ਜਲੰਧਰ - ਦਿਨ ਦੀ ਸ਼ੁਰੂਆਤ ਜੇਕਰ ਚੰਗੇ ਤਰੀਕੇ ਨਾਲ ਹੋਵੇ ਤਾਂ ਵਿਅਕਤੀ ਦਾ ਸਾਰਾ ਦਿਨ ਬਹੁਤ ਵਧੀਆਂ ਨਿਕਲਦਾ ਹੈ। ਅਜਿਹੇ ’ਚ ਹਰ ਵਿਅਕਤੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਸਵੇਰੇ ਉੱਠਦੇ ਸਾਰ ਉਸ ਦੇ ਦਿਨ ਦੀ ਸ਼ੁਰੂਆਤ ਸਹੀ ਅਤੇ ਵਧੀਆਂ ਢੰਗ ਨਾਲ ਹੋਵੇ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਉੱਠਣ ਤੋਂ ਬਾਅਦ ਯੋਗਾ ਜਾਂ ਕਸਰਤ ਜ਼ਰੂਰ ਕਰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਸਵੇਰ ਦੇ ਸਮੇਂ ਤਾਜ਼ੀ ਹਵਾ ਵਿਚ ਸੈਰ ਕਰਨ ਵੀ ਜਾਂਦੇ ਹਨ। ਅਜਿਹੀ ਸਥਿਤੀ ਵਿਚ ਜੇਕਰ ਤੁਸੀਂ ਵੀ ਆਪਣੇ ਦਿਨ ਦੀ ਸ਼ੁਰੂਆਤ ਇਕ ਵੱਖਰੇ ਅਤੇ ਬਿਹਤਰ ਢੰਗ ਨਾਲ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਹਾਰਵਰਡ ਦੇ ਪ੍ਰਸਿੱਧ ਮਨੋਵਿਗਿਆਨਕਾਂ ਅਨੁਸਾਰ ਕੁਝ ਅਜਿਹੇ ਕੰਮ ਕਰਨੇ ਚਾਹੀਦੇ ਹਨ, ਜੋ ਤੁਹਾਡੇ ਲਈ ਚੰਗੇ ਹੋਣ। ਇਹ ਕੰਮ ਸਰੀਰ ਨੂੰ ਐਨਰਜੀ ਦੇਣ ਦੇ ਨਾਲ-ਨਾਲ ਤੁਹਾਨੂੰ ਤਾਜ਼ਗੀ ਵੀ ਮਹਿਸੂਸ ਕਰਵਾਉਂਦੇ ਹਨ। ਇਨ੍ਹਾਂ ਕੰਮਾਂ ਨੂੰ ਕਰਦੇ ਸਾਰ ਤੁਹਾਡੇ ਸਰੀਰ ’ਚ ਪੈਦਾ ਹੋਣ ਵਾਲੀਆਂ ਬੀਮਾਰੀਆਂ ਦਾ ਖਤਰਾ ਕਈ ਗੁਣਾ ਘੱਟ ਹੋ ਜਾਵੇਗਾ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਵੇਰੇ ਉੱਠਦੇ ਸਾਰ ਕਿਹੜੇ ਕੰਮ ਕਰਨੇ ਚਾਹੀਦੇ ਹਨ...
