ਨਵੀਂ ਦਿੱਲੀ— ਦੇਸ਼ ਦੇ ਲਗਭਗ ਹਰ ਹਿੱਸੇ 'ਚ ਚੌਲਾਂ ਨੂੰ ਬਹੁਤ ਹੀ ਚਾਅ ਨਾਲ ਖਾਦਾ ਜਾਂਦਾ ਹੈ ਹਾਲਾਂਕਿ ਇਕ ਪਾਸੇ ਜਿੱਥੇ ਲੋਕ ਇਸ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ। ਉਂਝ ਹੀ ਉਨ੍ਹਾਂ ਨੂੰ ਇਹ ਵੀ ਡਰ ਰਹਿੰਦਾ ਹੈ ਕਿ ਚੌਲ ਖਾਣ ਨਾਲ ਉਨ੍ਹਾਂ ਦਾ ਭਾਰ ਵਧ ਜਾਵੇਗਾ। ਚੌਲਾਂ 'ਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਕਈ ਲੋਕ ਇਸ ਨੂੰ ਖਾਣ ਤੋਂ ਪਰਹੇਜ਼ ਕਰਦੇ ਹਨ ਅਤੇ ਹੈਲਥ ਦੀ ਵਜ੍ਹਾ ਨਾਲ ਵੀ ਚੌਲ ਨਹੀਂ ਖਾ ਪਾਉਂਦੇ ਪਰ ਸਫੈਦ ਚੌਲ ਖਾਣ ਦੀ ਥਾਂ ਬ੍ਰਾਊਨ ਰਾਈਸ ਖਾਣਾ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਖਾਸ ਤੌਰ 'ਤੇ ਖੁਰਾਕ ਅਤੇ ਸਿਹਤ ਪ੍ਰਤੀ ਧਿਆਨ ਦੇਣ ਵਾਲੇ ਲੋਕਾਂ ਲਈ ਬ੍ਰਾਊਨ ਰਾਈਸ ਬਿਹਤਰੀਨ ਹਨ। ਰੋਜ਼ਾਨਾ ਬ੍ਰਾਊਨ ਰਾਈਸ ਦੀ ਵਰਤੋਂ ਕਰਨ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਅੱਜ ਅਸੀਂ ਬ੍ਰਾਊਨ ਰਾਈਸ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਿਹਾ ਹੈ ਆਓ ਜਾਓ ਜਾਣਦੇ ਹਾਂ ਇਨ੍ਹਾਂ ਬਾਰੇ....
1. ਕੋਲੇਸਟਰੋਲ
ਬ੍ਰਾਊਨ ਰਾਈਸ ਖਾਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਕੋਲੇਸਟਰੌਲ ਘੱਟ ਕਰਦਾ ਹੈ ਅਤੇ ਅਣਚਾਹੇ ਫੈਟ ਨੂੰ ਸਰੀਰ ਦੇ ਅੰਦਰੂਨੀ ਹਿੱਸਿਆਂ 'ਚ ਜੰਮਣ ਤੋਂ ਰੋਕਦਾ ਹੈ।

2. ਡਾਇਬਿਟੀਜ਼
ਆਮ ਤੌਰ 'ਤੇ ਚੌਲਾਂ 'ਚ ਖੰਡ ਦੀ ਮਾਤਰਾ ਜਿਆਦਾ ਹੁੰਦੀ ਹੈ। ਜਿਸ ਕਾਰਨ ਡਾਇਬੀਟੀਜ਼ ਦੇ ਰੋਗੀ ਇਸ ਨੂੰ ਨਹੀਂ ਖਾ ਸਕਦੇ ਪਰ ਬ੍ਰਾਊਨ ਰਾਈਸ ਖਾਣ ਨਾਲ ਖੂਨ 'ਚ ਖੰਡ ਦੀ ਮਾਤਰਾ ਦਾ ਪੱਧਰ ਨਹੀਂ ਵੱਧਦਾ। ਇਸ ਲਈ ਬ੍ਰਾਊਨ ਰਾਈਸ ਡਾਇਬਿਟੀਜ਼ ਰੋਗੀਆਂ ਲਈ ਬਿਹਤਰ ਵਿਕਲਪ ਹੈ।

3. ਦਿਲ ਦੇ ਰੋਗ
ਹਾਰਟ ਅਟੈਕ ਜਾਂ ਦਿਲ ਸੰਬੰਧੀ ਹੋਰ ਰੋਗ ਜ਼ਿਆਦਾਤਰ ਦਿਲ ਦੀਆਂ ਧਮਨੀਆਂ 'ਚ ਕੋਲੇਸਟਰੋਲ ਦੇ ਜੰਮਣ ਕਾਰਨ ਹੁੰਦੇ ਹਨ।ਇਸ ਸਥਿਤੀ 'ਚ ਬ੍ਰਾਊਨ ਰਾਈਸ ਦਿਲ ਦੀ ਰੱਖਿਆ ਕਰਦੇ ਹਨ।

4. ਹੱਡੀਆਂ
ਮੈਗਨੀਸ਼ੀਅਮ ਅਤੇ ਕੈਲਸ਼ੀਅਮ ਨਾਲ ਭਰਪੂਰ ਹੋਣ ਕਾਰਨ ਬ੍ਰਾਊਨ ਰਾਈਸ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਫਾਇਦੇਮੰਦ ਹੁੰਦੇ ਹਨ।

5. ਭਾਰ ਘੱਟ ਕਰੇ
ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਫੈਦ ਚੌਲਾਂ ਦੀ ਥਾਂ ਬ੍ਰਾਊਨ ਰਾਈਸ ਖਾਓ।ਇਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।

ਜੇਕਰ ਨਹੀਂ ਵਧ ਰਿਹਾ ਭਾਰ ਤਾਂ ਇਸਤੇਮਾਲ ਕਰੋ ਬਾਜਰੇ ਤੋਂ ਬਣਿਆ ਇਹ ਫੂਡ
NEXT STORY