ਜਲੰਧਰ (ਬਿਊਰੋ) - ਕੰਨ ਨੂੰ ਸਾਫ਼ ਕਰਨ ਲਈ ਜਦੋਂ ਅਸੀਂ ਕਿਸੇ ਨੁਕੀਲੀ ਚੀਜ਼ ਦੀ ਵਰਤੋਂ ਕਰਦੇ ਹਾਂ ਤਾਂ ਉਸ ਨਾਲ ਦਰਦ ਹੋਣੀ ਚਾਹੀਦੀ ਹੈ। ਬਹੁਤ ਸਾਰੇ ਲੋਕ ਕੰਨ ਨੂੰ ਸਾਫ਼ ਕਰਨ ਲਈ ਕਾਟਨ ਬਡਸ ਦਾ ਉਪਯੋਗ ਕਰਦੇ ਹਨ, ਜਿਸ ਨਾਲ ਕੰਨ ’ਤੇ ਬੁਰਾ ਅਸਰ ਪੈਂਦਾ ਹੈ। ਕਈ ਵਾਰ ਇਹ ਕਾਟਨ ਕੰਨ ਦੇ ਅੰਦਰ ਚਿਪਕ ਸਕਦੀ ਹੈ ਤੇ ਇਸ ਦੇ ਨਾਲ ਸਾਨੂੰ ਸੁਣਨ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ। ਜੇਕਰ ਅਸੀਂ ਰੋਜ਼ਾਨਾ ਕੰਨ ਵਿੱਚ ਕੋਟਨ ਬਡਸ ਦਾ ਉਪਯੋਗ ਕਰਦੇ ਹਾਂ, ਤਾਂ ਇਸ ਨਾਲ ਕੰਨ ਖ਼ਰਾਬ ਹੋ ਸਕਦੇ ਹਨ। ਦਰਦ ਤੇ ਬਹਿਰੇਪਨ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸਾਨੂੰ ਕੰਨਾਂ ਵਿੱਚ ਕਾਟਨ ਬਡਸ ਦਾ ਘੱਟ ਉਪਯੋਗ ਕਰਨਾ ਚਾਹੀਦਾ ਹੈ। ਕੰਨਾਂ ਦੀ ਮੈਲ ਸਾਫ਼ ਕਰਨ ਲਈ ਕਈ ਹੋਰ ਨੁਸਖ਼ੇ ਅਪਣਾ ਸਕਦੇ ਹਾਂ, ਜਿਨ੍ਹਾਂ ਦੇ ਬਾਰੇ ਅੱਜ ਅਸੀਂ ਤਹਾਨੂੰ ਦੱਸਣ ਜਾ ਰਹੇ ਹਾਂ। ਇਨ੍ਹਾਂ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ।
ਕੰਨ ਦੀ ਗੰਦਗੀ
ਕੰਨ ਸਾਡੇ ਸਰੀਰ ਦਾ ਬੇਹੱਦ ਸੰਵੇਦਨਸ਼ੀਲ ਅੰਗ ਹੈ। ਇਸ ਦੇ ਨਾਲ ਕਦੇ ਛੇੜਛਾੜ ਨਹੀਂ ਕਰਨੀ ਚਾਹੀਦੀ। ਕੰਨ ਦੀ ਮੈਲ ਜਿਸਨੂੰ ਈਅਰ ਵੈਕਸ ਵੀ ਕਿਹਾ ਜਾਂਦਾ ਹੈ, ਦਾ ਕੰਨ ਵਿੱਚ ਜਮ੍ਹਾਂ ਹੋ ਜਾਣਾ ਆਮ ਗੱਲ ਹੈ। ਇਹ ਕੰਨ ਦੀ ਸੁਰੱਖਿਆ ਲਈ ਹੁੰਦੀ ਹੈ। ਜੇ ਇਹ ਲੋੜ ਤੋਂ ਵੱਧ ਜਮ੍ਹਾਂ ਹੋ ਜਾਵੇ ਤਾਂ ਸਾਨੂੰ ਸੁਣਨ ਘੱਟ ਜਾਂਦਾ ਹੈ। ਕਈ ਵਾਰ ਕੰਨ ਦਾ ਦਰਦ ਜਾਂ ਈਅਰ ਡਰੰਮ ਵੀ ਬਲਾਕ ਹੋ ਜਾਂਦੇ ਹਨ ।
ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
