ਨਵੀਂ ਦਿੱਲੀ— ਪਾਸਤਾ ਤਾਂ ਬੱਚਿਆਂ ਤੋਂ ਲੈ ਕੇ ਵੱਡਿਆ ਤਕ ਦੀ ਪਸੰਦ ਬਣ ਚੁਕਿਆ ਹੈ ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਪਾਸਤਾ ਖਾਣਾ ਤੁਹਾਡੀ ਸਿਹਤ ਦੇ ਲਈ ਸਹੀ ਹੈ ਕਿਉਂਕਿ ਪਾਸਤਾ ਹੈਲਥ ਨੂੰ ਨੁਕਸਾਨ ਵੀ ਪਹੁੰਚਾਉਂਦਾ ਹੈ। ਕੁਝ ਪਾਸਤਾ ਅਜਿਹੇ ਅਨਾਜ ਨਾਲ ਬਣਾਇਆ ਜਾਂਦਾ ਹੈ ਜੋ ਕਿ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਅੱਜ 'ਨੈਸ਼ਨਲ ਪਾਸਤਾ ਡੇ' ਦੇ ਮੌਕੇ 'ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜਾ ਪਾਸਤਾ ਸਿਹਤ ਲਈ ਸਹੀ ਹੈ।
ਸਿਹਤ ਲਈ ਹਾਨੀਕਾਰਕ ਪਾਸਤਾ
ਆਰੇਂਜ, ਗ੍ਰੀਨ ਅਤੇ ਵ੍ਹਾਈਟ ਪਾਸਤਾ
ਜ਼ਿਆਦਾ ਮਾਤਰਾ 'ਚ ਆਰੇਂਜ, ਬ੍ਰਾਊਨ, ਵ੍ਹਾਈਟ ਅਤੇ ਰੈੱਡ ਪਾਸਤਾ ਖਾਣ ਨਾਲ ਚਿੜਚਿੜਾਪਨ ਅਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਇਹ ਮੋਟਾਪਾ ਥਕਾਵਟ ਅਤੇ ਨੀਂਦ ਨਾ ਆਉਣ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਵਧਾ ਦਿੰਦਾ ਹੈ।
ਮੈਦਾ ਪਾਸਤਾ
ਮੈਦੇ ਨਾਲ ਬਣਿਆ ਪਾਸਤਾ ਪਚਾਉਣਾ ਥੋੜ੍ਹਾ ਜਿਹਾ ਮੁਸ਼ਕਲ ਹੁੰਦਾ ਹੈ, ਜਿਸ ਨਾਲ ਪੇਟ 'ਚ ਗੜਬੜੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੇ ਕਾਰਨ ਤੁਹਾਨੂੰ ਕਬਜ਼ ਵਰਗੀਆਂ ਪ੍ਰੇਸ਼ਾਨੀਆਂ ਵੀ ਝੇਲਣੀਆਂ ਪੈ ਸਕਦੀਆਂ ਹਨ।
ਸਿਹਤ ਲਈ ਫਾਇਦੇਮੰਦ ਪਾਸਤਾ
ਡੁਰਮ ਵ੍ਹੀਟ ਪਾਸਤਾ
ਡੁਰਮ ਵ੍ਹੀਟ ਪਾਸਤਾ 'ਚ ਗਲੂਟੇਨ ਅਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਮੈਦੇ ਨਾਲ ਬਣੇ ਪਾਸਤੇ ਦੀ ਤੁਲਨਾ 'ਚ ਹੈਲਦੀ ਮੰਨਿਆ ਜਾਂਦਾ ਹੈ ਪਰ ਇਸ ਨੂੰ ਲੈਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਹੋਲ ਗ੍ਰੇਨ ਡੁਰਮ ਬਣਿਆ ਹੋਵੇ।
ਸੂਜੀ ਪਾਸਤਾ
ਸੂਜੀ ਨਾਲ ਬਣਿਆ ਪਾਸਤਾ ਕਣਕ ਦਾ ਪਾਲਿਸ਼ ਕੀਤਾ ਰੂਪ ਹੈ ਜੋ ਕਿ ਪੌਸ਼ਟਿਕ ਹੁੰਦਾ ਹੈ। ਹਾਲਾਂਕਿ ਇਹ ਮੈਦੇ ਨਾਲ ਬਣੇ ਪਾਸਤੇ ਤੋਂ ਜ਼ਿਆਦਾ ਵੱਖ ਨਹੀਂ ਹੁੰਦਾ ਪਰ ਇਸ ਨੂੰ ਡਾਈਜੈਸਟ ਕਰਨ 'ਚ ਮੁਸ਼ਕਿਲ ਨਹੀਂ ਹੁੰਦੀ।
ਹੋਲ ਵ੍ਹੀਟ ਪਾਸਤਾ
ਇਹ ਇਕ ਅਜਿਹਾ ਪਾਸਤਾ ਹੈ ਜੋ ਸਿਹਤ ਦੇ ਲਿਹਾਜ਼ ਨਾਲ ਸਭ ਤੋਂ ਜ਼ਿਆਦਾ ਹੈਲਦੀ ਹੈ। ਇਸ 'ਚ ਡਾਈਟਰੀ ਫਾਈਬਰ, ਵਿਟਾਮਿਨ, ਮਿਨਰਲਸ ਅਤੇ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ 1 ਬਾਊਲ ਹੋਲ ਵ੍ਹੀਟ ਪਾਸਤਾ 'ਚ 174 ਕੈਲੋਰੀ ਪ੍ਰਾਪਤ ਹੁੰਦੀ ਹੈ। ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।
5. ਮਲਟੀਗ੍ਰੇਨ ਪਾਸਤਾ
ਵੱਖ-ਵੱਖ ਅਨਾਜ ਨਾਲ ਬਣਨ ਵਾਲਾ ਇਹ ਪਾਸਤਾ ਵੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਨਾ ਸਿਰਫ ਪੌਸ਼ਟਿਕ ਹੁੰਦਾ ਹੈ ਸਗੋਂ ਨਾਸ਼ਤੇ 'ਚ ਇਸ ਦੀ ਵਰਤੋਂ ਭਾਰ ਘਟਾਉਣ 'ਚ ਵੀ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ।
ਅਸਥਮਾ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਦੇ ਹਨ ਇਹ ਅਸਰਦਾਰ ਘਰੇਲੂ ਨੁਸਖੇ
NEXT STORY