ਨਵੀਂ ਦਿੱਲੀ—ਬਾਜ਼ਾਰ 'ਚ ਬਹੁਤ ਸਾਰੇ ਅਜਿਹੇ ਬਿਊਟੀ ਪ੍ਰੋਡੈਕਟ ਮੌਜੂਦ ਹਨ ਜੋ ਇਹ ਦਾਅਵਾ ਕਰਦੇ ਹਨ ਕਿ ਇਸ ਦੀ ਵਰਤੋਂ ਨਾਲ ਚਮੜੀ ਖੂਬਸੂਰਤ ਅਤੇ ਲੰਬੇ ਸਮੇਂ ਤੱਕ ਜਵਾਨ ਬਣੀ ਰਹੇਗੀ। ਪਰ ਇਸ 'ਚੋਂ ਜ਼ਿਆਦਾਤਰ ਪ੍ਰੋਡੈਕਟ ਕੈਮੀਕਲ ਬੇਸਡ ਹੀ ਹੁੰਦੇ ਹਨ ਜਿਸ ਨਾਲ ਚਮੜੀ ਡੈਮੇਜ਼ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਅਜਿਹੇ 'ਚ ਸਭ ਤੋਂ ਵਧੀਆ ਇਹ ਹੈ ਕਿ ਅਸੀਂ ਘਰੇਲੂ ਉਪਾਅ ਅਪਣਾਈਏ। ਘਰੇਲੂ ਉਪਾਵਾਂ ਦਾ ਕੋਈ ਸਾਈਡ-ਇਫੈਕਟ ਨਹੀਂ ਹੁੰਦਾ ਹੈ ਜਿਸ ਕਾਰਨ ਚਮੜੀ ਦੀ ਕੁਦਰਤੀ ਖੂਬਸੂਰਤੀ ਬਰਬਾਦ ਨਹੀਂ ਹੁੰਦੀ। ਇਸ ਤੋਂ ਇਲਾਵਾ ਘਰੇਲੂ ਉਤਪਾਦ ਚਮੜੀ ਨੂੰ ਪੋਸ਼ਣ ਦੇਣ ਦਾ ਵੀ ਕੰਮ ਕਰਦੇ ਹਨ। ਘਰੇਲੂ ਉਪਾਅ ਤੁਸੀਂ ਆਪਣੀ ਚਮੜੀ ਦੇ ਟਾਈਪ ਦੇ ਅਨੁਸਾਰ ਚੁਣ ਸਕਦੇ ਹੋ। ਇਸ ਤੋਂ ਇਲਾਵਾ ਸਟੀਮ ਲੈਣਾ ਵੀ ਬਹੁਤ ਫਾਇਦੇਮੰਦ ਹੈ। ਆਮ ਤੌਰ 'ਤੇ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਸਰਦੀ ਹੋ ਜਾਣ 'ਤੇ ਕਫ ਜਮਾ ਹੋ ਜਾਣ 'ਤੇ ਸਟੀਨ ਲਈ ਜਾਂਦੀ ਹੈ ਪਰ ਅਜਿਹਾ ਨਹੀਂ ਹੈ। ਸਟੀਮ ਲੈਣਾ ਇਕ ਬਿਊਟੀ ਟ੍ਰੀਟਮੈਂਟ ਹੈ। ਫੇਸ ਸਟੀਮਿੰਗ ਨਾਲ ਨਾ ਸਿਰਫ ਚਿਹਰੇ 'ਤੇ ਗਲੋ ਆਉਂਦਾ ਹੈ ਸਗੋਂ ਤਾਜ਼ਗੀ ਵੀ ਮਿਲਦੀ ਹੈ। ਪਰ ਇਸ ਲਈ ਸਭ ਤੋਂ ਜ਼ਰੂਰੀ ਹੈ ਤੁਹਾਨੂੰ ਸਟੀਮ ਲੈਣ ਦਾ ਸਹੀ ਤਰੀਕਾ ਪਤਾ ਹੋਵੇ। ਸਟੀਮ ਲੈਣ ਲਈ ਸਟੀਮਰ ਜਾਂ ਫਿਰ ਕਿਸੇ ਬਾਲਟੀ 'ਚ ਗਰਮ ਪਾਣੀ ਲੈ ਲਓ। ਸਟੀਮ ਲੈਣ ਦੌਰਾਨ ਚਿਹਰੇ ਨੂੰ ਪੂਰੀ ਤਰ੍ਹਾਂ ਢੱਕ ਲਓ ਤਾਂ ਜੋ ਪੂਰੇ ਚਿਹਰੇ ਨੂੰ ਬਰਾਬਰ ਸਟੀਮ ਮਿਲੇ।
ਸਟੀਮ ਲੈਣ ਦੇ ਫਾਇਦੇ:—
1. ਚਮੜੀ ਦੀ ਮੈਲ ਸਾਫ ਹੋ ਜਾਂਦੀ ਹੈ। ਸਟੀਮ ਲੈਣ ਨਾਲ ਪੋਰਸ ਖੁੱਲ੍ਹ ਜਾਂਦੇ ਹਨ ਅਤੇ ਅੰਦਰੂਨੀ ਮੈਲ ਵੀ ਸਾਫ ਹੋ ਜਾਂਦੀ ਹੈ। ਸਟੀਮ ਲੈਣ ਨਾਲ ਬਲੈਕ ਹੈੱਡਸ ਆਸਾਨੀ ਨਾਲ ਨਿਕਲ ਜਾਂਦੇ ਹਨ। ਇਸ ਨਾਲ ਚਮੜੀ ਨਿਖਰ ਆਉਂਦੀ ਹੈ।
2. ਸਟੀਮ ਲੈਣ ਨਾਲ ਡੈੱਡ ਸਕਿੰਨ ਵੀ ਆਸਾਨੀ ਨਾਲ ਸਾਫ ਹੋ ਜਾਂਦੀ ਹੈ, ਜਿਸ ਨਾਲ ਚਮੜੀ 'ਤੇ ਨੈਚੂਰਲ ਗਲੋ ਨਜ਼ਰ ਆਉਂਦਾ ਹੈ।
3. ਸਟੀਮ ਲੈਣ ਨਾਲ ਕਿੱਲ ਅਤੇ ਝੁਰੜੀਆਂ ਜੇਕਰ ਹਨ ਤਾਂ ਘੱਟ ਹੋ ਜਾਂਦੀਆਂ ਹਨ ਅਤੇ ਹੋਣ ਦੀ ਖਤਰਾ ਵੀ ਬਹੁਤ ਘੱਟ ਹੋ ਜਾਂਦਾ ਹੈ।
4. ਸਟੀਮ ਲੈਣ ਨਾਲ ਚਮੜੀ ਦਾ ਮਾਈਸੁਚਰ ਬਲੈਂਸ ਵੀ ਬਣਿਆ ਰਹਿੰਦਾ ਹੈ। ਇਸ ਨਾਲ ਚਮੜੀ ਰੁੱਖੀ ਅਤੇ ਬੇਜ਼ਾਨ ਨਜ਼ਰ ਨਹੀਂ ਆਉਂਦੀ।
ਰਸੋਈ ਘਰ 'ਚ ਮੌਜੂਦ ਇਨ੍ਹਾਂ ਚੀਜ਼ਾਂ ਨਾਲ ਪਾਓ ਦਰਦ ਤੋਂ ਛੁਟਕਾਰਾ
NEXT STORY