ਜਲੰਧਰ—ਔਰਤਾਂ ਨੂੰ ਹਰ ਮਹੀਨੇ ਮਾਹਾਵਾਰੀ ਦੇ ਦੌਰਾਨ ਬੁਹਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾਂ ਹੈ। ਕੁਝ ਔਰਤਾਂ ਤੇਜ਼ ਦਰਦ ਨਾਲ ਬਹੁਤ ਪਰੇਸ਼ਾਨ ਹੋ ਜਾਦੀਆਂ ਹਨ ਅਤੇ ਇਸ ਤੋ ਛੁਟਕਾਰੇ ਲਈ ਦਵਾਈਆਂ ਦਾ ਸਹਾਰਾ ਲੈਣਾਂ ਪੈਦਾਂ ਹੈ। ਮਾਹਾਵਾਰੀ 'ਚ ਬੈਚਾਨੀ, ਦਰਦ, ਥਕਾਵਟ ਅਤੇ ਕਮਜ਼ੋਰੀ ਹੋਣ ਦੇ ਬਹੁਤ ਕਾਰਨ ਹੋ ਸਕਦੇ ਹਨ। ਆਓ ਜਾਣਦੇ ਹਾਂ ਮਾਹਾਵਾਰੀ ਨਾਲ ਜੁੜਿਆਂ ਕੁਝ ਗੱਲਾਂ ਜਿਸ ਨਾਲ ਮਾਹਾਵਾਰੀ ਦੇ ਦੌਰਾਨ ਹੋਣ ਵਾਲੀਆਂ ਪਰੇਸ਼ਾਨੀਆਂ 'ਤੋ ਬਚਿਆਂ ਜਾਂ ਸਕਦਾ ਹੈ।
1. ਸਰੀਰਕ ਸਬੰਧ
ਮਾਹਾਵਾਰੀ ਦੇ ਦੌਰਾਨ ਸਰੀਰਕ ਸਬੰਧ ਤੋ ਪਰਹੇਜ਼ ਕਰਨਾ ਚਾਹੀਦਾ ਹੈ ਇਸ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਹੈ।
2. ਸਰੀਰਕ ਕੰਮ
ਮਾਹਾਵਾਰੀ ਦੇ ਦੌਰਾਨ ਜੇ ਪਿਠ 'ਚ ਅਕੜਨ ਅਤੇ ਦਰਦ ਹੋਵੇ ਤਾਂ ਭਾਰੀ ਕੰਮ ਨਾ ਕਰੋ, ਹੋ ਸਕੇ ਤਾਂ ਹਲਕਾ ਕੰਮ ਕਰੋ ਭਾਰੀ ਕੰਮ ਕਰਨ ਨਾਲ ਪਰੇਸ਼ਾਨੀ ਹੋ ਸਕਦੀ ਹੈ।
3. ਡਾਇਟਿੰਗ
ਮਾਹਾਵਾਰੀ ਦੌਰਾਨ ਡਾਇਟਿੰਗ ਨਾ ਕਰੋ। ਇਸ ਨਾਲ ਕਮਜ਼ੋਰੀ ਹੋ ਸਕਦੀ ਹੈ। ਖਾਣਾ ਛੱਡਣ ਨਾਲ ਫ਼ਾਇਦੇ ਦੀ ਜਗ੍ਹਾਂ ਨੁਕਸਾਨ ਹੋ ਸਕਦਾ ਹੈ । ਖਾਣੇ 'ਚ ਪੌਸ਼ਟਿਕ ਆਹਾਰ ਸ਼ਾਮਿਲ ਕਰੋ।
4. ਤੰਗ ਕਪੜੇ
ਮਾਹਾਵਾਰੀ ਦੇ ਦੌਰਾਨ ਤੰਗ ਕੱਪੜੇ ਪਾਉਣ ਨਾਲ ਚਿੜਚਿੜਾ ਪਨ ਆਉਦਾ ਹੈ। ਇਸ ਲਈ ਇਨ੍ਹਾਂ ਦਿਨਾਂ 'ਚ ਖੁੱਲੇ ਕੱਪੜੇ ਪਾਓ।
5. ਰੋਗਾਣੂ ਨੈਪਕਿਨ
ਮਾਹਾਵਾਰੀ ਦੇ ਦੌਰਾਨ ਸਫ਼ਾਈ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਨੈਪਕਿਨ ਨੂੰ ਹਰ ਤਿੰਨ ਘੰਟੇ ਬਾਅਦ ਬਦਲਣਾ ਜ਼ਰੂਰੀ ਹੈ। ਇਸ ਸਮਂੇ ਸਫ਼ਾਈ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਬਦਬੂ ਆਉਣ ਲੱਗ ਪਂੈਦੀ ਹੈ।
ਕਟਹਲ ਖਾਣ ਦੇ ਹੁੰਦੇ ਹਨ ਇਹ ਫਾਇਦੇ
NEXT STORY