ਜਲੰਧਰ— ਬਾਡੀ ਬਣਾਉਣ ਦੇ ਸ਼ੌਕੀਨ ਲੜਕੇ ਜ਼ਿੰਮ ਜਾ ਕੇ ਕਈ ਤਰ੍ਹਾਂ ਦੇ ਕੰਮ ਕਰਦੇ ਹਨ। ਉਹ ਪ੍ਰੋਟੀਨ ਲਈ ਵੱਖਰੇ-ਵੱਖਰੇ ਤਰ੍ਹਾਂ ਦੀਆਂ ਨਾਨਵੈੱਡ ਡਿੱਸ਼ਾਂ ਦਾ ਇਸਤੇਮਾਲ ਕਰਦੇ ਹਨ ਜਾ ਲੋਕ ਨਾਨਵੈੱਜ ਨਹੀਂ ਖਾਧੇ ਉਹ ਬਾਜ਼ਾਰਾਂ ਤੋਂ ਬਣੇ ਪ੍ਰੋਟੀਨ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ। ਇਸ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਵੀ ਪੈਂਦਾ ਹੈ। ਅੱਜ ਅਸੀਂ ਤੁਹਾਡੇ ਲਈ ਸ਼ੇਕ ਲੈ ਕੇ ਆਏ ਹਾਂ ਜੋ ਬਹੁਤ ਹੀ ਵਧੀਆ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ। ਇਸ ਨੂੰ ਤੁਸੀਂ ਬਹੁਤ ਆਸਾਨੀ ਨਾਲ ਘਰ 'ਚ ਹੀ ਬਣਾ ਸਕਦੇ ਹੋ। ਆਓ ਜਾਣਦੇ ਹਾਂ।
1. ਸ਼ੇਕ ਬਣਾਉਣ ਦੀ ਸਮੱਗਰੀ ਅਤੇ ਵਿਧੀ
ਸਮੱਗਰੀ
ਦੁੱਧ - 400 ਗ੍ਰਾਮ
ਕੇਲੇ - 2
ਸੇਬ - ਅੱਧਾ
ਸਟਰਾਬੇਰੀ - 4
ਓਟਸ - 2 ਚੱਮਚ
ਸ਼ਹਿਦ - 2 ਚੱਮਚ
ਆਈਸਕਰੀਮ - 200 ਗ੍ਰਾਮ
ਕੌਫ਼ੀ - 1 ਚੱਮਚ
ਗਰੀਨ-ਟੀ (ਪੱਤੇ ਵਾਲੀ) - 1 ਚੱਮਚ
ਅਲਸੀ - 1 ਚੱਮਚ
ਕਾਜੂ - 10
ਇਲਾਇਚੀ - 2
ਅਖ਼ਰੋਟ - 3 ਗਿੜੀਆਂ
ਵਹੇ ਪ੍ਰੋਟੀਨ - 1 ਚੱਮਚ
ਬਟਰ - 1 ਚੱਮਚ
ਵਿਧੀ—
1. ਸਭ ਤੋਂ ਪਹਿਲਾਂ 200 ਗ੍ਰਾਮ ਦੁੱਧ ਅਤੇ ਸਾਰੀ ਸਾਮਗਰੀ ਨੂੰ ਬਲੈਂਡਰ 'ਚ ਪਾ ਕੇ 5 ਮਿੰਟ ਤੱਕ ਬਲੈਂਡ ਕਰੋ।
2. ਹੁਣ ਇਸ ਵਿਚ ਬਾਕੀ ਦਾ ਦੁੱਧ ਪਾ ਕੇ ਦੁਬਾਰਾ 10 ਸੈਂਕਿਡ ਤੱਕ ਬਲੈਂਡ ਕਰੋ।
3. ਸ਼ੇਕ ਬਣ ਕੇ ਤਿਆਰ ਹੈ। ਹੁਣ ਇਸ ਨੂੰ ਪੀ ਲਓ।
ਜੇਕਰ ਤੁਹਾਨੂੰ ਸ਼ੇਕ ਸੰਘਣਾ ਲੱਗ ਰਿਹਾ ਹੈ ਤਾਂ ਇਸ ਵਿਚ ਥੋੜ੍ਹੀ ਬਰਫ ਪਾ ਲਓ।
2. ਸ਼ੇਕ ਨਾਲ ਇਨ੍ਹਾਂ ਚੀਜ਼ਾਂ ਦੀ ਹੁੰਦੀ ਹੈ ਪੂਰਤੀ
ਪ੍ਰੋਟੀਨ ਦੀ ਪੂਰਤੀ ਦੇ ਦੁੱਧ, ਆਈਸਕਰੀਮ ਅਤੇ ਵਹੇ ਪ੍ਰੋਟੀਨ ਕਾਫ਼ੀ ਫਾਇਦੇਮੰਦ ਹੈ।
ਸਰੀਰ ਵਿਚ ਫਾਇਬਰ ਅਤੇ ਕਾਰਬੋਹਾਈਡਰੇਟ ਦੀ ਕਮੀ ਪੂਰੀ ਕਰਨ ਲਈ ਓਟਸ ਅਤੇ ਕੇਲੇ ਦਾ ਇਸਤੇਮਾਲ ਕੀਤਾ ਗਿਆ ਹੈ।
ਸੇਬ ਵਿਟਾਮਿੰਸ ਦੀ ਪੂਰਤੀ ਅਤੇ ਸਟਰਾਬੇਰੀ ਮਸਲਸ ਲਈ ਇਸਤੇਮਾਲ ਕੀਤਾ ਗਿਆ ਹੈ।
ਅਲਸੀ ਸਰੀਰ ਵਿਚ ਓਮੇਗਾ ਥਰੀ ਫੈਟੀ ਐਸਿਡ ਦੀ ਕਮੀ ਦੂਰ ਕਰਦੀ ਹੈ।
ਅਖ਼ਰੋਟ ਹੱਡੀਆਂ, ਕਾਜੂ ਅਤੇ ਮਕਖਨ ਫੈਟ ਲਈ, ਕੌਫੀ ਅਤੇ ਗਰੀਨ ਟੀ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ।
ਇਸ ਤਰ੍ਹਾਂ ਇਹ ਸ਼ੇਕ ਸਰੀਰ ਵਿਚ ਪੌਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਕੇ ਬਾਡੀ ਬਣਾਉਣ ਵਿਚ ਮਦਦ ਕਰਦਾ ਹੈ।
ਸੇਂਧਾ ਨਮਕ ਖਾਣ ਨਾਲ ਮਿਲਣਗੇ ਤੁਹਾਨੂੰ ਇਹ 5 ਫਾਇਦੇ
NEXT STORY