ਨਵੀਂ ਦਿੱਲੀ : ਪਿਆਜ਼ ਸਾਡੀ ਖੁਰਾਕ ਦਾ ਇਕ ਮਹੱਤਵਪੂਰਣ ਹਿੱਸਾ ਹੈ। ਅਸੀਂ ਪਿਆਜ਼ ਨੂੰ ਸਲਾਦ ਦੇ ਰੂਪ 'ਚ ਅਤੇ ਖਾਣਾ ਬਣਾਉਣ 'ਚ ਵਰਤਦੇ ਹਾਂ। ਪਿਆਜ਼ ਸਿਹਤ ਲਈ ਬਹੁਤ ਫਾਇਦੇਮੰਦ ਹੈ, ਇਸ ਦਾ ਸੇਵਨ ਇਮਿਊਨਿਟੀ ਸਿਸਟਮ ਨੂੰ ਵਧਾਉਣ ਤੇ ਨਾਲ ਹੀ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ। ਪਿਆਜ਼ ਖੂਨ ਨੂੰ ਪਤਲਾ ਕਰਦਾ ਹੈ ਅਤੇ ਗਰਮੀ ਦੇ ਦੌਰੇ 'ਚੋਂ ਬਚਾਉਂਦਾ ਹੈ। ਪਿਆਜ਼ ਸੋਡੀਅਮ, ਪੋਟਾਸ਼ੀਅਮ, ਫੋਲੇਟ, ਵਿਟਾਮਿਨ ਏ, ਸੀ ਤੇ ਈ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਇਕ ਸੁਪਰਫੂਡ ਹੁੰਦਾ ਹੈ। ਇਹ ਸਾਰੇ ਪੌਸ਼ਟਿਕ ਤੱਤ ਸਿਹਤ ਲਈ ਜ਼ਰੂਰੀ ਹਨ। ਪਿਆਜ਼ ਵਿਚ ਐਂਟੀ- ਇੰਫਲੇਮੈਟਰੀ ਗੁਣ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਵਿਚ ਐਂਟੀ-ਐਲਰਜਿਕ ਐਂਟੀ-ਆਕਸੀਡੈਂਟ ਤੇ ਐਂਟੀ-ਕਾਰਸਿਨੋਜਨਿਕ ਗੁਣ ਵੀ ਹਨ। ਪਿਆਜ਼ ਆਇਰਨ, ਫੋਲੇਟ ਅਤੇ ਪੋਟਾਸ਼ੀਅਮ ਵਰਗੇ ਖਣਿਜਾਂ ਨਾਲ ਵੀ ਭਰਪੂਰ ਹੁੰਦੇ ਹਨ। ਗਰਮੀ ਦੇ ਮੌਸਮ 'ਚ ਇਸ ਸੁਪਰ ਫੂਡ ਦੇ ਸਭ ਤੋਂ ਜ਼ਿਆਦਾ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਗਰਮੀਆਂ 'ਚ ਪਿਆਜ਼ ਸਿਹਤ ਲਈ ਫਾਇਦੇਮੰਦ ਹੈ।

ਲੂ ਤੋਂ ਬਚਾਉਂਦਾ ਹੈ ਪਿਆਜ਼
ਰਾਤ ਦੀ ਘੱਟ ਨੀਂਦ ਦਿਲ ਦੀ ਸਿਹਤ ਵਿਗਾੜ ਸਕਦੀ ਹੈ, ਜਾਣੋ ਕਿਵੇਂ ਕਰੀਏ ਇਸ ਦਾ ਇਲਾਜ ਗਰਮੀ ਦੇ ਦਿਨ 'ਚ ਗਰਮ ਹਵਾਵਾਂ ਤੇ ਲੂ ਜ਼ਿਆਦਾ ਚਲਦੀ ਹੈ ਅਜਿਹੇ 'ਚ ਘਰ ਤੋਂ ਬਾਹਰ ਨਿਕਲਣ ਤੋਂ ਖਾਲੀ ਨਹੀਂ ਹੁੰਦਾ। ਇਸ ਮੌਸਮ 'ਚ ਤੁਸੀਂ ਪਿਆਜ਼ ਦਾ ਸੇਵਨ ਕਰੋ। ਪਿਆਜ਼ ਤੁਹਾਡੀ ਗਰਮੀ ਅਤੇ ਲੂ ਤੋਂ ਹਿਫਾਜ਼ਤ ਕਰੇਗਾ।
ਸਿਰ 'ਚ ਗਰਮੀ ਚੜ੍ਹ ਜਾਵੇ ਤਾਂ ਪਿਆਜ਼ ਦਾ ਰਸ ਲਾਓ
ਸਿਰ 'ਤੇ ਗਰਮੀ ਚੜ੍ਹ ਜਾਵੇ ਪਿਆਜ਼ ਦਾ ਰਸ ਇਸਤੇਮਾਲ ਕਰੋ। ਪਿਆਜ਼ ਦਾ ਰਸ ਨਾ ਸਿਰਫ ਸਿਰ 'ਚ ਠੰਡਕ ਦੇਵੇਗਾ ਬਲਕਿ ਵਾਲਾਂ ਨੂੰ ਨਰਮ ਮੁਲਾਇਮ ਵੀ ਬਣਾਏਗਾ।

