ਵੈੱਬ ਡੈਸਕ- ਸੋਸ਼ਲ ਮੀਡੀਆ ‘ਤੇ ਅੱਜਕੱਲ੍ਹ ਇਕ ਨਵਾਂ ਅਤੇ ਦਿਲਚਸਪ ਟਰੈਂਡ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕੌਫੀ 'ਚ ਲੂਣ ਪਾਉਣ ਦਾ ਟਰੈਂਡ। ਜਿੱਥੇ ਪਹਿਲਾਂ ਲੋਕ ਆਪਣੀ ਕੌਫੀ ਨੂੰ ਮਿੱਠਾ ਬਣਾਉਣ ਲਈ ਸ਼ੂਗਰ ਜਾਂ ਕ੍ਰੀਮ ਮਿਲਾਉਂਦੇ ਸਨ, ਹੁਣ ਉਸ ਦੀ ਥਾਂ ਲੈ ਲਈ ਹੈ ਸਿਰਫ਼ ਇਕ ਚੁਟਕੀ ਲੂਣ ਨੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਕੌਫੀ ਦੀ ਕੜਵਾਹਟ ਘੱਟ ਹੋ ਜਾਂਦੀ ਹੈ ਅਤੇ ਉਸ ਦਾ ਸੁਆਦ ਹੋਰ ਵੀ ਸਮੂਦ ਅਤੇ ਰਿਚ ਮਹਿਸੂਸ ਹੁੰਦਾ ਹੈ।
ਕਿਵੇਂ ਸ਼ੁਰੂ ਹੋਇਆ ਇਹ ਟਰੈਂਡ?
ਇਸ ਟਰੈਂਡ ਦੀ ਸ਼ੁਰੂਆਤ ਇਕ ਸੋਸ਼ਲ ਮੀਡੀਆ ਪੋਸਟ ਨਾਲ ਹੋਈ, ਜਿਸ 'ਚ ਕਿਹਾ ਗਿਆ ਕਿ ਕੌਫੀ 'ਚ ਇਕ ਚੁਟਕੀ ਲੂਣ ਪਾਉਣ ਨਾਲ ਉਸ ਦਾ ਫਲੇਵਰ ਅਤੇ ਸੁਆਦ ਵਧ ਜਾਂਦਾ ਹੈ। ਪਹਿਲਾਂ ਤਾਂ ਲੋਕਾਂ ਨੂੰ ਇਸ ‘ਤੇ ਵਿਸ਼ਵਾਸ ਨਹੀਂ ਹੋਇਆ, ਪਰ ਜਦੋਂ ਕੁਝ ਲੋਕਾਂ ਨੇ ਇਸ ਨੂੰ ਟ੍ਰਾਈ ਕੀਤਾ ਤਾਂ ਉਨ੍ਹਾਂ ਨੇ ਪਾਇਆ ਕਿ ਕੌਫੀ ਦਾ ਟੇਸਟ ਸੱਚੀ ਵਧੀਆ ਹੋ ਜਾਂਦਾ ਹੈ। ਇਸ ਤੋਂ ਬਾਅਦ ਇਹ ਟਰੈਂਡ TikTok ਅਤੇ Instagram ‘ਤੇ ਛਾ ਗਿਆ। ਹੁਣ ਲੋਕ ਤਿਆਰ ਕੌਫੀ ਜਾਂ ਕੌਫੀ ਪਾਊਡਰ 'ਚ ਇਕ ਚੁਟਕੀ ਲੂਣ ਪਾ ਕੇ ਇਸ ਨੂੰ ਅਜ਼ਮਾ ਰਹੇ ਹਨ।
ਕੀ ਕਹਿੰਦੀ ਹੈ ਸਾਇੰਸ?
