ਮੁੰਬਈ— ਜੈਤੂਨ ਦਾ ਤੇਲ ਦੇ ਨਾਲ ਸਾਡੇ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਇਸ 'ਚ ਵਿਟਾਮਿਨ-ਈ ਅਤੇ ਵਿਟਾਮਿਨ-ਕੇ ਤੋਂ ਇਲਾਵਾ ਚੰਗੀ ਮਾਤਰਾ 'ਚ ਓਮੇਗਾ-3 ਅਤੇ ਓਮੇਗਾ-6 ਐਸਿਡ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਨਾਲ ਸਾਡਾ ਸਰੀਰ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਬਾਜ਼ਾਰ 'ਚ ਇਸ ਦੀਆਂ ਕਈ ਕਿਸਮਾ ਮਿਲ ਜਾਂਦੀਆਂ ਹਨ। ਤੁਸੀਂ ਜਦੋਂ ਵੀ ਇਸ ਨੂੰ ਚੰਗੀ ਕਿਸਮ ਦਾ ਜੈਤੂਨ ਦਾ ਤੇਲ ਖਰੀਦੋ। ਵੈਸੇ ਇਸ 'ਚ ਵਾਧੂ ਵਰਜਨ ਤੇਲ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ।
1. ਮੋਟਾਪਾ
ਜੈਤੂਨ ਦਾ ਤੇਲ ਖਾਣ ਨਾਲ ਤੁਹਾਨੂੰ ਸਿਹਤਮੰਦ ਫੈਟ ਮਿਲਦੀ ਹੈ। ਜੇਕਰ ਤੁਸੀਂ ਸਲਾਦ ਦੇ ਉੱਪਰ ਜੈਤੂਨ ਦਾ ਤੇਲ ਪਾ ਕੇ ਖਾਂਦੇ ਹੋ ਤਾਂ ਇਸ ਨਾਲ ਭੁੱਖ ਘੱਟ ਲੱਗਦੀ ਹੈ।
2. ਤਣਾਅ
ਅੱਜ-ਕੱਲ੍ਹ ਦੇ ਲਾਈਫ ਸਟਾਈਲ ਦੇ ਕਾਰਨ ਲੋਕਾਂ 'ਚ ਤਣਾਅ ਦੀ ਸਮੱਸਿਆ ਆਮ ਦੇਖਣ 'ਚ ਮਿਲਦੀ ਹੈ ਪਰ ਜੇਕਰ ਤੁਸੀਂ ਰੋਜ਼ਾਨਾਂ ਆਪਣੀ ਖ਼ੁਰਾਕ 'ਚ ਜੈਤੂਨ ਦਾ ਤੇਲ ਇਸਤੇਮਾਲ ਕਰੋ ਤਾਂ ਤੁਸੀਂ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰੋਗੇ।
3. ਸ਼ੂਗਰ
ਜੇਕਰ ਤੁਸੀਂ ਆਪਣੇ ਖਾਣੇ 'ਚ ਜੈਤੂਨ ਦੇ ਤੇਲ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਕੇਵਲ ਸ਼ੂਗਰ ਹੀ ਨਹੀਂ ਬਲਕਿ ਜੋ ਲੋਕ ਇਸ ਤੋਂ ਦੂਰ ਰਹਿਣਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਵਧੀਆ ਹੈ। ਇਸ ਨੂੰ ਲਗਾਤਾਰ ਲੈ ਨਾਲ ਦਿਲ ਸੰਬੰਧੀ ਰੋਗ ਵੀ ਠੀਕ ਹੋ ਜਾਂਦੇ ਹਨ।
4. ਦਿਮਾਗ
ਜੈਤੂਨ ਦੇ ਤੇਲ ਨੂੰ ਦਿਮਾਗ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਸ 'ਚ ਵਿਟਾਮਿਨ-ਈ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਦਿਮਾਗ ਤੇਜ਼ ਕਰਨ 'ਚ ਮਦਦ ਕਰਦਾ ਹੈ।
5. ਛਾਤੀ ਦੇ ਕੈਂਸਰ ਤੋਂ ਬਚਾਅ
ਰੋਜ਼ਾਨਾ ਜੈਤੂਨ ਦਾ ਤੇਲ ਨੂੰ ਆਪਣੀ ਖ਼ੁਰਾਕ 'ਚ ਸ਼ਾਮਲ ਕਰਨ ਨਾਲ ਛਾਤੀ ਦੇ ਕੈਂਸਰ ਹੋਣ ਦੀ ਸੰਭਾਵਨਾ ਕਾਫੀ ਘੱਟ ਜਾਂਦੀ ਹੈ। ਇਸ 'ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਔਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ।
6. ਜੋੜਾਂ ਦਾ ਦਰਦ
ਜੋੜਾਂ ਦੇ ਦਰਦ ਨੂੰ ਠੀਕ ਕਰਨ ਦੇ ਲਈ ਤੁਸੀਂ 2 ਚਮਚ ਸੇਬ ਦੇ ਸਿਕਕੇ 'ਚ ਜੈਤੂਨ ਦਾ ਤੇਲ ਮਿਲਾ ਕੇ ਮਿਕਸ ਕਰ ਲਓ। ਹੁਣ ਇਸ ਨੂੰ ਦਰਦ ਵਾਲੀ ਜਗ੍ਹਾ 'ਤੇ ਲਗਾਓ। ਇਕ ਹਫਤੇ ਤੱਕ ਇਸੇ ਤਰ੍ਹਾਂ ਕਰਨ ਨਾਲ ਦਰਦ ਠੀਕ ਹੋ ਜਾਵੇਗਾ।
ਪਿਤਾ ਭੁੱਲ ਕੇ ਵੀ ਨਾ ਕਰੇ ਇਸ ਡ੍ਰਿੰਕ ਦਾ ਇਸਤੇਮਾਲ
NEXT STORY