ਹਾਰਵਰਡ ਦੇ ਪ੍ਰਸਿੱਧ ਮਨੋਵਿਗਿਆਨਕਾਂ ਅਨੁਸਾਰ ਤੁਹਾਨੂੰ ਸਵੇਰੇ ਉੱਠਦੇ ਸਾਰ ਆਪਣੇ ਪੈਰਾ ਨੂੰ ਸਿਧੇ ਜ਼ਮੀਨ ’ਤੇ ਲਗਾਉਣ ਤੋਂ ਪਹਿਲਾਂ ਬਿਸਤਰੇ ’ਤੇ ਹੀ ਥੋੜੀ ਦੇਰ ਤੱਕ ਆਪਣੇ ਸਰੀਰ ਨੂੰ ਖਿੱਚ ਕੇ ਰੱਖਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿਚ ਸਰੀਰ ਨੂੰ ਸੁਗੜਨ ਦੀ ਥਾਂ ਉਸ ਨੂੰ ਖਿੱਚ ਕੇ ਰੱਖੋਂ। ਆਪਣੇ ਪੈਰਾਂ ਦੇ ਪੰਜਿਆਂ ਨੂੰ ਲੈ ਕੇ ਬਾਂਹਾਂ ਅਤੇ ਉਗਲਾਂ ਨੂੰ ਸਹੀ ਢੰਗ ਨਾਲ ਫੈਲਾਉਂਦੇ ਹੋਏ ਸਰੀਰ ਨੂੰ ਵਾਰ-ਵਾਰ ਸਟ੍ਰੈਚ ਕਰੋ।
ਆਤਮਵਿਸ਼ਵਾਸ ਵਧਾਓ
ਰੋਜ਼ਾਨਾ ਥੋੜੀ ਦੇਰ ਸਰੀਰ ਨੂੰ ਖਿੱਚਣ ਨਾਲ ਦਿਮਾਗ ਸਹੀ ਢੰਗ ਨਾਲ ਕੰਮ ਕਰਦਾ ਹੈ। ਇਸ ਨਾਲ ਦਿਮਾਗ ਦੀ ਸੋਚਣ ਸ਼ਕਤੀ ਤੇਜ਼ ਹੁੰਦੀ ਹੈ। ਤੁਹਾਡਾ ਆਤਮਵਿਸ਼ਵਾਸ ਵਧਣ ਦੇ ਨਾਲ-ਨਾਲ ਦਿਨ ਭਰ ਤਾਜ਼ਗੀ ਮਹਿਸੂਸ ਹੁੰਦੀ ਹੈ। ਕੁਝ ਖੋਜਾਂ ਅਨੁਸਾਰ, ਜਦੋਂ ਕੋਈ ਆਪਣੇ ਆਪ ਨੂੰ ਤਾਕਤਵਰ ਮਹਿਸੂਸ ਕਰਦਾ ਹੈ ਤਾਂ ਅਜਿਹੇ ਵਿੱਚ ਅਸਲ ਵਿੱਚ ਉਸ ਦੇ ਅੰਦਰ ਤਾਕਤ ਅਤੇ ਸ਼ਕਤੀ ਦਾ ਸੰਚਾਰ ਹੁੰਦਾ ਹੈ।
ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ
ਨਿੰਬੂ ਪਾਣੀ
ਕਸਰਤ ਕਰਨ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਸੇ ਜਿਹੇ ਪਾਣੀ ਵਿਚ ਨਿੰਬੂ ਮਿਲਾ ਕੇ ਜ਼ਰੂਰ ਪੀਓ। ਇਸ ਪਾਣੀ ਵਿਚ ਤੁਸੀਂ ਜ਼ਰੂਰਤ ਅਨੁਸਾਰ ਖੰਡ ਜਾਂ ਸ਼ਹਿਦ ਦੀ ਵਰਤੋਂ ਵੀ ਕਰ ਸਕਦੇ ਹੋ। ਵਿਟਾਮਿਨ-ਸੀ ਨਾਲ ਭਰਪੂਰ ਨਿੰਬੂ ਦੀ ਵਰਤੋਂ ਕਰਨ ਨਾਲ ਸਰੀਰ ’ਚ ਜਮ੍ਹਾ ਹੋਈ ਗੰਦਗੀ ਸੌਖੇ ਢੰਗ ਨਾਲ ਬਾਹਰ ਨਿਕਲ ਜਾਂਦੀ ਹੈ। ਇਸ ਨਾਲ ਸਾਰਾ ਦਿਨ ਤੁਸੀਂ ਐਕਟਿਵ ਰਹਿੰਦੇ ਹੋ।
30 ਮਿੰਟ ਕਰੋ ਸੈਰ