ਸਾਇੰਸ ਮੁਤਾਬਕ, ਲੂਣ 'ਚ ਮੌਜੂਦ ਸੋਡੀਅਮ ਆਇਨ (Sodium Ions) ਕੌਫੀ ਦੀ ਕੜਵਾਹਟ ਨੂੰ ਘੱਟ ਕਰਦੇ ਹਨ। ਇਹ ਕੈਫੀਨ ਅਤੇ ਟੈਨਿਨ ਵਰਗੀਆਂ ਕੜਵਾਹਟ ਵਾਲੀਆਂ ਚੀਜ਼ਾਂ ਨੂੰ ਨਿਊਟ੍ਰਲ ਕਰ ਦਿੰਦੇ ਹਨ, ਜਿਸ ਨਾਲ ਬਿਨਾਂ ਸ਼ੂਗਰ ਦੇ ਹੀ ਕੌਫੀ ਦਾ ਸੁਆਦ ਥੋੜ੍ਹਾ ਮਿੱਠਾ ਤੇ ਸਮੂਦ ਲੱਗਦਾ ਹੈ।
ਹਾਲਾਂਕਿ, ਐਕਸਪਰਟ ਚਿਤਾਵਨੀ ਦਿੰਦੇ ਹਨ ਕਿ ਜ਼ਿਆਦਾ ਲੂਣ ਪਾਉਣ ਨਾਲ ਕੌਫੀ ਦਾ ਸੁਆਦ ਖਰਾਬ ਹੋ ਸਕਦਾ ਹੈ। ਇਸ ਲਈ ਸਿਰਫ਼ ਇਕ ਚੁਟਕੀ ਲੂਣ ਹੀ ਕਾਫੀ ਹੈ।
ਸਿਹਤ ਤੇ ਸਾਵਧਾਨੀਆਂ
ਕਈ ਲੋਕ ਮੰਨਦੇ ਹਨ ਕਿ ਕੌਫੀ 'ਚ ਲੂਣ ਪਾਉਣ ਨਾਲ ਹਾਈਡਰੇਸ਼ਨ ਵਧਦਾ ਹੈ, ਪਰ ਐਕਸਪਰਟ ਇਸ ਗੱਲ ਨੂੰ ਗਲਤ ਮੰਨਦੇ ਹਨ। ਕੌਫੀ ਖੁਦ ਹਲਕੀ ਡੀਹਾਈਡਰੇਟਿੰਗ ਡਰਿੰਕ ਹੈ, ਇਸ ਲਈ ਲੂਣ ਦੀ ਚੁਟਕੀ ਨਾਲ ਵੱਡਾ ਅਸਰ ਨਹੀਂ ਪੈਂਦਾ। ਪਰ ਜੇ ਤੁਸੀਂ ਸ਼ੂਗਰ ਘਟਾਉਣਾ ਚਾਹੁੰਦੇ ਹੋ, ਤਾਂ ਲੂਣ ਇਕ ਵਧੀਆ ਫਲੇਵਰ ਬੈਲੰਸਰ ਹੋ ਸਕਦਾ ਹੈ।
ਦੁਨੀਆ ਭਰ 'ਚ ਕਿੱਥੇ ਮਸ਼ਹੂਰ ਹੈ ਲੂਣ ਵਾਲੀ ਕੌਫੀ?
- ਤੁਰਕੀ 'ਚ ਇਹ ਵਿਆਹ ਦੀਆਂ ਰਸਮਾਂ ਦਾ ਹਿੱਸਾ ਰਿਹਾ ਹੈ, ਜਿੱਥੇ ਲਾੜੀ ਆਪਣੇ ਪਤੀ ਨੂੰ ਲੂਣ ਵਾਲੀ ਕੌਫੀ ਪੇਸ਼ ਪਰੋਸਦੀ ਹੈ।
- ਵਿਯਤਨਾਮ 'ਚ “ਸਾਲਟਡ ਕੌਫੀ (Salt Coffee)” ਬਹੁਤ ਮਸ਼ਹੂਰ ਹੈ।
- ਤਟਵਰਤੀ ਇਲਾਕਿਆਂ 'ਚ ਲੋਕ ਪਾਣੀ ਦੇ ਮਿਨਰਲ ਬੈਲੰਸ ਨੂੰ ਬਣਾਈ ਰੱਖਣ ਲਈ ਕੌਫੀ 'ਚ ਲੂਣ ਮਿਲਾਉਂਦੇ ਹਨ।
- ਕੌਫੀ 'ਚ ਲੂਣ ਪਾਉਣ ਦਾ ਇਹ ਟਰੈਂਡ ਸਿਰਫ਼ ਸੋਸ਼ਲ ਮੀਡੀਆ ਦਾ ਫੈਸ਼ਨ ਨਹੀਂ, ਸਗੋਂ ਸੁਆਦ, ਸਾਇੰਸ ਅਤੇ ਪਰੰਪਰਾ ਦਾ ਮਿਲਾਪ ਹੈ।
- ਜੇ ਤੁਸੀਂ ਵੀ ਆਪਣੀ ਕੌਫੀ ਨੂੰ ਨਵਾਂ ਟਵਿਸਟ ਦੇਣਾ ਚਾਹੁੰਦੇ ਹੋ, ਤਾਂ ਅਗਲੀ ਵਾਰ ਇਕ ਚੁਟਕੀ ਲੂਣ ਪਾ ਕੇ ਟ੍ਰਾਈ ਕਰੋ— ਸ਼ਾਇਦ ਇਹ ਤੁਹਾਡੀ ਨਵੀਂ ਫੇਵਰਿਟ ਕੌਫੀ ਬਣ ਜਾਏ!
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਟਾਕਿਆਂ ਦੇ ਸੜੇ ਜਾਂ ਅੱਖ 'ਚ ਧੂੰਆ ਜਾਣ 'ਤੇ ਕੀ ਕਰੀਏ? ਜਾਣੋਂ ਡਾਕਟਰ ਦੇ ਐਮਰਜੈਂਸੀ ਟਿੱਪਸ
NEXT STORY