ਨਵੀਂ ਦਿੱਲੀ- ਗਰਮੀਆਂ ਦਾ ਮੌਸਮ ਆ ਗਿਆ ਹੈ। ਅਪ੍ਰੈਲ ਦੇ ਮਹੀਨੇ ਹੀ ਗਰਮੀ ਆਪਣੇ ਸਿਖ਼ਰ 'ਤੇ ਹੈ। ਕਈ ਸ਼ਹਿਰਾਂ 'ਚ ਤਾਪਮਾਨ ਰਿਕਾਰਡ ਤੋੜ ਰਿਹਾ ਹੈ। ਕੁੱਲ ਮਿਲਾ ਕੇ ਇਹ ਬਹੁਤ ਗਰਮ ਹੋ ਰਿਹਾ ਹੈ ਹੁਣ ਅਜਿਹੇ 'ਚ ਆਪਣੇ ਆਪ ਨੂੰ ਹਾਈਡ੍ਰੇਟ ਰੱਖਣਾ ਵੀ ਜ਼ਰੂਰੀ ਹੈ। ਕਈ ਲੋਕ ਗਰਮੀਆਂ ਦੇ ਤਸ਼ੱਦਦ ਤੋਂ ਬਚਣ ਲਈ ਠੰਡੇ ਪਾਣੀ ਦਾ ਸਹਾਰਾ ਲੈਂਦੇ ਹਨ। ਜਿਵੇਂ ਕਿ ਠੰਡੇ ਪਾਣੀ ਦੀ ਇੱਕ ਚੁਸਕੀ ਤੁਹਾਨੂੰ ਰਾਹਤ ਦਿੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ 2 ਮਿੰਟ ਦੀ ਰਾਹਤ ਤੁਹਾਡੇ ਲਈ ਆਫ਼ਤ ਬਣ ਸਕਦੀ ਹੈ। ਠੰਡਾ ਪਾਣੀ ਤੁਹਾਨੂੰ ਤੁਰੰਤ ਰਾਹਤ ਦੇ ਸਕਦਾ ਹੈ ਪਰ ਇਹ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਵੀ ਹੋ ਸਕਦਾ ਹੈ। ਇਸ ਆਰਟੀਕਲ 'ਚ ਅਸੀਂ ਗਰਮੀਆਂ 'ਚ ਠੰਡਾ ਪਾਣੀ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ ਨਾਲ ਦੱਸਾਂਗੇ।
ਇਹ ਵੀ ਪੜ੍ਹੋ- ਸੇਬੀ ਨੇ AIF ਨੂੰ ਨਿਵੇਸ਼ਕਾਂ ਨੂੰ ‘ਡਾਇਰੈਕਟ ਪਲਾਨ’ ਦਾ ਬਦਲ ਦੇਣ ਲਈ ਕਿਹਾ
ਬਲਗਮ ਦੀ ਸਮੱਸਿਆ
ਜੇਕਰ ਤੁਸੀਂ ਤੇਜ਼ ਧੁੱਪ 'ਚੋਂ ਆ ਕੇ ਜਾਂ ਬਾਹਰ ਪਿਆਸ ਲੱਗਣ 'ਤੇ ਠੰਡਾ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਗਲੇ 'ਚ ਦਰਦ ਦੀ ਸਮੱਸਿਆ ਹੋ ਸਕਦੀ ਹੈ, ਤੁਹਾਨੂੰ ਬਲਗਮ ਵਰਗੀ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ।

ਬ੍ਰੇਨ ਫ੍ਰੀਜ਼
ਜ਼ਿਆਦਾ ਠੰਡਾ ਪਾਣੀ ਪੀਣ ਨਾਲ ਬ੍ਰੇਨ ਫ੍ਰੀਜ਼ ਹੋ ਸਕਦਾ ਹੈ। ਕਈ ਖੋਜਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਵੇਂ ਹੀ ਠੰਡਾ ਪਾਣੀ ਨਸਾਂ ਤੱਕ ਪਹੁੰਚਦਾ ਹੈ ਇਸ ਕਾਰਨ ਸਿਰ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸਿਰ ਦਰਦ ਲੰਬੇ ਸਮੇਂ ਤੱਕ ਧੁੱਪ 'ਚ ਰਹਿਣ ਕਾਰਨ ਹੁੰਦਾ ਹੈ ਪਰ ਦਰਦ ਦਾ ਅਸਲ ਕਾਰਨ ਤੇਜ਼ ਧੁੱਪ ਤੋਂ ਆ ਕੇ ਠੰਡਾ ਪਾਣੀ ਪੀਣਾ ਹੈ।
ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ ’ਤੇ ਰਾਹਤ, ਮਾਰਚ ’ਚ 15 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆਈ
