ਹੈਲਥ ਡੈਸਕ - ਸ਼ਰੀਫਾ ਜਾਂ ਸੀਤਾਫਲ ਜਿਸ ਨੂੰ ਅੰਗਰੇਜ਼ੀ ’ਚ Custard Apple ਵੀ ਕਿਹਾ ਜਾਂਦਾ ਹੈ ਸਿਹਤ ਲਈ ਬਹੁਤ ਹੀ ਲਾਹੇਵੰਦ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫਲ ’ਚ ਚੰਗੀ ਮਾਤਰਾ ’ਚ ਔਸ਼ਧੀ ਗੁਣ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਇਸ ਫਲ ਨੂੰ ਸਮੁੱਚੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ’ਚ ਵਿਟਾਮਿਨ ਸੀ, ਪੋਟਾਸ਼ੀਅਮ, ਵਿਟਾਮਿਨ ਏ, ਕਾਪਰ, ਫਾਸਫੋਰਸ, ਫਾਈਬਰ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਇਸ ਫਲ ਦੇ ਕੁਝ ਹੈਰਾਨੀਜਨਕ ਸਿਹਤ ਲਾਭਾਂ ਬਾਰੇ।
ਫੈਟ ਬਰਨ ਕਰਨ ’ਚ ਕਾਰਗਰ
- ਜੇਕਰ ਤੁਸੀਂ ਆਪਣੇ ਵਧਦੇ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਇਸ ਫਲ ਦਾ ਸੇਵਨ ਸ਼ੁਰੂ ਕਰ ਦਿਓ। ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਇਸ ਫਲ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਸਟਰਡ ਐਪਲ ’ਚ ਪਾਏ ਜਾਣ ਵਾਲੇ ਸਾਰੇ ਤੱਤ ਤੁਹਾਡੀ ਅੰਤੜੀਆਂ ਦੀ ਸਿਹਤ ਨੂੰ ਵੀ ਸੁਧਾਰ ਸਕਦੇ ਹਨ। ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਸ ਫਲ ਦਾ ਸੇਵਨ ਕੀਤਾ ਜਾ ਸਕਦਾ ਹੈ।
ਬੀਪੀ-ਸ਼ੂਗਰ ਨੂੰ ਕਰੇ ਕੰਟ੍ਰੋਲ
- ਇਸ ਫਲ ਨੂੰ ਖਾ ਕੇ ਤੁਸੀਂ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਕਰ ਸਕਦੇ ਹੋ। ਇਹੀ ਕਾਰਨ ਹੈ ਕਿ ਇਹ ਫਲ ਦਿਲ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਇਸ ਫਲ 'ਚ ਪਾਏ ਜਾਣ ਵਾਲੇ ਤੱਤ ਤੁਹਾਡੇ ਬਲੱਡ ਸ਼ੂਗਰ ਲੈਵਲ ਨੂੰ ਕੰਟ੍ਰੋਲ ਕਰਨ 'ਚ ਵੀ ਕਾਰਗਰ ਸਾਬਤ ਹੋ ਸਕਦੇ ਹਨ। ਭਾਵ ਕਿ ਕਸਟਰਡ ਐਪਲ ਦਾ ਸਹੀ ਤਰੀਕੇ ਅਤੇ ਸਹੀ ਮਾਤਰਾ ’ਚ ਸੇਵਨ ਕਰਨ ਨਾਲ ਵੀ ਸ਼ੂਗਰ ਦੇ ਪ੍ਰਬੰਧਨ ’ਚ ਮਦਦ ਮਿਲ ਸਕਦੀ ਹੈ।
ਇਮਿਊਨ ਸਿਸਟਮ ਨੂੰ ਬਣਾਵੇ ਮਜ਼ਬੂਤ
- ਇਸ ਫਲ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਸੀਂ ਆਪਣੀ ਇਮਿਊਨ ਸਿਸਟਮ ਨੂੰ ਕਾਫੀ ਹੱਦ ਤੱਕ ਸੁਧਾਰ ਸਕਦੇ ਹੋ। ਇਸ ਤੋਂ ਇਲਾਵਾ ਕਸਟਰਡ ਐਪਲ ਤੁਹਾਡੇ ਦਿਮਾਗ ਨੂੰ ਤਿੱਖਾ ਅਤੇ ਮਜ਼ਬੂਤ ਬਣਾ ਸਕਦਾ ਹੈ। ਇਸ ਫਲ ਦਾ ਸੇਵਨ ਕਰਨ ਨਾਲ ਤੁਸੀਂ ਆਪਣੀ ਹੱਡੀਆਂ ਦੀ ਸਿਹਤ ਨੂੰ ਕਾਫੀ ਹੱਦ ਤੱਕ ਮਜ਼ਬੂਤ ਕਰ ਸਕਦੇ ਹੋ। ਕਸਟਾਰਡ ਐਪਲ ’ਚ ਪਾਏ ਜਾਣ ਵਾਲੇ ਤੱਤ ਤੁਹਾਡੀ ਸਿਹਤ ਦੇ ਨਾਲ-ਨਾਲ ਤੁਹਾਡੀ ਚਮੜੀ ਲਈ ਵੀ ਵਰਦਾਨ ਸਾਬਤ ਹੋ ਸਕਦੇ ਹਨ।
ਨੋਟ :- ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
Constipation ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਖੇ
NEXT STORY