ਨਵੀਂ ਦਿੱਲੀ- ਦੁੱਧ ਪੀਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਇਸ ਵਿਚ ਬਾਦਾਮ ਮਿਕਸ ਕਰ ਕੇ ਸ਼ੇਕ ਬਣਾ ਕੇ ਪੀਤਾ ਜਾਵੇ ਤਾਂ ਇਸ ਦੀ ਗੁਣਵੱਤਾ ਹੋਰ ਵੱਧ ਜਾਂਦੀ ਹੈ । ਗਰਮੀਆਂ ਵਿੱਚ ਜ਼ਿਆਦਾਤਰ ਲੋਕ ਗਰਮ ਦੁੱਧ ਦੀ ਬਜਾਏ ਮਿਲਕ ਸ਼ੇਕ ਬਣਾ ਕੇ ਪੀਣਾ ਜ਼ਿਆਦਾ ਪਸੰਦ ਕਰਦੇ ਹਨ। ਦੁੱਧ ਵਿੱਚ ਬਦਾਮ ਮਿਲਾ ਕੇ ਸ਼ੇਕ ਬਣਾ ਕੇ ਪੀਣਾ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ ਪਰ ਕਈ ਵਾਰ ਇਹ ਨੁਕਸਾਨਦਾਇਕ ਵੀ ਹੋ ਸਕਦਾ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਨ੍ਹਾਂ ਵਿੱਚ ਮਿਲਕ ਸ਼ੇਕ ਨਹੀਂ ਪੀਣਾ ਚਾਹੀਦਾ।
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਮਿਲਕ ਸ਼ੇਕ ਦੇ ਨੁਕਸਾਨ
ਸਿਹਤ ਨੂੰ ਹੋਵੇਗਾ ਨੁਕਸਾਨ
ਜਿਨ੍ਹਾਂ ਲੋਕਾਂ ਨੂੰ ਡਰਾਈ ਫਰੂਟਸ ਜਿਵੇਂ ਬਾਦਾਮ, ਕਾਜੂ ਇਨ੍ਹਾਂ ਤੋਂ ਐਲਰਜੀ ਹੁੰਦੀ ਹੈ। ਉਨ੍ਹਾਂ ਨੂੰ ਬਾਦਾਮ ਵਾਲੇ ਦੁੱਧ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਸਾਹ ਲੈਣ ਵਿੱਚ ਤਕਲੀਫ, ਜੀਭ ਤੇ ਸੋਜ ਅਤੇ ਬੇਹੋਸ਼ ਹੋਣ ਦੀ ਸਮੱਸਿਆ ਹੋ ਸਕਦੀ ਹੈ।
ਥਾਇਰਾਇਡ ਦੀ ਸਮੱਸਿਆ
ਥਾਈਰਾਈਡ ਦੀ ਸਮੱਸਿਆ ਹੋਣ ਤੇ ਕਦੇ ਵੀ ਮਿਲਕ ਸ਼ੇਕ ਨਾ ਪੀਓ। ਇਸ ਨਾਲ ਥਾਇਰਾਇਡ ਗ੍ਰੰਥੀ ਪ੍ਰਭਾਵਿਤ ਹੋ ਸਕਦੀ ਹੈ।
ਢਿੱਡ 'ਚ ਦਰਦ ਅਤੇ ਸੋਜ
ਜਿਨ੍ਹਾਂ ਲੋਕਾਂ ਨੂੰ ਢਿੱਡ ਦਰਦ ਅਤੇ ਸੋਜ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਮਿਲਕ ਸ਼ੇਕ ਦੀ ਵਰਤੋਂ ਨਹੀਂ ਕਰਨਾ ਚਾਹੀਦੀ। ਇਸ ਨਾਲ ਢਿੱਡ ਵਿੱਚ ਦਰਦ, ਭੁੱਖ ਨਾ ਲੱਗਣਾ, ਸੋਜ, ਉਲਟੀ ਦੀ ਸਮੱਸਿਆ ਹੋ ਸਕਦੀ
