ਨਵੀਂ ਦਿੱਲੀ- ਸਾਲ 'ਚ ਵੈਸੇ ਕਈ ਰੁੱਤਾਂ ਹੁੰਦੀਆਂ ਹਨ ਤੇ ਹਰ ਰੁੱਤ ਦਾ ਆਪਣਾ ਇਕ ਮਹੱਤਵ ਹੁੰਦਾ ਹੈ। ਪਰ ਮਾਰਚ ਦੇ ਮਹੀਨੇ ਦੇ ਦਿਨਾਂ 'ਚ ਮੌਸਮ ਆਪਣੇ ਕਈ ਰੰਗ ਦਿਖਾਉਂਦਾ ਹੈ। ਇਸ ਮਹੀਨੇ 'ਚ ਕਿਤੇ ਤਿੱਖੀ ਧੁੱਪਾਂ ਖਿੜਨ ਨਾਲ ਮੌਸਮ 'ਚ ਗਰਮੀ ਦਾ ਅਹਿਸਾਸ ਹੁੰਦਾ ਹੈ ਤੇ ਕਦੀ ਵਰਖਾ ਕਾਰਨ ਠੰਡੀਆਂ ਹਵਾਵਾਂ ਦੇ ਜ਼ੋਰ ਕਾਰਨ ਠੰਡ ਜਿਵੇਂ ਮੁੜ ਪਰਤਦੀ ਜਾਪਦੀ ਹੈ। ਇਸ ਮੌਸਮ 'ਚ ਗਰਮੀ ਤਾਂ ਇੰਨਾ ਨੁਕਸਾਨ ਨਹੀਂ ਪਹੁੰਚਾਉਂਦੀ ਪਰ ਵਰਖਾ ਤੇ ਠੰਡੀਆਂ ਹਵਾਵਾਂ ਤੋਂ ਆਪਣੇ ਆਪ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ।
ਵਰਖਾ ਪੈਣ 'ਤੇ ਇੰਝ ਕਰੋ ਠੰਡ ਤੋਂ ਬਚਾਅ
ਇਨ੍ਹਾਂ ਦਿਨਾਂ 'ਚ ਜੇਕਰ ਮੌਸਮ 'ਚ ਠੰਡਕ ਹੋਵੇ ਤਾਂ ਤੁਹਾਨੂੰ ਸਰੀਰ ਨੂੰ ਗਰਮ ਰੱਖਣ ਲਈ ਗਰਮ ਕੱਪੜੇ ਪਹਿਨਣੇ ਚਾਹੀਦੇ ਹਨ ਕਿਉਂਕਿ ਇਕ ਵਾਰ ਤੁਸੀਂ ਜਾਂਦੀ ਠੰਡ ਦੇ ਸ਼ਿਕੰਜੇ 'ਚ ਫਸ ਜਾਵੋਗੇ ਤਾਂ ਬੁਖਾਰ, ਖੰਘ, ਬਲਗਮ ਜਿਹੀਆਂ ਬੀਮਾਰੀਆਂ ਦੇ ਸ਼ਿਕਾਰ ਬਣ ਸਕਦੇ ਹੋ। ਇਸ ਲਈ ਇਸ ਤੋਂ ਬਚਣ ਲਈ ਤੁਹਾਨੂੰ ਖਾਣ-ਪੀਣ 'ਚ ਵੀ ਵਿਸ਼ੇਸ਼ ਸਾਵਧਾਨੀ ਵਰਤਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਸ਼ੂਗਰ ਤੇ ਦਮੇ ਸਣੇ ਇਨ੍ਹਾਂ ਰੋਗਾਂ ਤੋ ਪੀੜਤ ਲੋਕ ਭੁੱਲ ਕੇ ਵੀ ਨਾ ਕਰਨ ਕੇਲੇ ਦਾ ਸੇਵਨ, ਹੋਵੇਗਾ ਨੁਕਸਾਨ
ਖਾਣ-ਪੀਣ 'ਚ ਰੱਖੋ ਸਾਵਧਾਨੀ
ਸਿਹਤ ਦੀ ਰਾਖੀ ਲਈ ਆਯੁਰਵੈਦ ਵਿਚ ਰੁੱਤ ਅਨੁਸਾਰ ਖਾਣ-ਪੀਣ ਤੇ ਰਹਿਣ ਦੀ ਗੱਲ ਕਹੀ ਗਈ ਹੈ। ਇਸ ਮਹੀਨੇ 'ਚ ਚੰਗੀ ਸਿਹਤ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ :
* ਇਸ ਮੌਸਮ ਵਿਚ ਕਫ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ। ਇਸ ਲਈ ਜੌਂ, ਛੋਲਿਆਂ, ਕਣਕ, ਚਾਵਲ, ਮੂੰਗੀ, ਅਰਹਰ, ਮਸਰਾਂ ਦੀ ਦਾਲ, ਬੈਂਗਣ, ਮੂਲੀ, ਬਾਥੂ, ਕਰੇਲੇ, ਤੋਰੀ, ਅਦਰਕ, ਕੇਲੇ, ਖੀਰੇ, ਸੰਤਰੇ, ਸ਼ਹਿਤੂਤ, ਹਿੰਗ, ਮੇਥੀ, ਜ਼ੀਰੇ, ਹਲਦੀ, ਆਂਵਲੇ ਆਦਿ ਕਫਨਾਸ਼ਕ ਪਦਾਰਥਾਂ ਦੀ ਵਰਤੋਂ ਕਰੋ।
* ਗੰਨਾ, ਆਲੂ, ਮੱਝ ਦਾ ਦੁੱਧ, ਸਿੰਘਾੜਾ, ਖਿਚੜੀ, ਬਹੁਤ ਠੰਡੀਆਂ, ਖੱਟੀਆਂ ਤੇ ਮਿੱਠੀਆਂ ਚੀਜ਼ਾਂ ਦੀ ਵਰਤੋਂ ਸਿਹਤ ਲਈ ਨੁਕਸਾਨਦੇਹ ਹੈ। ਇਹ ਕਫ ਨੂੰ ਵਧਾਉਂਦੇ ਹਨ।
* ਇਕ ਚੌਥਾਈ ਹਰੜ ਦਾ ਚੂਰਨ ਸ਼ਹਿਦ ਵਿਚ ਮਿਲਾ ਕੇ ਚੱਟੋ। ਇਸ ਨਾਲ ਇਸ ਮੌਸਮ 'ਚ ਬਲਗਮ, ਬੁਖਾਰ, ਖਾਂਸੀ ਆਦਿ ਦੂਰ ਹੁੰਦੇ ਹਨ।
* ਇਨ੍ਹਾਂ ਦਿਨਾਂ 'ਚ ਵਿਚ ਸਾਹ, ਜ਼ੁਕਾਮ, ਖਾਂਸੀ ਆਦਿ ਵਰਗੀਆਂ ਕਫ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਹਾਲਤ ਵਿਚ ਹਲਦੀ ਦੀ ਵਰਤੋਂ ਚੰਗੀ ਰਹਿੰਦੀ ਹੈ। ਇਹ ਸਰੀਰ ਦੀ ਬੀਮਾਰੀ-ਰੋਕੂ ਸਮਰੱਥਾ ਵਧਾਉਂਦੀ ਹੈ।
ਇਹ ਵੀ ਪੜ੍ਹੋ : ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀ ਚਾਹੀਦੀ White Bread, ਹੋ ਸਕਦੀਆਂ ਹਨ ਇਹ ਬੀਮਾਰੀਆਂ!
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
'ਗੰਨੇ ਦਾ ਰਸ' ਪੀਣ ਵਾਲੀਆਂ ਗਰਭਵਤੀ ਔਰਤਾਂ ਜ਼ਰੂਰ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ
NEXT STORY