ਲਸਣ ਦਾ ਤੇਲ
ਕੰਨਾਂ ਨੂੰ ਸਾਫ ਕਰਨ ਲਈ ਤਲਾਸ਼ਣ ਦਾ ਤੇਲ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਕੰਨ ਦੀ ਸਫਾਈ ਸੌਖੇ ਤਰੀਕੇ ਨਾਲ ਹੋ ਜਾਂਦੀ ਹੈ। ਜੇ ਤੁਹਾਡੇ ਕੰਨ ਵਿੱਚ ਖੁਜਲੀ ਹੁੰਦੀ ਹੈ, ਤਾਂ ਤੁਸੀਂ ਇਸ ਘਰੇਲੂ ਨੁਸਖ਼ੇ ਨੂੰ ਅਜ਼ਮਾ ਸਕਦੇ ਹੋ। ਲਸਣ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਹੁੰਦੇ ਹਨ, ਜੋ ਕੰਨ ਦੀ ਮੋਮ ਨੂੰ ਸਾਫ਼ ਕਰਦੇ ਹਨ। ਇਹ ਕੰਨਾਂ ਦੀ ਗੰਧ ਅਤੇ ਸੰਕ੍ਰਮਣ ਤੋਂ ਬਚਾਉਂਦੇ ਹਨ।
ਪੜ੍ਹੋ ਇਹ ਵੀ ਖ਼ਬਰਾਂ - Health Tips: ਜੇਕਰ ਤੁਹਾਡੀਆਂ ਵੀ ‘ਲੱਤਾਂ’ ’ਚ ਹੁੰਦੈ ਹਮੇਸ਼ਾ ‘ਦਰਦ’ ਤਾਂ ਅਪਣਾਓ ਇਹ ਤਰੀਕੇ, ਹਫ਼ਤੇ ’ਚ ਮਿਲੇਗੀ ਨਿਜ਼ਾਤ
ਨਾਰੀਅਲ ਦਾ ਤੇਲ
ਇਸ ਤੇਲ ਨੂੰ ਬਣਾਉਣ ਲਈ ਨਾਰੀਅਲ ਦੇ ਤੇਲ ਵਿੱਚ 4-5 ਕਲੀਆਂ ਛਿੱਲ ਕੇ 10 ਮਿੰਟ ਲਈ ਚੰਗੀ ਤਰ੍ਹਾਂ ਪਕਾਓ। ਫਿਰ ਇਸ ਤੇਲ ਨੂੰ ਛਾਣ ਕੇ ਸ਼ੀਸ਼ੀ ਵਿੱਚ ਭਰ ਕੇ ਰੱਖ ਲਓ ਅਤੇ ਰੋਜ਼ਾਨਾ ਦੋ ਬੂੰਦਾਂ ਕੰਨ ਵਿੱਚ ਪਾਓ। ਇਸ ਨਾਲ ਕੰਨਾਂ ਦੀ ਖੁਜਲੀ, ਦਰਦ ਅਤੇ ਕੰਨਾਂ ਦੀ ਮੈਲ ਦੀ ਸਮੱਸਿਆ ਦੂਰ ਹੋ ਜਾਵੇਗੀ ।
ਬੇਕਿੰਗ ਸੋਡਾ
ਬੇਕਿੰਗ ਸੋਡਾ ਚਮੜੀ ਅਤੇ ਵਾਲਾਂ ਦੀਆਂ ਸਮੱਸਿਆਵਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦਾ ਇਸਤੇਮਾਲ ਕਰਨ ਤੋਂ ਆਉਣ ਵਾਲੀ ਬਦਬੂ ਤੇ ਮੈਲ ਨੂੰ ਸਾਫ਼ ਕਰਨ ਲਈ ਕੀਤਾ ਜਾ ਸਕਦਾ ਹੈ। ਇਸ ਲਈ 2 ਚਮਚ ਪਾਣੀ ਵਿੱਚ ਚੁਟਕੀ ਭਰ ਬੇਕਿੰਗ ਸੋਡਾ ਮਿਲਾ ਕੇ ਥੋੜ੍ਹਾ ਜਿਹਾ ਘੋਲ ਕੇ ਅਤੇ ਇਸ ਦੀਆਂ ਬੂੰਦਾਂ ਕੰਨਾਂ ਵਿੱਚ ਪਾਓ । ਇਸ ਤੋਂ ਬਾਅਦ ਦੋ ਮਿੰਟ ਬਾਅਦ ਕੰਨ ਨੂੰ ਸਾਫ ਕਰ ਲਓ ਅਤੇ ਕੰਨ ਦੀ ਗੰਧ ਅਤੇ ਕੰਨ ਦੀ ਮੈਲ ਸਾਫ਼ ਹੋ ਜਾਵੇਗੀ ।
ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ
ਸਰ੍ਹੋਂ ਦਾ ਤੇਲ
ਕੰਨਾਂ ਦੀ ਮੈਲ ਸਾਫ਼ ਕਰਨ ਲਈ ਸਰ੍ਹੋਂ ਦਾ ਤੇਲ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਸਰ੍ਹੋਂ ਦੇ ਤੇਲ ਨੂੰ ਥੋੜ੍ਹਾ ਗਰਮ ਕਰਕੇ ਦੋ ਬੂੰਦਾਂ ਕੰਨਾਂ ਵਿੱਚ ਪਾਓ। ਕੰਨਾਂ ਦੀ ਮੈਲ ਸਾਫ਼ ਹੋ ਜਾਵੇਗੀ। ਜੇ ਤੁਹਾਡੇ ਕੰਨਾਂ ਵਿੱਚ ਦਰਦ ਰਹਿੰਦਾ ਹੈ, ਤਾਂ ਸਰੋਂ ਦੇ ਤੇਲ ਵਿੱਚ ਦੋ ਕਲੀਆਂ ਲੱਸਣ ਦੀਆਂ ਪਕਾਓ ਅਤੇ ਇਸ ਤੇਲ ਨੂੰ ਛਾਣ ਕੇ ਕੰਨਾਂ ਵਿੱਚ ਪਾਓ । ਕੰਨਾਂ ਦਾ ਦਰਦ ਠੀਕ ਹੋ ਜਾਵੇਗਾ ।
ਪੜ੍ਹੋ ਇਹ ਵੀ ਖ਼ਬਰਾਂ - Health Tips: ਥੋੜ੍ਹਾ ਜਿਹਾ ਕੰਮ ਕਰਨ ’ਤੇ ਕੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ ‘ਥਕਾਵਟ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਸੇਬ ਦਾ ਸਿਰਕਾ
ਸੇਬ ਦੇ ਸਿਰਕੇ ਦਾ ਇਸਤੇਮਾਲ ਕਰਨ ਦੀ ਗੰਦਗੀ ਸਾਫ਼ ਕਰਨ ਲਈ ਕੀਤਾ ਜਾ ਸਕਦਾ ਹੈ। ਇਸ ਵਿੱਚ ਉਹ ਸਾਰੇ ਗੁਣ ਹੁੰਦੇ ਹਨ, ਜੋ ਕੰਨਾਂ ਦੀ ਮੈਲ ਨੂੰ ਬਾਹਰ ਕੱਢਣ ਲਈ ਸਹਾਇਕ ਹੁੰਦੇ ਹਨ। ਇਸ ਲਈ ਅੱਧਾ ਚਮਚ ਸੇਬ ਦਾ ਸਿਰਕਾ 2 ਚਮਚ ਪਾਣੀ ਵਿੱਚ ਮਿਲਾ ਕੇ ਪਤਲਾ ਕਰ ਲਓ ਅਤੇ ਕੰਨ ’ਚ ਪਾਓ। ਇਸ ਤਰ੍ਹਾਂ ਦੋ ਮਿੰਟ ਲਈ ਛੱਡ ਦਿਓ ਅਤੇ ਬਾਅਦ ਵਿੱਚ ਕੰਨ ਨੂੰ ਸਾਫ਼ ਕਰੋ। ਕੰਨ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ।
ਗਰਮ ਪਾਣੀ
