ਵੈੱਬ ਡੈਸਕ- ਕਰਵਾ ਚੌਥ ਦਾ ਤਿਉਹਾਰ 19 ਅਕਤੂਬਰ ਭਾਵ ਕੱਲ੍ਹ ਦੇਸ਼ ਭਰ 'ਚ ਮਨਾਇਆ ਜਾਵੇਗਾ। ਹਰ ਸਾਲ ਕਰਵਾ ਚੌਥ ਦਾ ਵਰਤ ਕਾਰਤਿਕ ਮਹੀਨੇ ਦੀ ਕ੍ਰਿਸ਼ਨ ਪੱਖ ਚਤੁਰਥੀ 'ਤੇ ਆਉਂਦਾ ਹੈ। ਇਹ ਤਿਉਹਾਰ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਮਜ਼ਬੂਤ ਕਰਨ ਦਾ ਤਿਉਹਾਰ ਹੁੰਦਾ ਹੈ। ਕਰਵਾ ਚੌਥ ਦਾ ਵਰਤ ਰੱਖਣ ਤੋਂ ਪਹਿਲਾਂ ਸਰਗੀ ਦੀ ਥਾਲੀ ਤਿਆਰ ਕੀਤੀ ਜਾਂਦੀ ਹੈ, ਜਿਸ ਦਾ ਬਹੁਤ ਮਹੱਤਵ ਹੁੰਦਾ ਹੈ। ਕਰਵਾ ਚੌਥ ਦੇ ਵਰਤ ਰੱਖਣ ਤੋਂ ਪਹਿਲਾਂ ਸੁਹਾਗਣ ਔਰਤਾਂ ਸਵੇਰੇ ਸਰਗੀ ਦੀ ਥਾਲੀ ਵਿੱਚ ਰੱਖੀਆਂ ਚੀਜ਼ਾਂ ਦਾ ਸੇਵਨ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਵਰਤ ਦੀ ਸ਼ੁਰੂਆਤ ਹੋ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਸਰਗੀ ਸੂਰਜ ਚੜ੍ਹਨ ਤੋਂ ਪਹਿਲਾਂ ਖਾਣੀ ਚਾਹੀਦੀ ਹੈ।
ਕੀ ਹੈ ਸਰਗੀ
ਸਰਗੀ ਕਰਵਾ ਚੌਥ ਦੇ ਵਰਤ ਦੀ ਇੱਕ ਰਸਮ ਹੁੰਦੀ ਹੈ। ਵਰਤ ਤੋਂ ਪਹਿਲਾਂ ਸੱਸ ਆਪਣੀ ਨੂੰਹ ਨੂੰ ਸਰਗੀ ਦੀ ਥਾਲੀ ’ਚ ਸੁਹਾਗ ਦਾ ਸਾਮਾਨ, ਫਲ ਅਤੇ ਮਠਿਆਈਆਂ ਦੇ ਕੇ ਸੁੱਖੀ ਵਿਆਹੁਤਾ ਜੀਵਨ ਦਾ ਆਸ਼ੀਰਵਾਦ ਦਿੰਦੀ ਹੈ। ਸਰਗੀ ਦੀ ਥਾਲੀ ’ਚ 16 ਸ਼ਿੰਗਾਰ ਦਾ ਸਾਮਾਨ, ਸੁੱਕੇ ਮੇਵੇ, ਫਲ, ਮਠਿਆਈਆਂ, ਫੈਨੀਆਂ ਆਦਿ ਹੁੰਦਾ ਹੈ। ਸਰਗੀ ਵਿੱਚ ਦਿੱਤੇ ਗਏ ਪਕਵਾਨਾਂ ਦਾ ਸੇਵਨ ਕਰਨ ਤੋਂ ਬਾਅਦ ਹੀ ਕਰਵਾ ਚੌਥ ਦਾ ਵਰਤ ਸ਼ੁਰੂ ਕੀਤਾ ਜਾਂਦਾ ਹੈ। ਜੇਕਰ ਕਿਸੇ ਦੀ ਸੱਸ ਨਹੀਂ ਹੈ ਤਾਂ ਜੇਠਾਣੀ ਜਾਂ ਭੈਣ ਵੀ ਇਹ ਰਸਮ ਨਿਭਾ ਸਕਦੀ ਹੈ।