ਮਾਈਗ੍ਰੇਨ ਦੀ ਸਮੱਸਿਆ
ਬਦਾਮ ਵਿੱਚ ਅਮੀਨੋ ਐਸਿਡ ਅਤੇ ਟਾਇਰੋਨ ਨਾਮਕ ਤੱਤ ਹੁੰਦਾ ਹੈ ਜੋ ਮਾਈਗ੍ਰੇਨ ਦੀ ਸਮੱਸਿਆ ਨੂੰ ਵਧਾ ਦਿੰਦਾ ਹੈ। ਇਸ ਲਈ ਮਾਈਗ੍ਰੇਨ ਦੀ ਸਮੱਸਿਆ ਵਾਲੇ ਲੋਕਾਂ ਨੂੰ ਬਦਾਮ ਵਾਲਾ ਸੇਕ ਨਹੀਂ ਪੀਣਾ ਚਾਹੀਦਾ।
ਸ਼ੂਗਰ ਦੀ ਸਮੱਸਿਆ
ਨੈਚੁਰਲ ਬਦਾਮ ਦੁੱਧ ਸੇਕ ਵਿੱਚ ਸਰਕਰਾ ਅਤੇ ਕਾਰਬੋਹਾਈਡ੍ਰੇਟ ਨਹੀਂ ਹੁੰਦਾ ਪਰ ਡੱਬੇ ਵਾਲੇ ਬਦਾਮ ਵਾਲੇ ਦੁੱਧ ਵਿੱਚ ਪ੍ਰੋਸੈਸਡ ਖੰਡ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜੋ ਸ਼ੂਗਰ ਦੇ ਲੈਵਲ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ ਬਦਾਮ ਵਾਲੇ ਸ਼ੇਕ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਨਾ ਕਰਨ।
ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਬੱਚਿਆਂ ਲਈ ਹਾਨੀਕਾਰਕ
ਬਦਾਮ ਵਾਲੇ ਦੁੱਧ ਵਿੱਚ ਮੌਜੂਦ ਅਮੀਨੋ ਐਸਿਡ, ਖਣਿਜ ਅਤੇ ਵਿਟਾਮਿਨ ਛੋਟੇ ਬੱਚੇ ਦੇ ਢਿੱਡ ਲਈ ਸਹੀ ਨਹੀਂ ਹੁੰਦੇ। ਇਸ ਨਾਲ ਢਿੱਡ ਦਰਦ ਦੇ ਨਾਲ-ਨਾਲ ਇਨਫੈਕਸ਼ਨ ਹੋ ਸਕਦੀ ਹੈ। ਇਸ ਤੋਂ ਚੰਗਾ ਹੈ ਕਿ ਬੱਚਿਆਂ ਨੂੰ ਬਾਦਾਮ ਵਾਲਾ ਦੁੱਧ ਨਾ ਪਿਲਾਓ।
ਚਮੜੀ ਦੀ ਐਲਰਜੀ
ਬਦਾਮ ਵਾਲੇ ਸ਼ੇਕ ਦੀ ਵਰਤੋਂ ਕਰਨ ਨਾਲ ਖੁਜਲੀ,ਚਮੜੀ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਤਰ੍ਹਾਂ ਦੀ ਐਲਰਜੀ ਵਿੱਚ ਬਦਾਮ ਵਾਲਾ ਸ਼ੇਕ ਪੀਣ ਤੋਂ 10 ਮਿੰਟ ਤੋਂ ਬਾਅਦ ਇਸ ਦੇ ਲੱਛਣ ਦਿਖਾਈ ਦਿੰਦੇ ਹਨ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਗਰਮੀ ਤੋਂ ਰਾਹਤ ਦਿਵਾਉਂਦਾ ਹੈ ਖੀਰੇ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
NEXT STORY