ਜਲੰਧਰ- ਮਖਾਨੇ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਹ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਲਈ ਵਧੀਆ ਸਰੋਤ ਮੰਨਿਆ ਜਾਂਦਾ ਹੈ। ਕੁਝ ਲੋਕ ਮਖਾਨੇ ਨੂੰ ਕੱਚਾ ਖਾਂਦੇ ਹਨ ਜਦਕਿ ਕੁਝ ਲੋਕ ਇਸ ਨੂੰ ਘਿਓ ‘ਚ ਭੁੰਨ ਕੇ ਖਾਂਦੇ ਹਨ। ਕਈ ਵਾਰ ਲੋਕ ਖੀਰ, ਮਠਿਆਈ ਜਾਂ ਚਾਟ ਬਣਾ ਕੇ ਖਾਂਦੇ ਹਨ। ਮਖਾਨਾ ਖਾਣ ਨਾਲ ਕੋਲੈਸਟ੍ਰੋਲ ਘੱਟ ਹੁੰਦਾ ਹੈ। ਤੁਸੀਂ ਇੱਕ ਸਿਹਤਮੰਦ ਸਨੈਕ ਦੇ ਤੌਰ ‘ਤੇ ਮਖਾਨੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਜੇਕਰ ਤੁਸੀਂ ਮਖਾਨਿਆਂ ਨੂੰ ਭੁੰਨ ਕੇ ਖਾਂਦੇ ਹੋ, ਤਾਂ ਇਹ ਘੱਟ ਕੈਲੋਰੀ ਅਤੇ ਪੌਸ਼ਟਿਕ ਤੱਤ ਨਾਲ ਭਰਪੂਰ ਸਨੈਕ ਬਣ ਜਾਂਦਾ ਹੈ ਅਤੇ ਇਹ ਖਾਣ 'ਚ ਵੀ ਬਹੁਤ ਸਵਾਦ ਲੱਗਦਾ ਹੈ।ਕੱਚੇ ਮਖਾਨੇ ਵੀ ਸਿਹਤ ਲਈ ਹੀ ਫਾਇਦੇਮੰਦ ਹੁੰਦੇ ਹਨ। ਹਾਲਾਂਕਿ, ਕੁਝ ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦੇ ਹਨ ਕਿ ਮਖਾਨੇ ਕੱਚੇ ਖਾਣੇ ਚਾਹੀਦੇ ਹਨ ਜਾਂ ਭੁੰਨ ਕੇ। ਆਓ ਜਾਣਦੇ ਹਾਂ ਮਖਾਨੇ ਖਾਣ ਨਾਲ ਕੀ ਫਾਇਦੇ ਹੋ ਸਕਦੇ ਹਨ:-
1. ਐਂਟੀਆਕਸੀਡੈਂਟ ਭਰਪੂਰ
ਮਖਾਨੇ 'ਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਫ੍ਰੀ ਰੈਡੀਕਲਸ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦਾ ਹੈ।
2. ਚਮੜੀ ਤੰਦਰੁਸਤ
ਮਖਾਨੇ ਖਾਣ ਨਾਲ ਤੁਹਾਡੀ ਚਮੜੀ ਤੰਦਰੁਸਤ ਰਹਿੰਦੀ ਹੈ ਅਤੇ ਬੁਢਾਪਾ ਦੂਰ ਹੁੰਦਾ ਹੈ।
3.ਭਾਰ ਘਟਾਉਣ ਲਈ ਫਾਇਦੇਮੰਦ
ਮਖਾਨੇ ਇੱਕ ਸਿਹਤਮੰਦ ਅਤੇ ਘੱਟ ਕੈਲੋਰੀ ਵਾਲਾ ਸਨੈਕ ਹੈ ਜਿਸ ਨੂੰ ਤੁਸੀਂ ਭਾਰ ਘਟਾਉਣ ਲਈ ਭਰਪੂਰ ਮਾਤਰਾ 'ਚ ਖਾ ਸਕਦੇ ਹੋ।
4.ਪੇਟ ਨਾਲ ਜੁੜੀ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾਜਿਹੜੇ ਲੋਕ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼ ਅਤੇ ਬਦਹਜ਼ਮੀ ਨਾਲ ਪੀੜਤ ਹਨ, ਉਨ੍ਹਾਂ ਨੂੰ ਮਖਾਨੇ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
5.ਬਲੱਡ ਸ਼ੂਗਰ ਕੰਟਰੋਲ
ਮਖਾਨਾ ਸ਼ੂਗਰ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੈ। ਇਸ ਨਾਲ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦਾ ਹੈ।
6. ਬਲੱਡ ਪ੍ਰੈਸ਼ਰ
ਮਖਾਨਾ ਇੱਕ ਅਜਿਹਾ ਸੁੱਕਾ ਮੇਵਾ ਹੈ ਜਿਸ ਨੂੰ ਹਰ ਕੋਈ ਖਾ ਸਕਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ।
Health Tips: ਕੰਨ 'ਚ ਹੋਣ ਵਾਲੇ ਦਰਦ ਤੇ ਮੈਲ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਉਣ ਇਹ ਤਰੀਕੇ, ਹੋਵੇਗਾ ਫ਼ਾਇਦਾ
NEXT STORY