ਜਲੰਧਰ— ਉਂਝ ਹਰ ਕੰਮ ਨੂੰ ਸਹੀ ਤਰੀਕੇ ਨਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹੀ ਗੱਲ ਖਾਣ-ਪੀਣ ਦੀਆਂ ਚੀਜ਼ਾਂ 'ਤੇ ਵੀ ਲਾਗੂ ਹੁੰਦੀ ਹੈ। ਫਲ, ਦੁੱਧ, ਕੌਫੀ, ਗ੍ਰੀਨ-ਟੀ ਸਿਹਤ ਲਈ ਸਿਹਤਮੰਦ ਹੁੰਦੀ ਹੈ ਪਰ ਜੇਕਰ ਇਨ੍ਹਾਂ ਚੀਜ਼ਾਂ ਦਾ ਸੇਵਨ ਸਹੀ ਸਮੇਂ 'ਤੇ ਨਾ ਹੋਵੇ ਤਾਂ ਇਹ ਫਾਇਦੇ ਦੀ ਜਗ੍ਹਾ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸੇ ਕਰਕੇ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਸਮੇਂ 'ਤੇ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਫਲਾਂ ਸਮੇਤ ਖਾਣ-ਪੀਣ ਦੀਆਂ ਕੁਝ ਚੀਜ਼ਾਂ ਦੇ ਸਹੀ ਸਮੇਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡੀ ਸਿਹਤ ਵਧੀਆ ਰਹੇਗੀ।
ਸੇਬ
ਰਾਤ ਨੂੰ ਸੇਬ ਖਾਣ ਨਾਲ ਸਰੀਰ 'ਚ ਐਸਿਡ ਬਣਦਾ ਹੈ, ਜਿਸ ਨਾਲ ਖਾਣਾ ਪਚਣ 'ਚ ਮੁਸ਼ਕਿਲ ਹੁੰਦੀ ਹੈ। ਇਸ ਲਈ ਰਾਤ ਦੇ ਸਮੇਂ ਕਦੇ ਵੀ ਸੇਬ ਨਹੀਂ ਖਾਣਾ ਚਾਹੀਦਾ। ਸੇਬ ਅਤੇ ਹੋਰ ਫਲਾਂ ਦਾ ਸੇਵਨ ਸਵੇਰ ਦੇ ਸਮੇਂ ਕਰਨਾ ਚਾਹੀਦਾ ਹੈ। ਰਿਸਰਚ ਮੁਤਾਬਕ ਇਸ ਨਾਲ ਕੈਂਸਰ ਵਰਗੇ ਰੋਗਾਂ ਨੂੰ ਵੀ ਰੋਕਿਆ ਜਾ ਸਕਦਾ ਹੈ।
ਕੇਲਾ
ਕੇਲਾ ਖਾਣਾ ਸਿਹਤ ਲਈ ਵਧੀਆ ਹੁੰਦਾ ਹੈ। ਕੇਲਾ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਪਰ ਜੇਕਰ ਕੇਲੇ ਨੂੰ ਖਾਲੀ ਪੇਟ ਖਾਇਆ ਜਾਵੇ ਤਾਂ ਇਹ ਕੈਲਸ਼ੀਅਮ, ਮੈਗਨੀਸ਼ੀਅਮ ਦਾ ਸੰਤੁਲਨ ਵਿਗਾੜ ਦਿੰਦਾ ਹੈ, ਜਿਸ ਨਾਲ ਪੇਟ 'ਚ ਸੜਨ ਪੈਦਾ ਹੁੰਦੀ ਹੈ।
ਗ੍ਰੀਨ-ਟੀ
