ਹੈਲਥ ਡੈਸਕ- ਅੱਜਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ 'ਚ ਬਹੁਤ ਸਾਰੇ ਲੋਕ ਪੂਰੀ ਨੀਂਦ ਨਹੀਂ ਲੈ ਪਾਉਂਦੇ, ਜਿਸ ਨਾਲ ਸਿਰਫ ਮਨੋਵਿਗਿਆਨੀ ਸਿਹਤ ਨਹੀਂ, ਬਲਕਿ ਸਰੀਰਕ ਸਿਹਤ, ਚਮੜੀ ਅਤੇ ਵਾਲਾਂ 'ਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਇਥੇ ਬਿਊਟੀ ਸਲੀਪ (Beauty Sleep) ਦੀ ਮਹੱਤਤਾ ਬਹੁਤ ਵਧ ਜਾਂਦੀ ਹੈ।
ਬਿਊਟੀ ਸਲੀਪ ਕੀ ਹੈ?
ਬਿਊਟੀ ਸਲੀਪ ਇਕ ਗੁਣਵੱਤਾ ਵਾਲੀ ਨੀਂਦ ਹੈ, ਜੋ ਆਮਤੌਰ ‘ਤੇ 7-8 ਘੰਟੇ ਦੀ ਹੁੰਦੀ ਹੈ। ਬਹੁਤ ਸਾਰੇ ਲੋਕ ਆਪਣੀ ਬਿਜ਼ੀ ਲਾਈਫਸਟਾਈਲ, ਦੇਰ ਰਾਤ ਤੱਕ ਫ਼ੋਨ ਜਾਂ ਲੈਪਟੌਪ ਦੀ ਵਰਤੋਂ ਕਾਰਨ ਨੀਂਦ ਪੂਰੀ ਨਹੀਂ ਲੈ ਪਾਉਂਦੇ। ਇਸ ਦੇ ਨਤੀਜੇ ਵਜੋਂ ਅੱਖਾਂ ਹੇਠਾਂ ਕਾਲੇ ਘੇਰੇ, ਸੋਜ ਅਤੇ ਚਮੜੀ ਦੀ ਸੁਸਤੀ ਆ ਜਾਂਦੀ ਹੈ। ਬਿਊਟੀ ਸਲੀਪ ਨਾਲ ਤੂਹਾਨੂੰ ਫਰੈਸ਼ ਅਤੇ ਉਰਜਾਵਾਨ ਮਹਿਸੂਸ ਹੁੰਦਾ ਹੈ।
ਚਮੜੀ ਲਈ ਫਾਇਦੇ
ਬਿਊਟੀ ਸਲੀਪ ਨਾਲ ਖੂਨ ਦਾ ਸੰਚਾਰ ਸੁਧਾਰਦਾ ਹੈ, ਜਿਸ ਨਾਲ ਚਮੜੀ ਨੂੰ ਤਾਜ਼ਗੀ ਮਿਲਦੀ ਹੈ। ਇਸ ਤੋਂ ਇਲਾਵਾ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਤੋਂ ਵੀ ਰਾਹਤ ਮਿਲਦੀ ਹੈ। ਬਿਊਟੀ ਸਲੀਪ ਨਾਲ ਤੁਹਾਡੀ ਚਮੜੀ ਸਾਫ਼ ਅਤੇ ਚਮਕਦੀ ਰਹਿੰਦੀ ਹੈ।
ਇਹ ਵੀ ਪੜ੍ਹੋ : Diwali 'ਤੇ ਸਸਤਾ ਹੋਇਆ ਸੋਨਾ, ਚਾਂਦੀ ਦੀ ਵੀ ਡਿੱਗੀ ਕੀਮਤ, ਜਾਣੋ ਨਵੇਂ Rate
ਵਾਲਾਂ ਲਈ ਲਾਭ
- ਪੂਰੀ ਨੀਂਦ ਨਾਲ ਸਕੈਲਪ 'ਚ ਖੂਨ ਦਾ ਸੰਚਾਰ ਵਧਦਾ ਹੈ, ਜਿਸ ਨਾਲ ਵਾਲ ਪੋਸ਼ਣ ਪ੍ਰਾਪਤ ਕਰਦੇ ਹਨ।
- ਵਾਲ ਕਾਲੇ, ਚਮਕਦਾਰ, ਲੰਮੇ ਅਤੇ ਸੰਘਣੇ ਬਣਦੇ ਹਨ।
- ਵਾਲਾਂ ਦੇ ਝੜਨ ਦੀ ਸਮੱਸਿਆ ਘੱਟ ਹੁੰਦੀ ਹੈ।
ਘੱਟ ਨੀਂਦ ਦੇ ਨੁਕਸਾਨ
- ਮੋਟਾਪਾ, ਡਾਇਬਟੀਜ਼, ਦਿਲ ਦੀ ਬੀਮਾਰੀ, ਬਲੱਡ ਪ੍ਰੈਸ਼ਰ ਜ਼ਿਆਦਾ ਹੋਣਾ
- ਤਣਾਅ, ਚਿੰਤਾ ਅਤੇ ਡਿਪ੍ਰੈਸ਼ਨ ਦੇ ਖਤਰੇ ਵੱਧ ਜਾਣੇ
- ਚਮੜੀ ਅਤੇ ਵਾਲਾਂ ਦੇ ਸਿਹਤ ‘ਤੇ ਨਕਾਰਾਤਮਕ ਪ੍ਰਭਾਵ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਦੀਆਂ 'ਚ ਖਾ ਲਿਆ ਇਕ ਲੌਂਗ ਤਾਂ ਕਈ ਬੀਮਾਰੀਆਂ ਰਹਿਣਗੀਆਂ ਦੂਰ
NEXT STORY