਰਾਟੇ ਆਉਂਦੇ ਹਨ, ਤਾਂ ਇਹ ਦਿਲ ਦੀ ਸਿਹਤ ਖ਼ਰਾਬ ਹੋਣ ਦੇ ਸੰਕੇਤ ਹਨ। ਇਸ ਨੂੰ ਸਲੀਪ ਡਿਸਆਰਡਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।
ਸਾਈਲੈਂਟ ਹਾਰਟ ਅਟੈਕ ਦੇ ਲੱਛਣ
. ਜੀ ਮਚਲਾਉਣਾ ।
. ਅਚਾਨਕ ਕਮਜ਼ੋਰੀ ਮਹਿਸੂਸ ਹੋਣਾ ।
. ਗਲ਼ ਅਤੇ ਜਬਾੜੇ ਵਿਚ ਤਕਲੀਫ ਹੋਣਾ ।
. ਅਚਾਨਕ ਪਸੀਨਾ ਜ਼ਿਆਦਾ ਆਉਣਾ ।
. ਸਾਹ ਲੈਣ ਵਿੱਚ ਦਿੱਕਤ ਹੋਣਾ ।
ਸਾਈਲੈਂਟ ਹਾਰਟ ਅਟੈਕ ਦੇ ਕਾਰਨ
. ਜ਼ਿਆਦਾ ਆਇਲੀ ਫੂਡ ਖਾਣਾ ।
. ਫਿਜ਼ੀਕਲ ਐਕਟੀਵਿਟੀ ਨਾ ਕਰਨਾ ।
. ਸ਼ਰਾਬ ਪੀਣਾ ।
. ਸ਼ੂਗਰ ਅਤੇ ਮੋਟਾਪਾ ।
. ਸਟ੍ਰੈੱਸ ਅਤੇ ਟੈਨਸ਼ਨ ।
ਸਾਈਲੈਂਟ ਹਾਰਟ ਅਟੈਕ ਤੋਂ ਬਚਾਅ ਦੇ ਤਰੀਕੇ
. ਆਪਣੀ ਡਾਈਟ ਵਿੱਚ ਸਲਾਦ ਅਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰੋ ।
. ਰੋਜ਼ਾਨਾ ਸੈਰ ਕਰੋ ਅਤੇ ਐਕਸਰਸਾਈਜ਼ ਕਰੋ ।
. ਸਿਗਰਟ ਸ਼ਰਾਬ ਤੋਂ ਪਰਹੇਜ਼ ਕਰੋ ।
. ਹਮੇਸ਼ਾ ਖੁਸ਼ ਰਹੋ ਅਤੇ ਟੈਂਸ਼ਨ ਤੋਂ ਦੂਰ ਰਹੋ ।
. ਆਇਲੀ ਫੂਡ ਘੱਟ ਤੋਂ ਘੱਟ ਖਾਓ ।
Health Tips: ਖ਼ੂਨ ਦੀ ਘਾਟ ਨੂੰ ਪੂਰਾ ਕਰਦਾ ਹੈ ‘ਗੂੰਦ ਕਤੀਰਾ’, ਕਬਜ਼ ਤੋਂ ਵੀ ਦਿਵਾਉਂਦੈ ਨਿਜ਼ਾਤ
NEXT STORY