ਨਵੀਂ ਦਿੱਲੀ- ਗਰਮੀਆਂ ਦੇ ਮੌਸਮ 'ਚ ਖਰਬੂਜਾ ਬਾਜ਼ਾਰ 'ਚ ਆਮ ਮਿਲਦਾ ਹੈ। ਇਹ ਸਾਡੇ ਸਰੀਰ ਲਈ ਬਹੁਤ ਹੀ ਲਾਭਕਾਰੀ ਹੈ। ਅੱਜ ਅਸੀਂ ਤੁਹਾਨੂੰ ਖਰਬੂਜਾ ਖਾਣ ਦੇ ਫ਼ਾਇਦਿਆਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ...ਗਰਮੀਆਂ ਦੇ ਮੌਸਮ ਵਿਚ ਮਿਲਣ ਵਾਲਾ ਖਰਬੂਜਾ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਪਾਣੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜਿਸ ਨਾਲ ਤੁਸੀਂ ਗਰਮੀਆਂ ਵਿਚ ਡੀ-ਹਾਈਡਰੇਸ਼ਨ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ।
ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼।
ਹਾਲਾਂਕਿ ਖਰਬੂਜੇ ਦੀ ਤਸੀਰ ਗਰਮ ਹੁੰਦੀ ਹੈ ਪਰ ਇਸ ਵਿਚ ਮੌਜੂਦ ਐਂਟੀ-ਐਕਸੀਡੈਂਟਸ, ਵਿਟਾਮਿਨ ਅਤੇ ਖਣਿਜ ਤੁਹਾਨੂੰ ਹੋਰ ਬਿਮਾਰੀਆਂ ਤੋਂ ਵੀ ਬਚਾਉਣ ਵਿਚ ਸਹਾਇਤਾ ਕਰਦੇ ਹਨ। ਗਰਭ ਅਵਸਥਾ ਵਿਚ ਖਰਬੂਜਾ ਖਾਣ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਇਸ ਤੋਂ ਇਲਾਵਾ ਇਸ ਦੀ ਵਰਤੋਂ ਸੁੰਦਰਤਾ ਵਧਾਉਣ ਲਈ ਵੀ ਕੀਤੀ ਜਾਂਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਖਰਬੂਜੇ ਦੇ ਤੁਹਾਨੂੰ ਕੀ ਲਾਭ ਮਿਲਦੇ ਹਨ।
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਖਰਬੂਜੇ ਦੇ ਗੁਣ
1 ਕੱਪ, ਕਿਊਬ (160 g) ਖਰਬੂਜੇ ਵਿਚ 54 ਕੈਲੋਰੀ ਅਤੇ 0.3 ਗ੍ਰਾਮ ਚਰਬੀ ਹੁੰਦੀ ਹੈ ਜੋ ਭਾਰ ਨੂੰ ਕੰਟਰੋਲ ਵਿਚ ਰੱਖਦੀ ਹੈ। ਇਸ ਤੋਂ ਇਲਾਵਾ ਇਸ ਵਿਚ 0% ਕੋਲੈਸਟ੍ਰਾਲ, 25.6 ਮਿਲੀਗ੍ਰਾਮ ਸੋਡੀਅਮ, 12% ਪੋਟਾਸ਼ੀਅਮ, 4% ਕਾਰਬੋਹਾਈਡਰੇਟ, 5% ਖੁਰਾਕ ਫਾਈਬਰ, 13 ਗ੍ਰਾਮ ਚੀਨੀ, 2% ਪ੍ਰੋਟੀਨ, 108% ਵਿਟਾਮਿਨ ਏ, 97% ਵਿਟਾਮਿਨ ਸੀ, 1% ਕੈਲਸ਼ੀਅਮ, 1% ਆਇਰਨ, 5% ਵਿਟਾਮਿਨ ਬੀ 6 ਅਤੇ 4% ਮੈਗਨੀਸ਼ੀਅਮ ਹੁੰਦਾ ਹੈ।
ਖਰਬੂਜ਼ੇ ਦੇ ਲਾਭ
ਭਾਰ ਘਟਾਉਣ