ਪਾਣੀ ਨੂੰ ਹਲਕਾ ਗੁਣਗੁਣਾ ਗਰਮ ਕਰ ਲਓ। ਇਸ ਤੋਂ ਬਾਅਦ ਈਅਰਬਡ ਦੀ ਸਹਾਇਤਾ ਨਾਲ ਥੋੜ੍ਹਾ ਥੋੜ੍ਹਾ ਗਰਮ ਪਾਣੀ ਕੰਨਾਂ ਵਿੱਚ ਪਾਓ। ਗਰਮ ਪਾਣੀ ਕੰਨਾਂ ਦੀ ਮੈਲ ਸਾਫ਼ ਕਰਦਾ ਹੈ। ਇਸ ਤੋਂ ਬਾਅਦ ਗਰਮ ਪਾਣੀ ਕੰਨ ’ਚੋਂ ਬਾਹਰ ਕੱਢ ਦਿਓ ।
ਪੜ੍ਹੋ ਇਹ ਵੀ ਖਬਰ - ਖ਼ੁਦ ਨੂੰ ਨਹੀਂ ਮਿਲੀ ਕਿਡਨੀ ਪਰ ਅੱਖਾਂ ਦਾਨ ਕਰ ਦੂਸਰਿਆਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ 13 ਸਾਲਾ ਆਦਿੱਤਯ (ਵੀਡੀਓ)
ਨਮਕ ਵਾਲਾ ਪਾਣੀ
ਪਾਣੀ ਵਿੱਚ ਨਮਕ ਮਿਲਾ ਕੇ ਇਕ ਮਿਸ਼ਰਣ ਤਿਆਰ ਕਰ ਲਓ । ਇਸ ਨੂੰ ਈਅਰਬੱਡ ਤੇ ਲਗਾ ਕੇ ਕੰਨ ਵਿੱਚ ਘੁਮਾਓ । ਅਜਿਹਾ ਕਰਨ ਨਾਲ ਕੰਨ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ ।
ਅਦਰਕ ਅਤੇ ਨਿੰਬੂ ਦਾ ਰਸ
ਅਦਰਕ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਲਓ। ਇਸ ਮਿਸ਼ਰਣ ਨੂੰ ਕੰਨ ਵਿੱਚ ਦੋ ਬੂੰਦਾਂ ਪਾਉਣ ਨਾਲ ਕੰਨਾਂ ਦਾ ਪੀ ਐੱਚ ਲੈਵਲ ਬਣਿਆ ਰਹੇਗਾ ਅਤੇ ਕੰਨ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ।
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)
ਬਦਾਮ ਅਤੇ ਸਰ੍ਹੋਂ ਦਾ ਤੇਲ
ਇਹ ਦੋਨੋਂ ਤੇਲ ਮਿਲਾ ਕੇ ਕੰਨਾਂ ਵਿੱਚ ਦੋ ਬੂੰਦਾਂ ਪਾਉਣ ਨਾਲ ਕੰਨਾਂ ਦੀ ਮੈਲ ਢਿੱਲੀ ਪੈ ਕੇ ਆਸਾਨੀ ਨਾਲ ਕੰਨ ਵਿੱਚੋਂ ਬਾਹਰ ਨਿਕਲ ਆਉਂਦੀ ਹੈ। ਇਸ ਲਈ ਕੰਨਾਂ ਵਿੱਚ ਮੈਲ ਜਮ੍ਹਾਂ ਹੋਣ ਤੇ ਬਾਦਾਮ ਦਾ ਤੇਲ ਅਤੇ ਸਰ੍ਹੋਂ ਦਾ ਤੇਲ ਮਿਲਾ ਕੇ ਜ਼ਰੂਰ ਪਾਓ ।
ਕੋਰੋਨਾ ਕਾਲ ’ਚ ਜਾ ਰਹੋ ਹੋ ਦਫ਼ਤਰ ਤਾਂ ਇੰਫੈਕਸ਼ਨ ਤੋਂ ਬਚਣ ਲਈ ਵਰਤੋਂ ਇਹ ਸਾਵਧਾਨੀਆਂ
NEXT STORY