ਜਲੰਧਰ (ਬਿਊਰੋ) - ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਮੌਸਮ ’ਚ ਲੋਕਾਂ ਨੂੰ ਚਮੜੀ ਨਾਲ ਸਬੰਧਿਤ ਬਹੁਤ ਸਾਰਿਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪਰੇਸ਼ਾਨੀਆਂ 'ਚ ਪਸੀਨੇ ਅਤੇ ਗੰਦਗੀ ਕਾਰਨ ਖੁਜਲੀ ਦੀ ਸਮੱਸਿਆ ਹੋ ਜਾਂਦੀ ਹੈ। ਖੁਜਲੀ ਕਰਨ ਨਾਲ ਸਰੀਰ ’ਤੇ ਲਾਲ ਰੰਗ ਦੇ ਧਫੜ ਪੈ ਜਾਂਦੇ ਹਨ। ਜੇ ਇਸ ਸਮੱਸਿਆ ਦਾ ਇਲਾਜ ਸਹੀ ਅਤੇ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਇਹ ਪਿੱਤ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਖੁਜਲੀ ਨੂੰ ਦੂਰ ਕਰਨ ਦੇ ਕੁਝ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ....
ਐਲੋਵੇਰਾ
ਐਲੋਵੇਰਾ ਸਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਪ੍ਰਭਾਵਿਤ ਜਗ੍ਹਾ 'ਤੇ ਕਰੋ, ਜਿਸ ਨਾਲ ਤੁਹਾਨੂੰ ਖੁਜਲੀ ਤੋਂ ਆਰਾਮ ਮਿਲੇਗਾ।
ਬਰਫ ਦੇ ਟੁੱਕੜਿਆਂ ਦੀ ਕਰੋ ਵਰਤੋਂ
ਖੁਜਲੀ ਤੋਂ ਰਾਹਤ ਪਾਉਣ ਲਈ ਤੁਸੀਂ ਬਰਫ਼ ਦੇ ਟੁੱਕੜਿਆਂ ਨੂੰ ਪ੍ਰਭਾਵਿਤ ਹਿੱਸਿਆਂ 'ਤੇ ਲਗਾਓ। ਇਸ ਗੱਲ ਦਾ ਧਿਆਨ ਰੱਖੋ ਕਿ ਬਰਫ਼ ਨੂੰ ਸਿੱਧੇ ਆਪਣੀ ਚਮੜੀ 'ਤੇ ਨਾ ਲਗਾਓ ਸਗੋਂ ਕਿਸੇ ਕੱਪੜੇ 'ਚ ਪਾ ਕੇ ਇਸ ਦੀ ਵਰਤੋਂ ਕਰੋ।

ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ਦੀ ਵਰਤੋਂ ਨਾਲ ਚਮੜੀ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਖੁਜਲੀ ਹੋਣ 'ਤੇ ਮੁਲਤਾਨੀ ਮਿੱਟੀ ਦਾ ਲੇਪ ਲਗਾਉਣ ਨਾਲ ਕੁਝ ਹੀ ਦਿਨਾਂ 'ਚ ਤੁਹਾਨੂੰ ਖੁਜਲੀ ਤੋਂ ਆਰਾਮ ਮਿਲੇਗਾ।
ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਸੀਂ ਵੀ ਆਪਣੇ ਜੀਵਨ ਸਾਥੀ ਨੂੰ ਨਹੀਂ ਕਰਨਾ ਚਾਹੁੰਦੇ ਹੋ ਨਾਰਾਜ਼ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਖੀਰੇ ਦਾ ਰਸ
ਜੇਕਰ ਤੁਹਾਡੀ ਚਮੜੀ ਤੇ ਖੁਜਲੀ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ, ਤਾਂ ਖੀਰੇ ਦੇ ਰਸ ਨੂੰ ਚਮੜੀ ਤੇ ਲਗਾ ਕੇ ਮਸਾਜ ਕਰੋ । ਇਸ ਨਾਲ ਬਹੁਤ ਜਲਦ ਖੁਜਲੀ ਦੀ ਸਮੱਸਿਆ ਦੂਰ ਹੋ ਜਾਵੇਗੀ ।
ਦੇਸੀ ਘਿਓ
ਪੁਰਾਣੀ ਖੁਜਲੀ ਨੂੰ ਦੂਰ ਕਰਨ ਲਈ ਦੇਸੀ ਘਿਓ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਦੇਸੀ ਘਿਓ ਨੂੰ ਥੋੜ੍ਹਾ ਗਰਮ ਕਰਕੇ ਖੁਜਲੀ ਵਾਲੀ ਜਗ੍ਹਾਂ ਤੇ ਲਗਾਓ। ਖੁਜਲੀ ਤੁਰੰਤ ਠੀਕ ਹੋ ਜਾਵੇਗੀ ।
ਪੜ੍ਹੋ ਇਹ ਵੀ ਖ਼ਬਰ - Health Tips: ਜੇਕਰ ਤੁਹਾਨੂੰ ਵੀ ਹੈ ‘ਨਹੁੰ ਚਬਾਉਣ’ ਦੀ ਗੰਦੀ ਆਦਤ ਤਾਂ ਅੱਜ ਹੀ ਛੱਡੋ, ਹੋ ਸਕਦੀ ਹੈ ਖ਼ਤਰਨਾਕ

