ਜਲੰਧਰ: ਖਿਚੜੀ ਭਾਰਤੀ ਲੋਕਾਂ ਦੀ ਮਨਪਸੰਦ ਡਿਸ਼ 'ਚੋਂ ਇਕ ਹੈ। ਹਰ ਮੌਸਮ 'ਚ ਖਾਧੀ ਜਾਣ ਵਾਲੀ ਇਹ ਡਿਸ਼ ਸੁਆਦ ਦੇ ਨਾਲ ਸਿਹਤ ਦਾ ਵੀ ਖਜ਼ਾਨਾ ਹੁੰਦੀ ਹੈ। ਇਸ ਨੂੰ ਚੌਲ, ਘਿਓ, ਸਬਜ਼ੀਆਂ ਅਤੇ ਵੱਖ-ਵੱਖ ਦਾਲਾਂ ਨਾਲ ਤਿਆਰ ਕੀਤਾ ਜਾਂਦਾ ਹੈ। ਖਾਣ 'ਚ ਹਲਕੀ-ਫੁਲਕੀ ਹੋਣ ਨਾਲ ਇਹ ਆਸਾਨੀ ਨਾਲ ਪਚ ਜਾਂਦੀ ਹੈ। ਅਜਿਹੇ 'ਚ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਇਮਿਊਨਿਟੀ ਵਧਾਉਣ 'ਚ ਮਦਦ ਕਰਦੇ ਹਨ। ਖਾਸ ਤੌਰ 'ਤੇ ਸਰਦੀਆਂ 'ਚ ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕਈ ਲਾਜਵਾਬ ਫ਼ਾਇਦੇ ਮਿਲਦੇ ਹਨ। ਤਾਂ ਚੱਲੋ ਜਾਣਦੇ ਹਾਂ ਇਨ੍ਹਾਂ ਫ਼ਾਇਦਿਆਂ ਦੇ ਬਾਰੇ 'ਚ...
ਖਿਚੜੀ 'ਚ ਮੌਜੂਦ ਪੋਸ਼ਕ ਤੱਤ...
ਇਸ 'ਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਪਾਣੀ, ਕਾਰਬੋਹਾਈਡ੍ਰੇਟ, ਐਂਟੀ-ਆਕਸੀਡੈਂਟਸ ਗੁਣ ਹੁੰਦੇ ਹਨ। ਇਸ ਨੂੰ ਆਮ ਤੌਰ 'ਤੇ ਵੱਖ-ਵੱਖ ਦਾਲਾਂ ਨਾਲ ਬਣਾਇਆ ਜਾਂਦਾ ਹੈ। ਭਾਰਤੀ ਲੋਕ ਖਿਚੜੀ ਦਾ ਸੁਆਦ ਵਧਾਉਣ ਲਈ ਇਸ ਦੇ ਨਾਲ ਦੇਸੀ ਘਿਓ, ਅਚਾਰ, ਪਾਪੜ ਅਤੇ ਦਹੀਂ ਖਾਣਾ ਪਸੰਦ ਕਰਦੇ ਹਨ।
ਖਿਚੜੀ ਦੀਆਂ ਕਿਸਮਾਂ
ਖਿਚੜੀ ਨੂੰ ਕਈ ਤਰ੍ਹਾਂ ਨਾਲ ਬਣਾ ਕੇ ਖਾ ਸਕਦੇ ਹੋ। ਖਾਸ ਤੌਰ 'ਤੇ ਇਸ ਮੂੰਗੀ ਦੀ ਦਾਲ, ਅਰਹਰ ਦਾਲ, ਹੋਲ ਗ੍ਰੇਨ ਸਾਬਤ ਅਨਾਜ਼, ਮਸਾਲੇਦਾਰ ਖਿਚੜੀ, ਸਬਜ਼ੀਆਂ, ਡਰਾਈਫਰੂਟ ਅਤੇ ਬਾਜਰੇ ਨਾਲ ਬਣਾ ਕੇ ਖਾਧੀ ਜਾ ਸਕਦੀ ਹੈ।
ਤਾਂ ਚੱਲੋ ਅੱਜ ਜਾਣਦੇ ਹਾਂ ਖਿਚੜੀ ਖਾਣ ਦੇ ਫ਼ਾਇਦੇ...
