ਨਿਊਯਾਰਕ : ਦਰਦ ਨੂੰ ਦੂਰ ਕਰਨ ਲਈ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਕਰਨ ਨਾਲ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਇਕ ਖੋਜ 'ਚ ਦਿੱਤੀ ਗਈ ਚਿਤਾਵਨੀ ਅਨੁਸਾਰ ਦਰਦ ਨਿਵਾਰਕ ਦਵਾਈਆਂ ਖਾਣ ਨਾਲ ਪੁਰਾਣੇ ਦਰਦ ਦੀ ਮਿਆਦ ਵੱਧ ਜਾਂਦੀ ਹੈ। ਇਸ ਖੋਜ ਨੇ ਪਿਛਲੇ ਕੁਝ ਦਹਾਕਿਆਂ 'ਚ ਦਰਦ ਨਿਵਾਰਕ ਦਵਾਈਆਂ ਦੀ ਆਦਤ ਦੇ ਬੁਰੇ ਪ੍ਰਭਾਵਾਂ ਦੀ ਜਾਣਕਾਰੀ ਦਿੱਤੀ ਹੈ। ਅਮਰੀਕਾ ਦੀ ਯੁਨੀਵਰਸਿਟੀ ਆਫ ਕੋਲੋਰਾਡੋ ਬਾਉਲਡਰ ਤੋਂ ਇਸ ਅਧਿਐਨ ਦੇ ਮੁਖ ਲੇਖਕ ਪੀਟਰ ਗ੍ਰੇਸ ਨੇ ਕਿਹਾ ਕਿ ਅਸੀਂ ਆਪਣੀ ਖੋਜ ਰਾਹੀ ਦੱਸਿਆ ਹੈ ਕਿ ਦਰਦ ਨਿਵਾਰਕ ਦਵਾਈਆਂ ਦਾ ਸੰਖੇਪ ਸੇਵਨ ਦਰਦ 'ਤੇ ਲੰਬੇ ਸਮੇਂ ਦੀ ਮਿਆਦ ਦੇ ਨਕਾਰਾਤਮਕ ਪ੍ਰਭਾਵ ਪਾ ਸਕਦੀਆਂ ਹਨ। ਖੋਜਕਰਤਾਵਾਂ ਨੇ ਅਧਿਐਨ 'ਚ ਪਾਇਆ ਕਿ ਨਸ਼ੀਲੇ ਪਦਾਰਥ ਵਰਗੇ ਅਫੀਮ ਨੇ ਚੂਹਿਆਂ ਦੇ ਪੁਰਾਣੇ ਦਰਦ 'ਚ ਵੀ ਹੋਰ ਵਾਧਾ ਕਰ ਦਿੱਤਾ ਹੈ। ਗ੍ਰੇਸ ਦੇ ਅਨੁਸਾਰ ਨਤੀਜੇ ਦੱਸਦੇ ਹਨ ਲੋਕਾਂ 'ਚ ਦਰਦ ਨਿਵਾਰਕ 'ਚ ਵਾਧਾ ਪੁਰਾਣੇ ਦਰਦ ਨੂੰ ਹੋਰ ਵੀ ਵਧਾਉਣ 'ਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਇਹ ਇਲਾਜ ਕਰਨ ਦੀ ਸਮੱਸਿਆ ਨੂੰ ਦੂਰ ਕਰਨ ਦੀ ਜਗ੍ਹਾ ਇਸ ਨੂੰ ਹੋਰ ਵੀ ਵਧਾ ਸਕਦੀ ਹੈ।
ਇੰਨ੍ਹਾਂ 5 ਨੁਸਖਿਆਂ ਨਾਲ ਪਾਓ ਗਲੇ ਦੇ ਦਰਦ ਤੋਂ ਛੁਟਕਾਰਾ
NEXT STORY