ਨਵੀਂ ਦਿੱਲੀ- ਚੇਤ ਦੇ ਨਰਾਤਿਆਂ 'ਚ 9 ਦਿਨਾਂ ਤੱਕ ਵਰਤ ਰੱਖੇ ਜਾਂਦੇ ਹਨ ਜਿਸ ਵਿੱਚ ਲੋਕ ਆਮ ਚਿੱਟੇ ਲੂਣ ਦੀ ਬਜਾਏ ਸੇਂਧਾ ਲੂਣ ਦਾ ਸੇਵਨ ਕਰਦੇ ਹਨ। ਸਿਹਤ ਮਾਹਿਰਾਂ ਦੇ ਅਨੁਸਾਰ ਸੇਂਧਾ ਨਮਕ ਕਈ ਸਿਹਤ ਲਾਭ ਦਿੰਦਾ ਹੈ। ਆਓ ਜਾਣਦੇ ਹਾਂ ਇਸ ਦੇ ਕਈ ਫਾਇਦੇ ਬਾਰੇ ...
ਸੇਂਧਾ ਲੂਣ
ਜਦੋਂ ਸਮੁੰਦਰ ਜਾਂ ਝੀਲ ਦਾ ਖਾਰਾ ਪਾਣੀ ਭਾਫ਼ ਬਣ ਜਾਂਦਾ ਹੈ, ਤਾਂ ਉਹ ਰੰਗੀਨ ਕ੍ਰਿਸਟਲ ਛੱਡਦੇ ਹਨ। ਇਸੇ ਤੋਂ ਸੇਂਧਾ ਲੂਣ ਬਣਾਇਆ ਜਾਂਦਾ ਹੈ। ਇਹ ਇੱਕ ਕਿਸਮ ਦਾ ਖਣਿਜ ਹੈ, ਜਿਸ ਨੂੰ ਭੋਜਨ ਲਈ ਉਪਯੋਗੀ ਬਣਾਉਣ ਲਈ ਕਿਸੇ ਰਸਾਇਣਕ ਪ੍ਰਕਿਰਿਆ ਦੀ ਲੋੜ ਨਹੀਂ ਹੁੰਦੀ ਹੈ। ਇਸ ਨੂੰ ਹਿਮਾਲੀਅਨ ਸਾਲਟ, ਰੌਕ ਸਾਲਟ, ਲਾਹੌਰੀ ਸਾਲਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸੇਂਧਾ ਲੂਣ ਵਿੱਚ 90 ਤੋਂ ਵੱਧ ਖਣਿਜ ਪਾਏ ਜਾਂਦੇ ਹਨ। ਇਹ ਮੈਗਨੀਸ਼ੀਅਮ ਅਤੇ ਸਲਫਰ ਦਾ ਬਣਿਆ ਹੁੰਦਾ ਹੈ।
ਇਹ ਵੀ ਪੜ੍ਹੋ : ਸਿਹਤ ਲਈ ਬੇਹੱਦ ਲਾਭਕਾਰੀ ਹੈ ਛਿੱਲਾਂ ਸਣੇ ਖੀਰੇ ਦੀ ਵਰਤੋਂ, ਭਾਰ ਘਟਾਉਣ ਤੋਂ ਲੈ ਕੇ ਸਰੀਰ ਨੂੰ ਹੁੰਦੇ ਨੇ ਕਈ ਲਾਭ
ਇੰਨਾ ਲਾਭਦਾਇਕ ਕਿਉਂ ਹੈ ਸੇਂਧਾ ਲੂਣ
ਆਮ ਲੂਣ ਦੇ ਮੁਕਾਬਲੇ ਸੇਂਧਾ ਲੂਣ ਵਿੱਚ ਆਇਓਡੀਨ ਦੀ ਮਾਤਰਾ ਘੱਟ ਹੁੰਦੀ ਹੈ। ਇਸ 'ਚ ਪੋਟਾਸ਼ੀਅਮ, ਕੈਲਸ਼ੀਅਮ, ਜ਼ਿੰਕ ਵਰਗੇ ਤੱਤ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ। ਇਹ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸੇਂਧਾ ਲੂਣ ਵਿਚ ਆਇਰਨ, ਮੈਂਗਨੀਜ਼, ਕਾਪਰ, ਕੋਬਾਲਟ ਵੀ ਪਾਏ ਜਾਂਦੇ ਹਨ, ਜੋ ਸਾਦੇ ਲੂਣ ਨਾਲੋਂ ਜ਼ਿਆਦਾ ਪੌਸ਼ਟਿਕ ਹੁੰਦੇ ਹਨ।
ਇਨ੍ਹਾਂ ਬੀਮਾਰੀਆਂ ਨੂੰ ਠੀਕ ਕਰਦਾ ਹੈ ਸੇਂਧਾ ਲੂਣ
1. ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ।
2. ਸੇਂਧਾ ਲੂਣ ਜ਼ੁਕਾਮ ਅਤੇ ਖੰਘ ਨੂੰ ਠੀਕ ਕਰਨ 'ਚ ਵੀ ਕਾਰਗਰ ਹੈ।
3. ਸੇਂਧਾ ਲੂਣ ਗਠੀਆ ਅਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿਵਾ ਸਕਦਾ ਹੈ।
4. ਇਸ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ।
5. ਕਬਜ਼, ਗੈਸ, ਬਦਹਜ਼ਮੀ, ਦਿਲ ਦੀ ਜਲਨ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
6. ਸੇਂਧਾ ਲੂਣ ਖਾਣ ਨਾਲ ਲੈਕਰੋਲਾਈਟਸ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ। ਇਹ ਮਾਸਪੇਸ਼ੀਆਂ ਅਤੇ ਦਿਮਾਗੀ ਪ੍ਰਣਾਲੀ ਲਈ ਜ਼ਰੂਰੀ ਹੈ।
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੀ ਬਚਪਨ ਦੀਆਂ ਗਲਤੀਆਂ ਕਾਰਨ ਆਉਂਦੀ ਹੈ ਕਮਜ਼ੋਰੀ?
NEXT STORY