ਨਵੀਂ ਦਿੱਲੀ— ਅਕਸਰ ਡਾਕਟਰ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੰਦੇ ਹਨ ਪਰ ਦਫਤਰ 'ਚ ਕੰਮ ਕਰਦੇ ਹੋਏ ਕਈ ਵਾਰੀ ਅਸੀਂ ਪਾਣੀ ਪੀਣਾ ਭੁੱਲ ਜਾਂਦੇ ਹਾਂ। ਜੇ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਬਿਨਾ ਪਾਣੀ ਪੀਤੇ ਸਰੀਰ 'ਚ ਪਾਣੀ ਦੀ ਕਮੀ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ।
1. ਚੁਕੰਦਰ
ਸਿਹਤ ਮਾਹਰਾਂ ਮੁਤਾਬਕ ਚੁੰਕਦਰ ਦਾ ਜੂਸ ਸਰੀਰ 'ਚ ਖੂਨ ਦੀ ਗਤੀ ਨੂੰ ਸਹੀ ਕਰ ਕੇ ਬੀ. ਪੀ. ਕੰਟਰੋਲ 'ਚ ਰੱਖਦਾ ਹੈ। ਬੀਟਰੂਟ ਦਾ ਜੂਸ ਤੁਹਾਨੂੰ ਹਾਈਡ੍ਰੇਟ ਰੱਖਣ ਦੇ ਨਾਲ-ਨਾਲ ਸਰੀਰ 'ਚ ਕਈ ਜ਼ਰੂਰੀ ਵਿਟਾਮਿਨ ਅਤੇ ਖਣਿਜ ਜਿਵੇਂ ਬੀ ਵਿਟਾਮਿਨ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਲੋਹੇ ਦੀ ਕਮੀ ਨੂੰ ਪੂਰਾ ਕਰਦਾ ਹੈ।
2. ਨਾਰੀਅਲ ਪਾਣੀ
ਅਕਸਰ ਡਾਕਟਰ ਮਰੀਜਾਂ ਨੂੰ ਨਾਰੀਅਲ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਇਹ ਨਾਰੀਅਲ ਪਾਣੀ ਸਰੀਰ 'ਚ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਨਾਲ-ਨਾਲ ਪੋਟਾਸ਼ੀਅਮ ਵੀ ਚੰਗੀ ਮਾਤਰਾ ਪ੍ਰਦਾਨ ਕਰਦਾ ਹੈ।
3. ਤਰਬੂਜ ਦਾ ਜੂਸ
ਤਰਬੂਜ 'ਚ 95% ਪਾਣੀ ਹੁੰਦਾ ਹੈ। ਗਰਮੀਆਂ 'ਚ ਤਰਬੂਜ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ। ਪਾਣੀ ਦਾ ਚੰਗਾ ਸਰੋਤ ਹੋਣ ਕਾਰਨ ਇਹ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ।
4. ਲੱਸੀ
ਲੱਸੀ ਸਰੀਰ ਨੂੰ ਹਾਈਡ੍ਰੇਟ ਕਰਨ ਦਾ ਚੰਗਾ ਸਰੋਤ ਹੈ। ਇਸ ਨੂੰ ਪੀਣ ਨਾਲ ਸਰੀਰ ਦਾ ਕੋਲੇਸਟਰੌਲ ਤਾਂ ਘੱਟ ਹੁੰਦਾ ਹੀ ਹੈ ਨਾਲ ਹੀ ਇਹ ਪਾਚਨ ਸੰਬੰਧੀ ਕਈ ਬੀਮਾਰੀਆਂ ਅਤੇ ਐਸੀਡਿਟੀ ਤੋਂ ਰਾਹਤ ਦਵਾਉਂਦਾ ਹੈ।
ਜੇ ਤੁਸੀਂ ਹੋ ਫ੍ਰੈਂਚ ਫ੍ਰਾਈਜ ਖਾਣ ਦੇ ਸ਼ੁਕੀਨ ਤਾਂ ਜ਼ਰੂਰ ਪੜ੍ਹੋ ਇਹ ਖਬਰ
NEXT STORY