ਕਬਜ਼
ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਵੀ ਠੰਡਾ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਠੰਡਾ ਪਾਣੀ ਪੀਂਦੇ ਹੋ ਤਾਂ ਭੋਜਨ ਸਰੀਰ 'ਚੋਂ ਲੰਘਦੇ ਸਮੇਂ ਸਖ਼ਤ ਹੋ ਜਾਂਦਾ ਹੈ ਅਤੇ ਅੰਤੜੀਆਂ ਵੀ ਸੁੰਗੜ ਜਾਂਦੀਆਂ ਹਨ, ਜੋ ਕਬਜ਼ ਦੇ ਮੁੱਖ ਕਾਰਨਾਂ 'ਚੋਂ ਇਕ ਹੈ। ਅੰਤੜੀਆਂ ਸੁੰਗੜਨ ਕਾਰਨ ਢਿੱਡ ਦਰਦ, ਪਾਚਨ ਕਿਰਿਆ 'ਚ ਪਰੇਸ਼ਾਨੀ ਹੋ ਸਕਦੀ ਹੈ ਇਸ ਲਈ ਸਾਧਾ ਪਾਣੀ ਹੀ ਪੀਣ ਦੀ ਕੋਸ਼ਿਸ਼ ਕਰੋ।
ਮੈਟਾਬੋਲਿਜ਼ਮ
ਠੰਡਾ ਪਾਣੀ ਪੀਣ ਨਾਲ ਸਰੀਰ 'ਚ ਮੈਟਾਬੋਲਿਜ਼ਮ ਹੌਲੀ-ਹੌਲੀ ਕੰਮ ਕਰਨ ਲੱਗਦਾ ਹੈ ਅਤੇ ਤੁਹਾਡਾ ਐਨਰਜੀ ਲੈਵਲ ਡਾਊਨ ਹੋ ਜਾਂਦਾ ਹੈ। ਠੰਡਾ ਪਾਣੀ ਸਰੀਰ 'ਚੋਂ ਚਰਬੀ ਨੂੰ ਬਾਹਰ ਕੱਢਣ 'ਚ ਅਸਮਰੱਥ ਹੁੰਦਾ ਹੈ, ਜਿਸ ਕਾਰਨ ਸਰੀਰ ਸੁਸਤ ਰਹਿੰਦਾ ਹੈ ਅਤੇ ਤੁਸੀਂ ਕਮਜ਼ੋਰੀ ਮਹਿਸੂਸ ਕਰਦੇ ਹੋ।

ਦਿਲ ਦੀ ਧੜਕਣ ਕਰੇ ਘੱਟ
ਠੰਡਾ ਪਾਣੀ ਤੁਹਾਡੇ ਦਿਲ ਦੀ ਧੜਕਣ ਨੂੰ ਵੀ ਘੱਟ ਕਰਦਾ ਹੈ। ਅਸਲ 'ਚ ਇਹ ਗਰਦਨ ਦੇ ਪਿਛਲੇ ਹਿੱਸੇ 'ਚ ਮੌਜੂਦ ਇੱਕ ਨਾੜੀ ਨੂੰ ਪ੍ਰਭਾਵਤ ਕਰਦਾ ਹੈ ਜੋ ਦਿਲ ਦੀ ਗਤੀ ਨੂੰ ਹੌਲੀ ਕਰ ਦਿੰਦੀ ਹੈ। ਵੇਗਸ ਨਰਵ ਪਾਣੀ ਦੇ ਤਾਪਮਾਨ ਨਾਲ ਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੀ ਹੈ, ਜੋ ਦਿਲ ਦੀ ਗਤੀ ਨੂੰ ਹੌਲੀ ਕਰ ਦਿੰਦੀ ਹੈ ਅਤੇ ਇਹ ਦਿਲ ਲਈ ਸਹੀ ਨਹੀਂ ਹੁੰਦਾ।
ਭੋਜਨ ਨੂੰ ਪਚਾਉਣ 'ਚ ਮੁਸ਼ਕਲ
ਜ਼ਿਆਦਾ ਠੰਡਾ ਪਾਣੀ ਪੀਣ ਨਾਲ ਪਾਚਨ ਤੰਤਰ 'ਤੇ ਵੀ ਅਸਰ ਪੈਂਦਾ ਹੈ, ਜਿਸ ਕਾਰਨ ਵਿਅਕਤੀ ਨੂੰ ਭੋਜਨ ਪਚਣ 'ਚ ਮੁਸ਼ਕਲ ਹੋਣ ਲੱਗਦੀ ਹੈ। ਜੀ ਮਚਲਾਉਣਾ, ਢਿੱਡ ਫੁੱਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਇਹ ਉਲਟੀ ਦਾ ਕਾਰਨ ਵੀ ਬਣ ਸਕਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਕੀ ਡਾਇਬਿਟੀਜ਼ ਦੇ ਮਰੀਜ਼ ਅੰਬ ਖਾ ਸਕਦੇ ਹਨ? ਜਾਣੋ ਕੀ ਕਹਿੰਦੇ ਹਨ ਸਿਹਤ ਮਾਹਰ
NEXT STORY