ਜਲੰਧਰ— ਦਿਲ ਦੀ ਸਮੱਸਿਆ ਕਿੰਨ੍ਹੀ ਗੰਭੀਰ ਹੈ, ਉਸ ਦੇ ਆਧਾਰ 'ਤੇ ਖਾਣ-ਪੀਣ ਵੀ ਹੋਣਾ ਚਾਹੀਦਾ ਹੈ। ਖਾਦ-ਪਦਾਰਥਾਂ ਨਾਲ ਕੋਲੇਸਟਰੋਲ ਅਤੇ ਬਲੱਡ ਪ੍ਰੈੱਸ਼ਰ ਦਾ ਪੱਧਰ ਠੀਕ ਰਹਿੰਦਾ ਹੈ। ਕੈਲੋਰੀ, ਚਰਬੀ, ਕੋਲੇਸਟਰੋਲ, ਸੋਡੀਅਮ ਆਦਿ ਦੀ ਮਾਤਰਾ ਨੂੰ ਨਿਰਧਾਰਿਤ ਕਰਕੇ ਦਿਲ ਦੀਆਂ ਬੀਮਾਰੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਸਰੀਰ 'ਚ ਕੋਲੇਸਟਰੋਲ,ਸੋਡੀਅਮ ਅਤੇ ਕਲੋਰੀ ਦਾ ਪੱਧਰ ਵਧ ਜਾਣ 'ਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਛੋਟੀ ਉਮਰ ਦੇ ਲੋਕ ਵੀ ਦਿਲ ਦੇ ਰੋਗਾਂ ਦੀ ਚਪੇਟ 'ਚ ਆ ਰਹੇ ਹਨ। ਜਿਸ ਦਾ ਕਾਰਨ ਖ਼ਰਾਬ ਲਾਈਫਸਟਾਈਲ ਅਤੇ ਪੋਸ਼ਤ ਤੱਤਾਂ ਦੀ ਅਨਦੇਖੀ ਹੋ ਸਕਦੀ ਹੈ।
ਵਧ ਸਕਦੀ ਹੈ ਰੋਗੀਆਂ ਦੀ ਗਿਣਤੀ ਵਰਲਡ ਹੈਲਥ ਆਰਗੇਨਾਈਜੇਸ਼ਨ ਅਨੁਸਾਰ, ਜੇਕਰ ਦਿਲ ਦੀਆਂ ਬੀਮਾਰੀਆਂ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਸਾਲ 2020 ਤੱਕ ਦੇਸ਼ 'ਚ ਲੱਗਭਗ 10 ਕਰੋੜ ਤੋਂ ਵੀ ਜ਼ਿਆਦਾ ਮਰੀਜ਼ ਹੋਣਗੇ।
ਡਾਈਟ ਚਾਰਟ ਕਰੋ ਫਾਲੋ
ਦਿਲ ਦੀਆਂ ਸਮੱਸਿਆਵਾਂ ਤੋਂ ਬਚਨ ਲਈ ਆਪਣੀ ਡਾਈਟ ਨੂੰ ਧਿਆਨ 'ਚ ਰੱਖਣਾ ਬਹੁਤ ਜਰੂਰੀ ਹੈ। ਇਸ ਦੇ ਲਈ ਡਾਈਟ ਚਾਰਟ ਨੂੰ ਫਾਲੋ ਕਰਨਾ ਬਹੁਤ ਜਰੂਰੀ ਹੈ ਪਰ ਡਾਈਟ ਚਾਰਟ ਲਈ ਆਪਣੇ ਡਾਕਟਰ ਦੀ ਸਲਾਹ ਜਰੂਰ ਲਓ।
ਸਵੇਰੇ 7 ਵਜੇ
ਸਵੇਰੇ ਇਕ ਗਲਾਸ ਬਿਨਾਂ ਮਲਾਈ ਦੇ ਦੁੱਧ ਦਾ ਸੇਵਨ ਕਰੋ। ਇਸ ਦੇ ਨਾਲ 3-4 ਭਿੱਜੇ ਹੋਏ ਬਦਾਮ ਦਾ ਸੇਵਨ ਕਰ ਸਕਦੇ ਹੋ।
9 ਵਜੇ
ਇਕ ਕਟੋਰੀ ਪੁੰਗਰੀ ਆਨਾਜ ਨਾਲ ਵੈਜੀਟੇਬਲ ਉਪਮਾ ਖਾਓ।
ਦੁਪਹਿਰ 12 ਵਜੇ
ਦੋਪਹਿਰ ਦੇ ਭੋਜਨ 'ਚ 2 ਰੋਟੀਆਂ, 1 ਕਟੋਰੀ ਦਾਲ, ਅੱਧੀ ਕਟੋਰੀ ਚਾਵਲ, 1 ਕਟੋਰੀ ਹਰੀ ਸਬਜ਼ੀ, 1 ਕਟੋਰੀ ਦਹੀਂ ਅਤੇ ਸਲਾਦ ਦਾ ਸੇਵਨ ਕਰਨਾ ਲਾਭਕਾਰੀ ਹੈ।
4 ਵਜੇ
1 ਕੱਪ ਚਾਹ ਅਤੇ 2 ਵਿਸਕੁੱਟ ਖਾਓ। ਚਾਹ ਨਹੀਂ ਪੀਣਾ ਚਾਹੁੰਦੇ ਤਾਂ ਇਸ ਦੀ ਥਾਂ ਫਲ ਜਿਵੇਂ ਸੇਬ, ਸੰਤਰਾ, ਨਾਸ਼ਪਤੀ ਜਾਂ ਆਨਾਰ ਦਾ ਸੇਵਨ ਵੀ ਕਰ ਸਕਦੇ ਹੋ।
ਰਾਤ ਦਾ ਭੋਜਨ
ਰਾਤ ਨੂੰ ਹਲਕਾ ਭੋਜਨ ਕਰੋ ਅਤੇ 8 ਵਜੇ ਤੋਂ ਬਾਅਦ ਖਾਣਾ ਨਾ ਖਾਓ। ਸੌਂਣ ਤੋਂ 1 ਘੰਟਾ ਪਹਿਲਾ 1 ਕੱਪ ਦੁੱਧ ਪੀ ਲਓ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1. ਭੋਜਨ 'ਚ ਘਿਉ ਜਾਂ ਤੇਲ ਦਾ ਘੱਟ ਤੋਂ ਘੱਟ ਇਸਤੇਮਾਲ ਕਰੋ।
2. ਜ਼ਿਆਦਾ ਨਮਕ ਨਾ ਖਾਓ।
3. ਸ਼ਰਾਬ ਤੋਂ ਦੂਰੀ ਬਣਾ ਕੇ ਰੱਖੋ।
4. ਰੋਜ਼ਾਨਾ ਆਂਵਲੇ ਦਾ ਸੇਵਨ ਕਰੋ।
5. ਸਵੇਰ ਦੀ ਸੈਰ ਅਤੇ ਕਸਰਤ ਜ਼ਰੂਰ ਕਰੋ।
ਜ਼ਿਆਦਾ ਸ਼ਰਾਬ ਪੀਣ ਨਾਲ ਤੁਸੀਂ ਵੀ ਹੋ ਸਕਦੈ ਹੋ ਇਨ੍ਹਾਂ ਗੰਭੀਰ ਬੀਮਾਰੀਆਂ ਦੇ ਸ਼ਿਕਾਰ
NEXT STORY