ਨਵੀਂ ਦਿੱਲੀ : ਪਿਆਜ਼ ਸਾਡੀ ਖੁਰਾਕ ਦਾ ਇਕ ਮਹੱਤਵਪੂਰਣ ਹਿੱਸਾ ਹੈ। ਅਸੀਂ ਪਿਆਜ਼ ਨੂੰ ਸਲਾਦ ਦੇ ਰੂਪ 'ਚ ਅਤੇ ਖਾਣਾ ਬਣਾਉਣ 'ਚ ਵਰਤਦੇ ਹਾਂ। ਪਿਆਜ਼ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਇਸ ਦੀ ਵਰਤੋਂ ਇਮਿਊਨਿਟੀ ਸਿਸਟਮ ਨੂੰ ਵਧਾਉਣ ਅਤੇ ਨਾਲ ਹੀ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ। ਪਿਆਜ਼ ਖ਼ੂਨ ਨੂੰ ਪਤਲਾ ਕਰਦਾ ਹੈ ਅਤੇ ਗਰਮੀ ਦੇ ਦੌਰੇ 'ਚੋਂ ਬਚਾਉਂਦਾ ਹੈ। ਪਿਆਜ਼ ਸੋਡੀਅਮ, ਪੋਟਾਸ਼ੀਅਮ, ਫੋਲੇਟ, ਵਿਟਾਮਿਨ ਏ, ਸੀ ਤੇ ਈ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਇਕ ਸੁਪਰਫੂਡ ਹੁੰਦਾ ਹੈ। ਇਹ ਸਾਰੇ ਪੌਸ਼ਟਿਕ ਤੱਤ ਸਿਹਤ ਲਈ ਜ਼ਰੂਰੀ ਹਨ। ਪਿਆਜ਼ ਵਿਚ ਐਂਟੀ- ਇੰਫਲੇਮੈਟਰੀ ਗੁਣ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਵਿਚ ਐਂਟੀ-ਐਲਰਜਿਕ ਐਂਟੀ-ਆਕਸੀਡੈਂਟ ਤੇ ਐਂਟੀ-ਕਾਰਸਿਨੋਜਨਿਕ ਗੁਣ ਵੀ ਹਨ। ਪਿਆਜ਼ ਆਇਰਨ, ਫੋਲੇਟ ਅਤੇ ਪੋਟਾਸ਼ੀਅਮ ਵਰਗੇ ਖਣਿਜਾਂ ਨਾਲ ਵੀ ਭਰਪੂਰ ਹੁੰਦੇ ਹਨ। ਗਰਮੀ ਦੇ ਮੌਸਮ 'ਚ ਇਸ ਸੁਪਰ ਫੂਡ ਦੇ ਸਭ ਤੋਂ ਜ਼ਿਆਦਾ ਫ਼ਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਗਰਮੀਆਂ 'ਚ ਪਿਆਜ਼ ਸਿਹਤ ਲਈ ਕਿੰਨੇ ਫ਼ਾਇਦੇਮੰਦ ਹਨ।
ਲੂ ਤੋਂ ਬਚਾਉਂਦੇ ਹਨ ਪਿਆਜ਼
ਗਰਮੀ ਦੇ ਦਿਨ 'ਚ ਗਰਮ ਹਵਾਵਾਂ ਅਤੇ ਲੂ ਜ਼ਿਆਦਾ ਚੱਲਦੀ ਹੈ। ਇਸ ਮੌਸਮ 'ਚ ਤੁਸੀਂ ਪਿਆਜ਼ ਦੀ ਵਰਤੋਂ ਕਰੋ। ਪਿਆਜ਼ ਤੁਹਾਡੇ ਸਰੀਰ ਨੂੰ ਗਰਮੀ ਅਤੇ ਲੂ ਲੱਗਣ ਤੋਂ ਬਚਾਏਗਾ।
