ਜਲੰਧਰ— ਸਰਦੀ ਹੋਵੇ ਜਾ ਬਰਸਾਤ ਦਾ ਮੌਸਮ, ਸ਼ੁਰੂ ਹੁੰਦੇ ਹੀ ਤਰਲ ਪਦਾਰਥਾਂ ਦਾ ਪ੍ਰਯੋਗ ਹੋਣ ਲੱਗਦਾ ਹੈ। ਜੇਕਰ ਗੱਲ ਹੋਵੇ ਚਾਹ ਦੀ, ਤਾਂ ਇਸ ਮੌਸਮ 'ਚ ਚਾਹ ਦੀ ਮੰਗ ਅਤੇ ਮਜਾ, ਦੋਵੇ ਹੀ ਦੋਗੁਣੇ ਹੋ ਜਾਂਦੇ ਹਨ। ਖਾਸ ਤੌਰ 'ਤੇ ਸਰਦੀਆਂ 'ਚ ਅਦਰਕ ਵਾਲੀ ਚਾਹ ਕਾਫੀ ਪਸੰਦ ਕੀਤੀ ਜਾਂਦੀ ਹੈ, ਜੋ ਨਾ ਸਿਰਫ ਚਾਹ ਦਾ ਸੁਆਦ ਵਧਾਉਂਦੀ ਹੈ, ਸਗੋਂ ਸਿਹਤ ਲਈ ਵੀ ਬਹੁਤ ਲਾਭਦਾਇਕ ਹੁੰਦੀ ਹੈ। ਆਓ ਜਾਣਦੇ ਹਾਂ ਅਦਰਕ ਵਾਲੀ ਚਾਹ ਦੀ ਫਾਇਦਿਆਂ ਬਾਰੇ।
1. ਅਦਰਕ ਵਾਲੀ ਚਾਹ ਪੀਣ ਨਾਲ ਤੁਸੀਂ ਸਰਦੀ ਅਤੇ ਇਸ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। ਇਸ ਨਾਲ ਸਰੀਰ 'ਚ ਗਰਮੀ ਪਹੁੰਚਦੀ ਹੈ, ਨਾਲ ਹੀ ਆਲਸ ਵੀ ਦੂਰ ਹੁੰਦਾ ਹੈ।
2. ਇਹ ਤੁਹਾਡੇ ਸਰੀਰ ਦੀ ਰੋਗਾਂ ਨਾਲ ਲੜਣ ਦੀ ਊਰਜਾ ਵਧਾਉਂਦੀ ਹੈ।
3. ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਇਸ ਨਾਲ ਪਾਚਣ ਕਿਰਿਆ ਵੀ ਠੀਕ ਰਹਿੰਦੀ ਹੈ।
4. ਔਰਤਾਂ ਨੂੰ ਮਾਹਾਵਾਰੀ ਦੇ ਸੰਬੰਧੀ ਸਮੱਸਿਆਵਾਂ ਹੋਣ 'ਤੇ ਅਦਰਕ ਵਾਲੀ ਚਾਹ ਪੀਣ ਨਾਲ ਕਾਫੀ ਫਾਇਦਾ ਹੁੰਦਾ ਹੈ। ਇਸ ਬਲੱਡ ਸੰਚਾਰ ਨੂੰ ਵੀ ਬਿਹਤਰ ਕਰਨ 'ਚ ਮਦਦਗਾਰ ਹੁੰਦਾ ਹੈ। ਇਸ ਨਾਲ ਸਰੀਰਕ ਦਰਦ ਤੋਂ ਵੀ ਲਾਭ ਮਿਲਦਾ ਹੈ।
5. ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਅਦਰਕ ਵਾਲੀ ਚਾਹ ਪੀਣਾ ਤੁਹਾਡੇ ਲਈ ਫਾਇਦੇਮੰਦ ਹੋਵੇਗੀ। ਅਦਰਕ ਭੁੱਖ ਵਧਾਉਣ 'ਚ ਮਦਦਗਾਰ ਹੁੰਦਾ ਹੈ।
ਲਾਲ ਮਿਰਚ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਫਾਇਦੇ
NEXT STORY