ਨਵੀਂ ਦਿੱਲੀ— ਅੱਜਕਲ ਦੁਨੀਆ ਵਿਚ ਲੋਕਾਂ ਦੀ ਮੌਤ ਦਾ ਤੀਸਰਾ ਸਭ ਤੋਂ ਵੱਡਾ ਕਾਰਨ ਹੈ ਬ੍ਰੇਨ ਹੈਮਰੇਜ ਵਰਗੀਆਂ ਘਾਤਕ ਬੀਮਾਰੀਆਂ ਹਨ। ਹਾਲਹੀ ਵਿਚ ਹੋਏ ਇਕ ਸੋਧ ਵਿਚ ਇਹ ਦੱਸਿਆ ਗਿਆ ਹੈ ਕਿ ਕੁਝ ਸਿਹਤ ਸੰਬੰਧੀ ਸਮੱਸਿਆਵਾਂ ਦੇ ਕਾਰਨ ਬ੍ਰੇਨ ਹੈਮਰੇਜ ਦਾ ਖਤਰਾ ਵਧ ਜਾਂਦਾ ਹੈ। ਅਜਿਹੇ ਵਿਚ ਇਨ੍ਹਾਂ ਬੀਮਾਰੀਆਂ ਨਾਲ ਗ੍ਰਸਤ ਲੋਕਾਂ ਨੂੰ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਕੁਝ ਬੀਮਾਰੀਆਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਸ ਨਾਲ ਬ੍ਰੇਨ ਹੈਮਰੇਜ ਵਰਗੀ ਖਤਰਨਾਕ ਬੀਮਾਰੀ ਹੋ ਸਕਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਹਾਈ ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਸਿਰਫ ਬ੍ਰੈਨ ਹੈਮਰੇਜ ਹੀ ਨਹੀਂ ਬਲਕਿ ਕਿਡਨੀ ਫੇਲਿਅਰ, ਅੱਖਾਂ ਖਰਾਬ ਅਤੇ ਲਕਵਾ ਵਰਗੀਆਂ ਬੀਮਾਰੀਆਂ ਨੂੰ ਵੀ ਵਧਾਵਾ ਦਿੰਦਾ ਹੈ। ਹਾਈ ਬਲੱਡ ਪ੍ਰੈਸ਼ਰ ਦੇ 40 ਤੋਂ 50 ਪ੍ਰਤੀਸ਼ਤ ਰੋਗੀਆਂ ਨੂੰ ਬ੍ਰੈਨ ਹੈਮਰੇਜ ਹੋਣ ਦਾ ਖਤਰਾ ਰਹਿੰਦਾ ਹੈ।
2. ਥਾਈਰਾਈਡ
ਥਾਈਰਾਈਡ ਵਧਣ 'ਤੇ ਤੁਹਾਨੂੰ ਬ੍ਰੇਨ ਹੈਮਰੇਜ ਦਾ ਖਤਰਾ ਹੋ ਸਕਦਾ ਹੈ। ਥਾਈਰਾਈਡ ਦੀ ਬੀਮਾਰੀ ਨੂੰ ਘੱਟ ਕਰਨ ਲਈ ਆਰਾਮ, ਚੰਗੀ ਖਾਣ-ਪੀਣ ਅਤੇ ਰੋਜ਼ਮਰਾ ਦੀ ਜ਼ਿੰਦਗੀ ਵਿਚ ਸਕਾਰਤਮਕ ਬਦਲਾਅ ਕਰੋ।
3. ਮਾਈਗ੍ਰੇਨ ਦੇ ਕਾਰਨ
ਮਾਈਗਰ੍ਰੇਨ, ਤਣਾਅ ਨਾਲ ਪੀੜਤ, ਮੋਟਾਪੇ ਦੇ ਸ਼ਿਕਾਰ ਲੋਕ ਸੁਸਤ ਹੋਣ ਲੱਗਦੇ ਹਨ। ਅਜਿਹੇ ਲੋਕਾਂ ਵਿਚ ਬ੍ਰੇਨ ਹੈਮਰੇਜ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਅਤੇ ਇਸ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਹਾਨੂੰ ਕਸਰਤ ਕਰਨੀ ਚਾਹੀਦੀ ਹੈ।
4. ਡਾਈਬੀਟੀਜ਼
ਡਾਈਬੀਟੀਜ਼ ਵਿਚ ਬ੍ਰੇਨ ਹੈਮਰੇਜ ਦਾ ਖਤਰਾ 2 ਤੋਂ 3 ਗੁਣ ਤੱਕ ਵਧ ਜਾਂਦਾ ਹੈ। ਅਜਿਹੇ ਵਿਚ ਤੁਹਾਨੂੰ ਆਪਣੀ ਦਵਾਈ ਸਮੇਂ 'ਤੇ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਪਣੇ ਖਾਣ-ਪਾਣ ਵਿਚ ਵੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਚੀਜ਼ਾਂ ਦੀ ਵਰਤੋਂ ਨਾ ਕਰੋ ਜੋ ਤੁਹਾਨੂੰ ਮਨਾ ਹਨ।
5. ਹੋਰ ਕਾਰਨ
ਕਈ ਵਾਰ ਇਹ ਬੀਮਾਰੀ ਸ਼ਰਾਬ, ਡ੍ਰਗ, ਤੰਬਾਕੂ, ਬੀੜੀ ਅਤੇ ਸਿਗਰਟ ਦੀ ਜ਼ਿਆਦਾ ਵਰਤੋਂ ਕਰਨ ਨਾਲ ਵੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਖੂਨ ਵਾਲੀਆਂ ਨਾੜੀਆਂ ਦਾ ਉਲਝਣਾ, ਸਿਰ 'ਤੇ ਸੱਟ ਲੱਗਣਾ, ਖੂਨ ਦਾ ਪਤਲਾ ਹੋਣਾ ਸਿਰ 'ਤੇ ਸੋਜ ਅਤੇ ਹਾਰਟ ਅਟੈਕ ਨਾਲ ਵੀ ਬ੍ਰੇਨ ਹੈਮਰੇਜ ਹੋ ਜਾਂਦਾ ਹੈ।
ਜੇਕਰ ਤੁਸੀਂ ਵੀ ਕਰਦੇ ਹੋ ਨਿੰਬੂ ਦੀ ਜ਼ਿਆਦਾ ਵਰਤੋ ਤਾਂ ਹੋ ਜਾਓ ਸਾਵਧਾਨ
NEXT STORY