ਭਾਰ ਘੱਟ ਕਰਨ ਲਈ ਲੋਕ ਗ੍ਰੀਨ-ਟੀ ਦਾ ਸੇਵਨ ਕਰਦੇ ਹਨ। ਗ੍ਰੀਨ-ਟੀ ਨੂੰ ਇਸਤੇਮਾਲ ਕਰਨ ਦਾ ਸਭ ਤੋਂ ਵਧੀਆ ਸਮਾਂ ਖਾਣਾ ਖਾਣ ਦੇ ਬਾਅਦ ਦਾ ਹੈ। ਭੁੱਖੇ ਪੇਟ ਗ੍ਰੀਨ-ਟੀ ਪੀਣ ਨਾਲ ਸਰੀਰ ਨੂੰ ਕੋਈ ਫਾਇਦਾ ਨਹੀਂ ਹੁੰਦਾ ਹੈ।
ਕੌਫੀ
ਰਾਤ ਦੇ ਸਮੇਂ ਕੌਫੀ ਪੀਣੀ ਨੁਕਸਾਨਦੇਹ ਮੰਨੀ ਜਾਂਦੀ ਹੈ। ਕੌਫੀ 'ਚ ਕੈਫੀਨ ਦੀ ਮਾਤਾ ਵੱਧ ਹੁੰਦੀ ਹੈ, ਇਸ ਲਈ ਰਾਤ ਦੇ ਸਮੇਂ 'ਚ ਕੌਫੀ ਪੀਣ ਨਾਲ ਨੀਂਦ ਗਾਇਬ ਹੋ ਜਾਂਦੀ ਹੈ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਵੀ ਹੋ ਸਕਦੀ ਹੈ।
ਚਾਹ
ਖਾਲੀ ਪੇਟ ਚਾਹ ਵੀ ਕਦੇ ਨਹੀਂ ਪੀਣੀ ਚਾਹੀਦੀ। ਇਸ ਨਾਲ ਪੇਟ 'ਚ ਐਸੀਡਿਟੀ ਦੀ ਸਮੱਸਿਆ ਵੱਧ ਸਕਦੀ ਹੈ। ਮਾਹਿਰ ਕਹਿੰਦੇ ਹਨ ਕਿ ਹਮੇਸ਼ਾ ਚਾਹ ਦੇ ਨਾਲ ਬਿਸਕਟ ਜਾਂ ਨਮਕੀਨ ਲੈ ਲੈਣਾ ਚਾਹੀਦਾ ਹੈ।
ਦੁੱਧ
ਖਾਲੀ ਪੇਟ ਦੁੱਧ ਪੀਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਦੁੱਧ 'ਚ ਸੈਚੁਰੇਟੇਡ ਫੈਟ ਅਤੇ ਪ੍ਰੋਟੀਨ ਹੁੰਦਾ ਹੈ, ਜੋ ਪੇਟ ਦੀਆਂ ਮਾਸਪੇਸ਼ੀਆਂ ਨੂੰ ਕਮਜ਼ੋਰ ਕਰ ਸਕਦਾ ਹੈ।
ਦਾਲ
ਦੇਰ ਰਾਤ ਦਾਲ ਖਾਣ ਤੋਂ ਵੀ ਬੱਚਣਾ ਚਾਹੀਦਾ ਹੈ। ਦਾਲ 'ਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਪਾਣੀ
ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਖਾਣਾ ਖਾਣ ਦੇ ਪਹਿਲੇ ਅਤੇ ਖਾਣਾ ਖਾਣ ਦੇ 45 ਮਿੰਟਾਂ ਬਾਅਦ ਪਾਣੀ ਪੀਣ ਨਾਲ ਖਾਣਾ ਪੱਚਣ 'ਚ ਮਦਦ ਮਿਲਦੀ ਹੈ। ਪੇਟ ਦਾ ਮੋਟਾਪਾ ਘੱਟ ਕਰਨ ਲਈ ਸਵੇਰੇ ਉੱਠ ਕੇ ਅੱਧਾ ਲੀਟਰ ਪਾਣੀ ਗਰਮ ਪਾਣੀ ਪੀਣਾ ਚਾਹੀਦਾ ਹੈ।
ਭਾਰ ਘਟਾਉਣ ਲਈ ਕਰੋ ਇਨ੍ਹਾਂ ਚੌਲਾਂ ਦੀ ਵਰਤੋ
NEXT STORY