ਇਮਿਊਨਿਟੀ ਬੂਸਟ ਕਰਦੀ ਹੈ ਪਿਆਜ਼
ਇਮਿਊਨਿਟੀ ਸਿਸਟਮ ਨੂੰ ਵਧਾਉਣ ਲਈ ਪਿਆਜ਼ ਬਹੁਤ ਫਾਇਦੇਮੰਦ ਹੈ। ਕੋਰੋਨਾ ਕਾਲ 'ਚ ਪਿਆਜ਼ ਦਾ ਸੇਵਨ ਬਹੁਤ ਲਾਹੇਵੰਦ ਹੈ। ਇਹ ਨਾ ਸਿਰਫ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਬਲਕਿ ਵਿਟਾਮਿਨ-ਸੀ ਦੀ ਕਮੀ ਵੀ ਪੂਰਾ ਕਰਦੀ ਹੈ।

ਬਲੱਡ ਪ੍ਰੇਸ਼ਰ ਨੂੰ ਰੱਖਦੈ ਕੰਟਰੋਲ਼
ਬਲੱਡ ਪ੍ਰੇਸ਼ਰ ਕੰਟਰੋਲ ਕਰਨ ਲਈ ਕੱਚੇ ਪਿਆਜ਼ ਦਾ ਸੇਵਨ ਕਰੋ। ਕੱਚੇ ਪਿਆਜ਼ ਦਾ ਸੇਵਨ ਤੁਸੀਂ ਖਾਣ ਦੇ ਨਾਲ ਸਲਾਦ ਦੇ ਰੂਪ 'ਚ ਕਰ ਸਕਦੇ ਹੋ।
ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਉਂਦੈ ਪਿਆਜ਼
ਕੈਂਸਰ ਵਰਗੇ ਰੋਗ ਤੋਂ ਬਚਣ ਲਈ ਪਿਆਜ਼ ਦਾ ਇਕ ਬਿਹਤਰੀਨ ਔਸ਼ਧੀ ਹੈ। ਇਹ ਐਂਟੀਆਕਸੀਡੈਂਟ ਨਾਲ ਭਰਪੂਰ ਹੈ। ਇਸ 'ਚ ਵਿਟਾਮਿਨ ਸੀ ਵੀ ਪਾਇਆ ਜਾਂਦਾ ਹੈ ਜੋ ਕੈਂਸਰ ਦੀ ਰੋਕਥਾਮ 'ਚ ਮਦਦਗਾਰ ਹੁੰਦਾ ਹੈ।

ਸਾਹ ਦੀ ਸਮੱਸਿਆ ਦਾ ਇਲਾਜ ਕਰਦਾ ਹੈ
ਸਾਹ ਦੇ ਮਰੀਜ਼ਾਂ ਲਈ ਪਿਆਜ਼ ਬੇਹੱਦ ਫਾਇਦੇਮੰਦ ਹੈ। ਸਾਹ ਜ਼ਿਆਦਾ ਫੂਲਦਾ ਹੈ ਜਾਂ ਸਾਹ ਸਬੰਧੀ ਕੁਝ ਪਰੇਸ਼ਾਨੀ ਹੈ ਤਾਂ ਪਿਆਜ਼ ਫਾਇਦੇਮੰਦ ਹੈ।
ਬਰਸਾਤੀ ਮੌਸਮ 'ਚ ਮਲੇਰੀਆ ਸਣੇ ਫੈਲਦੀਆਂ ਹਨ ਇਹ ਬਿਮਾਰੀਆਂ, ਜਾਣੋ ਲੱਛਣ ਅਤੇ ਬਚਾਅ ਦੇ ਢੰਗ
NEXT STORY