—ਸਰਦੀਆਂ 'ਚ ਖਾਸ ਤੌਰ 'ਤੇ ਅਪਚ ਅਤੇ ਕਬਜ਼ ਦੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ 'ਚ ਇਸ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੁੰਦੀ ਹੈ। ਇਸ 'ਚ ਮੌਜੂਦ ਪੋਸ਼ਕ ਤੱਤ ਪੇਟ ਨੂੰ ਦਰੁੱਸਤ ਕਰਕੇ ਅਪਚ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਦਿਵਾਉਂਦੇ ਹਨ। ਅਜਿਹੇ 'ਚ ਪਾਚਨ ਤੰਤਰ ਮਜ਼ਬੂਤ ਹੋ ਕੇ ਪੇਟ ਦਰਦ, ਐਸਡਿਟੀ ਅਤੇ ਭਾਰੀਪਨ ਤੋਂ ਰਾਹਤ ਮਿਲਦੀ ਹੈ।
ਇਹ ਵੀ ਪੜੋ:ਨਾਸ਼ਤੇ 'ਚ ਖਾਓ ਕੱਚਾ ਪਨੀਰ, ਮਜ਼ਬੂਤ ਹੱਡੀਆਂ ਦੇ ਨਾਲ ਭਾਰ ਵੀ ਰਹੇਗਾ ਕੰਟਰੋਲ
-ਮੋਟਾਪੇ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ। ਇਸ ਦੀ ਵਰਤੋਂ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣ ਦੇ ਨਾਲ ਭਾਰ ਘੱਟ ਕਰਨ 'ਚ ਵੀ ਮਦਦ ਮਿਲਦੀ ਹੈ।
-ਮੌਸਮੀ ਸਰਦੀ-ਜ਼ੁਕਾਮ, ਖਾਂਸੀ ਅਤੇ ਬੁਖਾਰ ਹੋਣ ਦੀ ਸਮੱਸਿਆਵਾਂ ਤੋਂ ਵੀ ਬਚਾਅ ਰੱਖਦੀ ਹੈ।
-ਸ਼ੂਗਰ ਦੇ ਮਰੀਜ਼ਾਂ ਲਈ ਵੀ ਖਿਚੜੀ ਦੀ ਵਰਤੋਂ ਕਰਨੀ ਬਹੁਤ ਫ਼ਾਇਦੇਮੰਦ ਹੁੰਦੀ ਹੈ।
-ਇਸ ਦੀ ਵਰਤੋਂ ਨਾਲ ਸਰੀਰ 'ਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਬਾਡੀ ਡਿਟਾਕਸ ਹੋਣ ਦੇ ਨਾਲ ਚਮੜੀ ਵੀ ਗਲੋਅ ਕਰਦੀ ਹੈ।
ਇਹ ਵੀ ਪੜੋ:ਸਰਦੀ ਦੇ ਮੌਸਮ 'ਚ ਬਣਾ ਕੇ ਖਾਓ ਨਾਰੀਅਲ ਦੇ ਲੱਡੂ
-ਸਰਦੀਆਂ ਦੇ ਮੌਸਮ 'ਚ ਖਿਚੜੀ ਦੀ ਵਰਤੋਂ ਕਰਨ ਨਾਲ ਠੰਢ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਵਾਰ-ਵਾਰ ਬੀਮਾਰ ਹੋਣ ਤੋਂ ਵੀ ਰਾਹਤ ਮਿਲਦੀ ਹੈ।
ਜੇਕਰ ਤੁਸੀਂ ਸਰਦੀਆਂ 'ਚ ਧੁੱਪ 'ਚ ਬੈਠ ਕੇ ਇਸ ਨੂੰ ਖਾਣ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਇਸ ਦੇ ਨਾਲ ਦਹੀਂ ਦੀ ਵਰਤੋਂ ਕਰੋ। ਇਸ ਦੇ ਇਲਾਵਾ ਜੇਕਰ ਤੁਸੀਂ ਸੀਟਿੰਗ ਜਾਬ ਕਰਦੇ ਹੋ ਤਾਂ ਇਸ ਲਈ ਦਾਲ ਅਤੇ ਬੀਨਸ ਨਾਲ ਤਿਆਰ ਖਿਚੜੀ ਦੀ ਵਰਤੋਂ ਕਰੋ।
ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ
NEXT STORY