ਇਹ ਵੀ ਪੜ੍ਹੋ- Diwali 2024 : 31 ਅਕਤੂਬਰ ਜਾਂ 1 ਨਵੰਬਰ! ਜਾਣੋ ਕਿਸ ਤਾਰੀਖ਼ ਨੂੰ ਮਨਾਈ ਜਾਵੇਗੀ ਦੀਵਾਲੀ
ਸਰਗੀ ਦੀ ਥਾਲੀ ਵਿੱਚ ਜ਼ਰੂਰ ਸ਼ਾਮਲ ਕਰੋ ਖਾਣ ਵਾਲੀਆਂ ਇਹ ਚੀਜ਼ਾਂ
ਕੇਲੇ
ਸਰਗੀ ਦੀ ਥਾਲੀ ਵਿੱਚ ਫਲਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ। ਸਰਗੀ ਦੀ ਥਾਲੀ ’ਚ ਤੁਸੀਂ ਕੇਲੇ ਦੀ ਵਰਤੋਂ ਜ਼ਰੂਰ ਕਰੋ। ਕੇਲੇ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਤੁਹਾਡੇ ਸਰੀਰ ਨੂੰ ਦਿਨ ਭਰ ਊਰਜਾ ਦਿੰਦਾ ਹੈ ਅਤੇ ਸਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ। ਸਰਗੀ ਦੇ ਸਮੇਂ ਔਰਤਾਂ ਕੇਲੇ ਖਾਣ ਤੋਂ ਬਾਅਦ ਦੁੱਧ ਪੀ ਸਕਦੀਆਂ ਹਨ।
ਸੇਬ
ਸਰਗੀ ਵਿੱਚ ਤੁਸੀਂ ਸੇਬ ਦੀ ਵਰਤੋਂ ਵੀ ਕਰ ਸਕਦੇ ਹੋ। ਸੇਬ ’ਚ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ। ਸਰਗੀ ’ਚ ਸੇਬ ਖਾਣ ਨਾਲ ਗੈਸ ਦੀ ਸਮੱਸਿਆ ਨਹੀਂ ਹੋਵੇਗੀ ਅਤੇ ਨਾ ਹੀ ਤੁਹਾਨੂੰ ਸਾਰਾ ਦਿਨ ਸੁਸਤੀ ਰਹੇਗੀ।
ਨਾਰੀਅਲ ਪਾਣੀ
ਕਰਵਾ ਚੌਥ ਦੇ ਵਰਤ ਦੌਰਾਨ ਖੁਦ ਨੂੰ ਸਿਹਤਮੰਦ ਰੱਖਣ ਲਈ ਔਰਤਾਂ ਨੂੰ ਨਾਰੀਅਲ ਪਾਣੀ ਦਾ ਸੇਵਨ ਕਰਨਾ ਚਾਹੀਦੀ ਹੈ। ਇਹ ਸਰੀਰ ਵਿੱਚ ਇਲੈਕਟ੍ਰੋਲਾਈਟਸ ਦਾ ਸੰਤੁਲਿਤ ਬਣਾਉਣ ’ਚ ਮਦਦ ਕਰਦਾ ਹੈ ਅਤੇ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ। ਇਸ ਤੋਂ ਇਲਾਵਾ ਤੁਸੀਂ ਤਾਜ਼ੇ ਫਲਾਂ ਦਾ ਜੂਸ ਵੀ ਪੀ ਸਕਦੇ ਹੋ।