ਲਸਣ
ਖੁਜਲੀ ਦਾ ਮੁੱਖ ਕਾਰਨ ਚਮੜੀ ਵਿੱਚ ਮੌਜੂਦ ਕੀਟਾਣੂ ਵੀ ਹੋ ਸਕਦੇ ਹਨ। ਇਸ ਲਈ ਦੱਦ, ਖਾਜ, ਖੁਜਲੀ ਹੋਣ ’ਤੇ ਲਸਣ ਦੀ ਪੇਸਟ ਪ੍ਰਭਾਵਿਤ ਜਗ੍ਹਾ ’ਤੇ ਲਗਾਉਣ ਨਾਲ ਇਹ ਸਮੱਸਿਆ ਬਹੁਤ ਜਲਦ ਦੂਰ ਹੋ ਜਾਂਦੀ ਹੈ ।
ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਸੀਂ ਵੀ ‘ਖੱਟੇ ਡਕਾਰ’ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਇਨ੍ਹਾਂ ਤਰੀਕਿਆਂ ਦੀ ਵਰਤੋ ਕਰ ਪਾਓ ਨਿਜ਼ਾਤ
ਨਿੰਬੂ
ਜੇਕਰ ਤੁਹਾਡੀ ਚਮੜੀ ’ਤੇ ਦਾਗ ਹੈ ਅਤੇ ਖੁਜਲੀ ਹੋ ਰਹੀ ਹੈ, ਤਾਂ ਤੁਰੰਤ ਉਸ ਜਗ੍ਹਾਂ ’ਤੇ ਨਿੰਬੂ ਦਾ ਰਸ ਲਗਾਓ। ਦਿਨ ਵਿੱਚ ਚਾਰ ਪੰਜ ਵਾਰ ਨਿੰਬੂ ਦਾ ਰਸ ਲਗਾਉਣ ਨਾਲ ਦੋ ਤਿੰਨ ਦਿਨਾਂ ਵਿੱਚ ਦਾਗ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਂਦੀ ਹੈ ।
ਹਲਦੀ ਦੀ ਪੇਸਟ
ਹਲਦੀ ਪਾਊਡਰ ਨੂੰ ਗਰਮ ਪਾਣੀ ਵਿਚ ਮਿਲਾ ਕੇ ਲੇਪ ਬਣਾ ਲਓ ਅਤੇ ਦਾਗ, ਖੁਰਕ ਵਾਲੀ ਜਗ੍ਹਾਂ ’ਤੇ ਲਗਾਓ। ਇਹ ਪੇਸਟ ਇੱਕ ਵਾਰ ਸਵੇਰ ਸਮੇਂ ਲਗਾਓ ਅਤੇ ਇੱਕ ਵਾਰ ਰਾਤ ਨੂੰ ਲਗਾ ਕੇ ਸੌ ਜਾਓ। ਦੋ ਤਿੰਨ ਦਿਨਾਂ ਅਜਿਹਾ ਕਰਨ ਨਾਲ ਤੁਹਾਨੂੰ ਫ਼ਰਕ ਪੈ ਜਾਵੇਗਾ ।
ਪੜ੍ਹੋ ਇਹ ਵੀ ਖ਼ਬਰ - Health Tips: ‘ਸਰਵਾਈਕਲ’ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਕਾਰਨ ਤੇ ਦੂਰ ਕਰਨ ਦੇ ਘਰੇਲੂ ਨੁਸਖ਼ੇ

ਅਨਾਰ ਦੇ ਪੱਤੇ
ਜੇਕਰ ਚਮੜੀ ’ਤੇ ਦਾਗ ਅਤੇ ਖੁਰਕ ਦੀ ਸਮੱਸਿਆ ਹੈ, ਤਾਂ ਇਸ ਨੂੰ ਦੂਰ ਕਰਨ ਲਈ ਅਨਾਰ ਦੇ ਪੱਤਿਆਂ ਦਾ ਪੇਸਟ ਬਣਾ ਕੇ ਲਗਾਓ ।
ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਹਾਡੇ ਵੀ ਢਿੱਡ ’ਚ ਅਚਾਨਕ ਪੈਂਦੇ ਹਨ ‘ਵੱਟ’ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਹੋਣਗੇ ਕਈ ਫ਼ਾਇਦੇ
ਨਿੰਮ ਅਤੇ ਦਹੀਂ
ਨਿੰਮ ਦੇ ਪੱਤਿਆਂ ਨੂੰ ਪੀਸ ਕੇ ਦਹੀਂ ਵਿੱਚ ਮਿਲਾ ਕੇ ਦਾਗ-ਖੁਜਲੀ ਵਾਲੀ ਜਗ੍ਹਾ ’ਤੇ ਲਗਾਓ। ਇਸ ਨਾਲ ਦੋ ਮਿੰਟਾਂ ਵਿੱਚ ਖੁਜਲੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।
ਅਜਵਾਈਨ
ਅਜਵਾਈਨ ਨੂੰ ਪੀਸ ਕੇ ਗਰਮ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਓ ਅਤੇ ਪ੍ਰਭਾਵਿਤ ਜਗ੍ਹਾ ’ਤੇ ਲਗਾਓ । ਇਸ ਤਰ੍ਹਾਂ ਕਰਨ ਨਾਲ ਪੁਰਾਣੇ ਤੋਂ ਪੁਰਾਣਾ ਦਾਗ ਅਤੇ ਖੁਰਕ ਦੀ ਸਮੱਸਿਆ ਕੁੱਝ ਦਿਨਾਂ ਵਿਚ ਦੂਰ ਹੋ ਜਾਵੇਗੀ ।

ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਕਾਲੀ ਮਿਰਚ, ਢਿੱਡ ਦੀ ਗੈਸ ਸਣੇ ਦਿਵਾਉਂਦੀ ਹੈ ਕਈ ਸਮੱਸਿਆਵਾਂ ਤੋਂ ਨਿਜ਼ਾਤ
NEXT STORY