ਇਸ ਦੀ ਵਰਤੋਂ ਕਰਨ ਨਾਲ ਭਾਰ ਕੰਟਰੋਲ ਵਿਚ ਰਹਿੰਦਾ ਹੈ। ਨਾਲ ਹੀ ਇਹ ਢਿੱਡ ਨੂੰ ਪੂਰਾ ਭਰਿਆ ਰੱਖਦਾ ਹੈ ਜਿਸ ਨਾਲ ਤੁਸੀਂ ਓਵਰਈਟਿੰਗ ਤੋਂ ਬਚ ਸਕਦੇ ਹੋ। ਸਿਰਫ ਇਹ ਹੀ ਨਹੀਂ ਦਿਨ ਭਰ ਤੁਸੀਂ ਊਰਜਾ ਨਾਲ ਭਰਪੂਰ ਵੀ ਰਹਿੰਦੇ ਹੋ।
ਸ਼ੂਗਰ ਨੂੰ ਕਰੇ ਕੰਟਰੋਲ
ਖਰਬੂਜੇ ਦੀ ਵਰਤੋਂ ਸ਼ੂਗਰ ਨੂੰ ਕੰਟਰੋਲ ਕਰਦੀ ਹੈ। ਖਰਬੂਜੇ ਵਿਚ ਘੱਟ ਗਲਾਈਸੈਮਿਕ ਇੰਡੈਕਸ (ਜੀਆਈ) ਹੁੰਦਾ ਹੈ। ਫ੍ਰਾਂਟੋਜ ਅਤੇ ਗਲੂਕੋਜ਼ ਇਕ ਕੁਦਰਤੀ ਚੀਨੀ ਹੈ ਜੋ ਖਰਬੂਜੇ ਵਿਚ ਪਾਈ ਜਾਂਦੀ ਹੈ। ਇਸ ਲਈ ਇਹ ਫ਼ਲ ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹੁੰਦਾ ਹੈ।
ਅੱਖਾਂ ਦੀ ਰੌਸ਼ਨੀ ਵਧਾਏ
ਖਰਬੂਜੇ ਵਿਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮਦਦਗਾਰ ਹੁੰਦੇ ਹਨ। ਇਸ ਨੂੰ ਖਾਣ ਨਾਲ ਅੱਖਾਂ ਦੇ ਰੈਟਿਨਾ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਅੱਖਾਂ ਲੰਬੇ ਸਮੇਂ ਤੱਕ ਠੀਕ ਰਹਿੰਦੀਆਂ ਹਨ।
ਦਿਲ ਲਈ ਲਾਭਕਾਰੀ
ਇਸ ਵਿਚ ਮੌਜੂਦ ਐਡੀਨੋਸਾਈਨ ਸਰੀਰ ਵਿਚਲੇ ਖ਼ੂਨ ਨੂੰ ਪਤਲਾ ਕਰ ਦਿੰਦਾ ਹੈ ਅਤੇ ਨਾਲ ਹੀ ਖ਼ੂਨ ਨੂੰ ਸੰਘਣਾ ਹੋਣ ਤੋਂ ਰੋਕਦਾ ਹੈ। ਇਸ ਦੇ ਨਾਲ ਹੀ, ਕੋਲੈਸਟ੍ਰੋਲ ਵੀ ਕੰਟਰੋਲ ਵਿਚ ਰਹਿੰਦੀ ਹੈ ਤਾਂ ਜੋ ਤੁਸੀਂ ਦਿਲ ਦਾ ਦੌਰਾ ਅਤੇ ਸਟਰੋਕ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹੋ।
ਹੱਡੀਆਂ ਮਜ਼ਬੂਤ ਹੁੰਦੀਆਂ ਹਨ
ਵਿਟਾਮਿਨ ਸੀ ਨਾਲ ਭਰਪੂਰ ਹੋਣ ਦੇ ਕਾਰਨ ਖਰਬੂਜੇ ਦੀ ਵਰਤੋਂ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦੀ ਹੈ। ਇਸ ਦੇ ਨਾਲ ਹੀ ਤੁਸੀਂ ਜੋੜਾਂ ਅਤੇ ਗਠੀਆ ਵਰਗੀਆਂ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ। ਜੇ ਤੁਸੀਂ ਖਰਬੂਜੇ ਨੂੰ ਪਸੰਦ ਨਹੀਂ ਕਰਦੇ ਤਾਂ ਤੁਸੀਂ ਖਰਬੂਜੇ ਦਾ ਸ਼ੇਕ (ਜੂਸ) ਬਣਾ ਕੇ ਪੀ ਸਕਦੇ ਹੋ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Health Tips: ਜੇਕਰ ਤੁਹਾਡੀਆਂ ਵੀ ‘ਲੱਤਾਂ’ ’ਚ ਹੁੰਦੈ ਹਮੇਸ਼ਾ ‘ਦਰਦ’ ਤਾਂ ਅਪਣਾਓ ਇਹ ਤਰੀਕੇ, ਹਫ਼ਤੇ ’ਚ ਮਿਲੇਗੀ ਨਿਜ਼ਾ
NEXT STORY