ਇਹ ਵੀ ਪੜ੍ਹੋ-ਇਨ੍ਹਾਂ ਔਰਤਾਂ ਨੂੰ ਨਹੀਂ ਰੱਖਣਾ ਚਾਹੀਦਾ Karwa Chauth ਦਾ ਵਰਤ, ਫਾਇਦੇ ਦੀ ਥਾਂ ਹੋ ਸਕਦੈ ਨੁਕਸਾਨ
ਮਠਿਆਈਆਂ
ਮਿਠਾਸ ਤੋਂ ਬਿਨਾਂ ਹਰ ਤਿਉਹਾਰ ਅਧੂਰਾ ਮੰਨਿਆ ਜਾਂਦਾ ਹੈ। ਇਸੇ ਲਈ ਕਰਵਾ ਚੌਥ ਲਈ ਤਿਆਰ ਕੀਤੀ ਜਾਣ ਵਾਲੀ ਸਰਗੀ ਦੀ ਥਾਲੀ ਵਿੱਚ ਮਠਿਆਈਆਂ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਮਠਿਆਈ ਖਾਣ ਨਾਲ ਭੁੱਖ ਘੱਟ ਲੱਗਦੀ ਹੈ।
ਫੈਨੀਆਂ
ਕਰਵਾ ਚੌਥ ਦੇ ਵਰਤ ਮੌਕੇ ਫੈਨੀਆਂ ਬਹੁਤ ਖ਼ਾਸ ਹੁੰਦੀਆਂ ਹਨ। ਵਰਤ ਦੇ ਮੌਕੇ ਔਰਤਾਂ ਦੁੱਧ, ਖੰਡ ਅਤੇ ਸੁੱਕੇ ਮੇਵੇ ਮਿਲਾ ਕੇ ਫੈਨੀਆਂ ਬਣਾਉਂਦੀਆਂ ਹਨ, ਜੋ ਖਾਣ ’ਚ ਬਹੁਤ ਸੁਆਦ ਹੁੰਦੀਆਂ ਹਨ। ਫੈਨੀਆਂ 'ਚ ਬਹੁਤ ਸਾਰੇ ਜ਼ਰੂਰੀ ਤੱਤ ਹੁੰਦੇ ਹਨ, ਜਿਸ ਨਾਲ ਵਰਤ ਵਾਲੇ ਦਿਨ ਭੁੱਖ ਨਹੀਂ ਲੱਗਦੀ।
ਇਹ ਵੀ ਪੜ੍ਹੋ- ਅਧੂਰੀ ਨਾ ਰਹਿ ਜਾਵੇ 'ਕਰਵਾ ਚੌਥ ਦੀ ਪੂਜਾ', ਚੈੱਕ ਕਰੋ ਪੂਰੀ ਲਿਸਟ
ਸੁੱਕੇ ਮੇਵੇ
ਵਰਤ ਵਾਲੀ ਸਰਗੀ ਦੀ ਥਾਲੀ ਸੁੱਕੇ ਮੇਵਿਆਂ ਤੋਂ ਬਿਨਾਂ ਅਧੂਰੀ ਹੁੰਦੀ ਹੈ। ਇਸ ਵਿੱਚ ਸੁੱਕੇ ਮੇਵੇ ਜਿਵੇਂ ਬਦਾਮ, ਅਖਰੋਟ, ਕਾਜੂ, ਸੌਗੀ ਅਤੇ ਅੰਜੀਰ ਸ਼ਾਮਲ ਹਨ। ਇਹ ਸੁੱਕੇ ਮੇਵੇ ਕੈਲੋਰੀ ਅਤੇ ਪੋਸ਼ਣ ਨਾਲ ਭਰਪੂਰ ਹੁੰਦੇ ਹਨ। ਵਰਤ ਰੱਖਣ ਤੋਂ ਪਹਿਲਾਂ ਇਨ੍ਹਾਂ ਦਾ ਸੇਵਨ ਕਰਨ ਨਾਲ, ਦਿਨ ਭਰ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਅਤੇ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਗਰਭਵਤੀ ਔਰਤਾਂ ਨੂੰ ਭੁੱਲ ਕੇ ਵੀ ਨਹੀਂ ਕਰਦੇ ਚਾਹੀਦੇ ਇਹ ਕੰਮ, ਬੱਚੇ ਨੂੰ ਹੋ ਸਕਦੈ ਨੁਕਸਾਨ!
NEXT STORY