ਜਲੰਧਰ — ਕਸਰਤ ਕਰਨਾ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਜਵਾਨ ਹੋਵੇ ਜਾਂ ਬੁੱਢਾ ਕਸਰਤ ਸਭ ਲਈ ਜ਼ਰੂਰੀ ਹੈ। ਰੋਜ਼ ਸੈਰ ਕਰਨ ਨਾਲ ਤੁਸੀਂ ਤੰਦਰੁਸਤ ਰਹਿ ਸਕਦੇ ਹੋ। ਸਿਰਫ 25-30 ਮਿੰਟ ਦੀ ਸੈਰ ਹੀ ਤੁਹਾਡੀਆਂ ਬਹੁਤ ਸਾਰਿਆਂ ਬੀਮਾਰੀਆਂ ਠੀਕ ਕਰ ਸਕਦੀ ਹੈ।
ਇਕ ਖੋਜ ਤੋਂ ਪਤਾ ਲੱਗਾ ਹੈ ਕਿ ਰੋਜ਼ 25 ਮਿੰਟ ਦੀ ਸੈਰ ਤੁਹਾਡੀ ਉਮਰ ਦੇ 7 ਸਾਲ ਵਧਾ ਦਿੰਦੀ ਹੈ। ਖੋਜ ਅਨੁਸਾਰ ਜਰਮਨੀ ਦੇ ਸਾਰਲੈਂਡ ਯੂਨੀਵਰਸਿਟੀ 'ਚ 30 ਤੋਂ 60 ਸਾਲ ਦੇ ਸਿਹਤਮੰਦ 69 ਲੋਕਾਂ ਤੋ ਖੋਜ ਕਰਕੇ ਪਤਾ ਲਗਾਇਆ ਹੈ ਕਿ ਰੋਜ਼ ਸੈਰ ਕਰਨ ਨਾਲ
1. ਦਿਲ ਦੇ ਦੌਰੇ ਦਾ ਖਤਰਾ 50% ਤੱਕ ਘੱਟ ਜਾਂਦਾ ਹੈ।
2. ਚਿਹਰੇ 'ਤੇ ਰੌਣਕ ਰਹਿੰਦੀ ਹੈ।
3. ਹਾਜਮਾ ਸਹੀ ਰਹਿੰਦਾ ਹੈ।
4. ਸੈਰ ਕਰਦੇ ਨਵੇਂ ਦੋਸਤ ਬਣ ਸਕਦੇ ਹਨ।
5. ਮਾਨਸਿਕ ਥਕਾਵਟ ਘੱਟ ਹੁੰਦੀ ਹੈ। ਸੈਰ ਕਰਦੇ ਸਮੇਂ ਆਪਣੇ ਕਿਸੇ ਦੋਸਤ ਨਾਲ ਦਿਲ ਦੀ ਗੱਲ ਕਰਨ ਦਾ ਮੌਕਾ ਮਿਲ ਸਕਦਾ ਹੈ।
6. ਸਾਰਾ ਦਿਨ ਸਰੀਰ ਦੀ ਬਹੁਤੀ ਕਸਰਤ ਨਾ ਹੋਣ ਕਰਕੇ ਸਰੀਰ ਸੁਸਤ ਹੋ ਜਾਂਦਾ ਹੈ ਅਤੇ ਸੈਰ ਕਰਨ ਨਾਲ ਸਰੀਰ ਚੁਸਤ ਹੁੰਦਾ ਹੈ।
7. ਆਪਣੇ ਆਲੇ-ਦੁਆਲੇ ਦਾ ਪਤਾ ਲਗਦਾ ਹੈ।
ਇਹ ਸਭ ਛੋਟੀਆਂ-ਛੋਟੀਆਂ ਗੱਲਾਂ ਕਿਸੇ ਵੀ ਇਨਸਾਨ ਦੇ ਬੁੱਢਾ ਹੋਣ ਦੀ ਰਫਤਾਰ ਨੂੰ ਘਟਾ ਸਕਦੀਆਂ ਹਨ।
ਸੋ ਮੁੱਕਦੀ ਗੱਲ ਕਿ ਰੋਜ਼ ਸੈਰ ਜ਼ਰੂਰ ਕਰੋ।
ਹਾਰਟ ਅਟੈਕ ਆਉਣ 'ਤੇ ਤੁਰੰਤ ਕੀ ਕਰੀਏ?
NEXT STORY