ਜਲੰਧਰ— ਅੱਜ-ਕੱਲ੍ਹ ਲੋਕਾਂ 'ਚ ਸ਼ੂਗਰ ਦੀ ਬੀਮਾਰੀ ਆਮਤੌਰ 'ਤੇ ਪਾਈ ਜਾਂਦੀ ਹੈ। ਜੇਕਰ ਖਾਣ-ਪੀਣ ਦੇ ਖਾਸ ਖਿਆਲ ਰੱਖਣ ਤੋਂ ਬਾਅਦ ਵੀ ਜੇਕਰ ਤੁਹਾਡਾ ਸ਼ੂਗਰ ਪੱਧਰ ਕੰਟਰੋਲ 'ਚ ਨਹੀਂ ਆ ਰਿਹਾ ਤਾਂ ਧਨੀਆ ਖਾਣਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਅਕਸਰ ਘਰਾਂ 'ਚ ਧਨੀਏ ਦਾ ਇਸਤੇਮਾਲ ਭੋਜਨ ਬਣਾਉਣ 'ਚ ਮਸਾਲੇ ਦੇ ਰੂਪ 'ਚ ਕੀਤਾ ਜਾਂਦਾ ਹੈ ਪਰ ਸ਼ਾਇਦ ਕੋਈ ਇਹ ਗੱਲ ਜਾਣਦਾ ਹੋਵੇਗਾ ਕਿ ਕਈ ਗੁਣਾਂ ਤੋਂ ਭਰਪੂਰ ਧਨੀਆ ਤੁਹਾਡੇ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ।
ਇਕ ਖੋਜ ਦੇ ਅਨੁਸਾਰ ਜੋ ਸ਼ੂਗਰ ਦੇ ਮਰੀਜ਼ਾਂ ਦੇ ਘਰਾਂ 'ਚ ਭੋਜਨ ਬਣਾਉਣਦੇ ਲਈ ਧਨੀਏ ਦੇ ਤੇਲ ਦਾ ਇਸਤੇਮਾਲ ਹੁੰਦਾ ਹੈ। ਉਨ੍ਹਾਂ ਦੀ ਪਾਚਣ ਗਿਲਟੀ 'ਚ ਮੌਜ਼ੂਦ ਬੀਟਾ ਕੋਸ਼ੀਕਾਵਾਂ ਜ਼ਿਆਦਾਤਰ ਸਰਗਰਮ ਪਾਈਆਂ ਜਾਂਦੀਆਂ ਹਨ। ਇਸ ਨਾਲ ਇਨਸੂਲਿਨ ਦਾ ਸਤਰ ਵਧਣ 'ਚ ਮਦਦ ਮਿਲਦੀ ਹੈ ਅਤੇ ਬਲੱਡ ਸ਼ੂਗਰ ਘੱਟ ਹੋ ਜਾਂਦਾ ਹੈ। ਭੋਜਨ 'ਚ ਧਨੀਏ ਦੇ ਇਸਤੇਮਾਲ ਨਾਲ ਡਾਈਰੀਆ, ਅਪਚ ਅਤੇ ਪੇਟ ਫੁੱਲਣ ਵਰਗੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ।
ਮਾਨਸੂਨ ਦੇ ਮੌਸਮ 'ਚ ਗਰਭਵਤੀ ਔੌਰਤਾਂ ਆਪਣੀ ਖੁਰਾਕ 'ਚ ਸ਼ਾਮਲ ਕਰਨ ਇਹ ਜ਼ਰੂਰੀ ਚੀਜ਼ਾਂ
NEXT STORY