ਜਲੰਧਰ— ਦੁੱਧ ਕੈਲਸ਼ੀਅਮ ਦਾ ਸਭ ਤੋਂ ਚੰਗਾ ਸਰੋਤ ਹੈ। ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਲਈ ਦੁੱਧ ਪੀਣਾ ਲਾਭਕਾਰੀ ਹੈ। ਇਸ ਨਾਲ ਹੱਡੀਆਂ ਮਜ਼ਬੂਤ ਅਤੇ ਸਰੀਰ ਨੂੰ ਪੋਸ਼ਣ ਵੀ ਮਿਲਦਾ ਹੈ ਪਰ ਕੁਝ ਲੋਕ ਦੁੱਧ ਨਾਲ ਕਿਸੇ ਵੀ ਚੀਜ਼ ਦਾ ਸੇਵਨ ਕਰ ਲੈਂਦੇ ਹਨ, ਜਿਸ ਦੇ ਨਾਲ ਫਾਇਦੇ ਦੀ ਜਗ੍ਹਾ ਨੁਕਸਾਨ ਹੋ ਸਕਦਾ ਹੈ। ਜਿਸ ਦੀ ਜਾਣਕਾਰੀ ਨਾ ਹੋਣ ਕਾਰਨ ਅਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ ਹਾਂ। ਆਓ ਜਾਣਦੇ ਹਾਂ ਦੁੱਧ ਨਾਲ ਕਿਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
1. ਮੱਛੀ
ਮੱਛੀ ਅਤੇ ਦੁੱਧ ਦੋਵੇਂ ਹੀ ਸਿਹਤ ਲਈ ਬਹੁਤ ਵਧੀਆ ਹਨ ਪਰ ਇਸ ਦਾ ਸੇਵਨ ਇਕੱਠੇ ਨਹੀਂ ਕਰਨਾ ਚਾਹੀਦਾ। ਇਸ ਨਾਲ ਸਕਿਨ ਇੰਫੈਕਸ਼ਨ ਹੋ ਸਕਦੀ ਹੈ। ਮੱਛੀ ਅਤੇ ਦੁੱਧ ਦਾ ਇਕੱਠੇ ਸੇਵਨ ਕਰਨ ਨਾਲ ਸਕਿਨ 'ਤੇ ਸਫੈਦ ਦਾਗ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨੂੰ ਫੁਲਵੈਰੀ ਕਹਿੰਦੇ ਹਨ।
2. ਪਿਆਜ਼
ਪਿਆਜ਼ ਦਾ ਸਲਾਦ ਖਾ ਰਹੇ ਹੋ ਤਾਂ ਇਸ ਦੇ ਨਾਲ ਦੁੱਧ ਪੀਣ ਨਾਲ ਵੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਇਸ ਨਾਲ ਖੁਰਕ, ਦਾਦ, ਐਲਰਜੀ ਆਦਿ ਦੀ ਸਮੱਸਿਆ ਹੋ ਸਕਦੀ ਹੈ। ਪਿਆਜ ਖਾਣ ਦੇ 3-4 ਘੰਟੇ ਬਾਅਦ ਦੁੱਧ ਨਾ ਪੀਓ।
3. ਉੜਦ ਦਾਲ
ਉੜਦ ਦਾਲ ਖਾਣ ਵਿਚ ਬਹੁਤ ਟੇਸਟੀ ਹੁੰਦੀ ਹੈ ਪਰ ਇਸ ਦੇ ਨਾਲ ਦੁੱਧ ਪੀਣ ਨਾਲ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਸਕਦੀਆਂ ਹਨ।
4. ਨਿੰਬੂ
ਦੁੱਧ ਅਤੇ ਨਿੰਬੂ ਦਾ ਇਕੱਠੇ ਸੇਵਨ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਕਾਰਨ ਬਣ ਸਕਦਾ ਹੈ। ਨਿੰਬੂ ਪਾਣੀ ਪੀਣ ਦੇ ਇਕ ਦਮ ਬਾਅਦ ਦੁੱਧ ਨਾ ਪੀਓ।
5. ਦਹੀਂ
ਦਹੀਂ ਦੁੱਧ ਨਾਲੋਂ ਵੀ ਜ਼ਿਆਦਾ ਲਾਭਦਾਇਕ ਹੁੰਦਾ ਹੈ ਪਰ ਦਹੀਂ ਅਤੇ ਦੁੱਧ ਦਾ ਸੇਵਨ ਇਕੱਠੇ ਨਹੀਂ ਕਰਨਾ ਚਾਹੀਦਾ। ਜੇਕਰ ਦਹੀਂ ਖਾਣ ਤੋਂ ਬਾਅਦ ਦੁੱਧ ਪੀਂਦੇ ਹੋ ਤਾਂ ਇਸ ਨਾਲ ਪੇਟ ਵਿਚ ਐਸਿਡ ਬਨਣਾ ਸ਼ੁਰੂ ਹੋ ਜਾਂਦਾ ਹੈ।
ਬ੍ਰਾਊਨ ਰਾਈਸ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦੇ ਹਨ ਜੜ੍ਹ ਤੋਂ ਖਤਮ
NEXT STORY