ਸਿਰ 'ਚ ਗਰਮੀ ਚੜ੍ਹ ਜਾਵੇ ਤਾਂ ਪਿਆਜ਼ ਦਾ ਰਸ ਲਗਾਓ
ਸਿਰ 'ਤੇ ਗਰਮੀ ਚੜ੍ਹ ਜਾਵੇ ਪਿਆਜ਼ ਦਾ ਰਸ ਇਸਤੇਮਾਲ ਕਰੋ। ਪਿਆਜ਼ ਦਾ ਰਸ ਨਾ ਸਿਰਫ ਸਿਰ 'ਚ ਠੰਡਕ ਦੇਵੇਗਾ ਬਲਕਿ ਵਾਲ਼ਾਂ ਨੂੰ ਨਰਮ ਮੁਲਾਇਮ ਵੀ ਬਣਾਏਗਾ।
ਇਮਿਊਨਿਟੀ ਬੂਸਟ ਕਰਦਾ ਹੈ ਪਿਆਜ਼
ਇਮਿਊਨਿਟੀ ਸਿਸਟਮ ਨੂੰ ਵਧਾਉਣ ਲਈ ਪਿਆਜ਼ ਬਹੁਤ ਫ਼ਾਇਦੇਮੰਦ ਹੈ। ਕੋਰੋਨਾ ਕਾਲ 'ਚ ਪਿਆਜ਼ ਦੀ ਵਰਤੋਂ ਬਹੁਤ ਲਾਹੇਵੰਦ ਹੈ। ਇਹ ਨਾ ਸਿਰਫ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਬਲਕਿ ਵਿਟਾਮਿਨ-ਸੀ ਦੀ ਘਾਟ ਵੀ ਪੂਰੀ ਕਰਦਾ ਹੈ।
ਬਲੱਡ ਪ੍ਰੇਸ਼ਰ ਨੂੰ ਰੱਖਦਾ ਹੈ ਕੰਟਰੋਲ਼
ਬਲੱਡ ਪ੍ਰੇਸ਼ਰ ਕੰਟਰੋਲ ਕਰਨ ਲਈ ਕੱਚੇ ਪਿਆਜ਼ ਦੀ ਵਰਤੋਂ ਕਰੋ। ਕੱਚੇ ਪਿਆਜ਼ ਦੀ ਵਰਤੋਂ ਤੁਸੀਂ ਖਾਣ ਦੇ ਨਾਲ ਸਲਾਦ ਦੇ ਰੂਪ 'ਚ ਕਰ ਸਕਦੇ ਹੋ।
ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਪਿਆਜ਼
ਕੈਂਸਰ ਵਰਗੇ ਰੋਗ ਤੋਂ ਬਚਣ ਲਈ ਪਿਆਜ਼ ਦਾ ਇਕ ਬਿਹਤਰੀਨ ਔਸ਼ਧੀ ਹੈ। ਇਹ ਐਂਟੀ-ਆਕਸੀਡੈਂਟ ਨਾਲ ਭਰਪੂਰ ਹੈ। ਇਸ 'ਚ ਵਿਟਾਮਿਨ ਸੀ ਵੀ ਪਾਇਆ ਜਾਂਦਾ ਹੈ ਜੋ ਕੈਂਸਰ ਦੀ ਰੋਕਥਾਮ 'ਚ ਮਦਦਗਾਰ ਹੁੰਦਾ ਹੈ।
ਸਾਹ ਦੀ ਸਮੱਸਿਆ ਦਾ ਇਲਾਜ ਕਰਦਾ ਹੈ
ਸਾਹ ਦੇ ਮਰੀਜ਼ਾਂ ਲਈ ਪਿਆਜ਼ ਬੇਹੱਦ ਫ਼ਾਇਦੇਮੰਦ ਹੈ। ਸਾਹ ਜ਼ਿਆਦਾ ਫੂਲਦਾ ਹੈ ਜਾਂ ਸਾਹ ਸਬੰਧੀ ਕੁਝ ਪਰੇਸ਼ਾਨੀ ਹੈ ਤਾਂ ਪਿਆਜ਼ ਖਾਣਾ ਫ਼ਾਇਦੇਮੰਦ ਹੈ।
ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਦੈ 'ਗੂੰਦ ਕਤੀਰਾ', ਜਾਣੋ ਹੋਰ ਵੀ ਲਾਜਵਾਬ ਫ਼ਾਇਦੇ
NEXT STORY