ਰੋਜ਼ਾਨਾ ਸਵੇਰੇ ਸਟ੍ਰੈਚ ਕਰਨ ਤੋਂ ਬਾਅਦ ਘੱਟ ਤੋਂ ਘੱਟ 30 ਮਿੰਟ ਲਗਾਤਾਰ ਖੁੱਲ੍ਹੀ ਹਵਾ ਵਿਚ ਸੈਰ ਜ਼ਰੂਰ ਕਰੋ। ਤਾਜ਼ੀ ਹਵਾ ਵਿਚ ਸੈਰ ਕਰਨ ਨਾਲ ਸਰੀਰ ਨੂੰ ਬੇਹਤਰ ਤਰੀਕੇ ਨਾਲ ਕੰਮ ਕਰਨ ਦੀ ਸ਼ਕਤੀ ਮਿਲਦੀ ਹੈ। ਅਜਿਹੇ ’ਚ ਸਰੀਰ ਦੀ ਪ੍ਰਤੀਰੋਧਕ ਸਮਰਥਾ ਵਧਣ ਨਾਲ ਸ਼ੂਗਰ, ਬਲਡ ਪ੍ਰੈਸ਼ਰ ਅਤੇ ਦਿਲ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਹੋਣ ਦਾ ਖਤਰਾ ਕਈ ਗੁਣਾ ਘੱਟ ਜਾਂਦਾ ਹੈ।
ਕਸਰਤ ਜਾਂ ਯੋਗਾ
ਰੋਜ਼ਾਨਾ ਇਕ ਸਮੇਂ ਕਰੀਬ ਇਕ ਘੰਟਾ ਕਸਰਤ ਜਾਂ ਯੋਗਾ ਕਰਨ ਨਾਲ ਸਰੀਰ ’ਚ ਤਾਜ਼ਗੀ ਆਉਂਦੀ ਹੈ। ਇਸ ਨਾਲ ਸਰੀਰ ’ਚ ਇਕੱਠੇ ਹੋਏ ਕੀਟਾਣੂ ਪਸੀਨੇ ਦੇ ਰੂਪ ਵਿਚ ਸੌਖੇ ਢੰਗ ਨਾਲ ਬਾਹਰ ਨਿਕਲ ਜਾਂਦੇ ਹਨ।
ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ
ਪੜ੍ਹੋ ਇਹ ਵੀ ਖਬਰ - ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਰੋਜ਼ਾਨਾ ਨਾਸ਼ਤਾ ਜ਼ਰੂਰ ਕਰੋ
ਪਤਲੇ ਹੋਣ ਦੇ ਚੱਕਰ ਵਿਚ ਲੋਕ ਹਮੇਸ਼ਾ ਨਾਸ਼ਤਾ ਕਰਨਾ ਛੱਡ ਦਿੰਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਵੇਰ ਦਾ ਨਾਸ਼ਤਾ ਕਰਨਾ ਸਰੀਰ ਲਈ ਬਹੁਤ ਜ਼ਰੂਰ ਹੁੰਦਾ ਹੈ। ਸਵੇਰ ਦੇ ਸਮੇਂ ਪੋਸ਼ਕ ਤੱਤਾਂ ਨਾਲ ਭਰਪੂਰ ਨਾਸ਼ਤਾ ਕਰਨ ਨਾਲ ਇਮਿਉਨ ਸਿਸਟਮ ਚੰਗੇ ਤਰੀਕੇ ਨਾਲ ਕੰਮ ਕਰਦਾ ਹੈ। ਅਜਿਹੇ ’ਚ ਦਿਨਭਰ ਦੇ ਕੰਮ ਕਰਨ ਨਾਲ ਸਰੀਰ ਨੂੰ ਸ਼ਕਤੀ ਮਿਲਦੀ ਹੈ। ਇਸੇ ਲਈ ਸਵੇਰ ਦੇ ਸਮੇਂ ਤੁਸੀਂ ਦਲੀਆ, ਪੋਹਾ, ਇਟਲੀ, ਫਲ, ਡ੍ਰਾਈ ਫਰੂਟਸ, ਜੂਸ ਆਦਿ ਦੀ ਵਰਤੋਂ ਕਰ ਸਕਦੇ ਹੋ।
ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’
ਜੇਕਰ ਤੁਸੀਂ ਵੀ ਇਨ੍ਹਾਂ ਵੱਡੀਆਂ ਹਸਤੀਆਂ ਵਾਂਗ ਹੱਥ ਧੋਣ ਤੋਂ ਕਰਦੇ ਹੋ ਸੰਕੋਚ ਤਾਂ ਹੋ ਜਾਓ ਸਾਵਧਾਨ
ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ‘ਕਾਲਾ ਲਸਣ’, ਜਾਣੋਂ ਕਿਵੇਂ
NEXT STORY