ਜਲੰਧਰ — 'ਪਾਇਰੀਆ' ਦੰਦਾਂ ਦੇ ਮਸੂੜਿਆਂ 'ਚ ਹੋਣ ਵਾਲੀ ਬੀਮਾਰੀ ਹੈ ਜੋ ਕਿ ਦੰਦਾਂ ਦੀ ਸਫਾਈ ਚੰਗੀ ਤਰ੍ਹਾਂ ਨਾ ਹੋਣ ਦੇ ਕਾਰਨ ਹੁੰਦੀ ਹੈ। ਇਹ ਕੈਮਸ਼ਿਅਮ ਦੇ ਕਮੀ, ਮਸੂੜਿਆਂ 'ਚ ਸੋਜ ਅਤੇ ਸਾਫ-ਸਫਾਈ ਦੀ ਕਮੀ ਦੇ ਕਾਰਨ ਹੁੰਦੀ ਹੈ। ਇਸ ਨਾਲ ਦੰਦਾਂ 'ਚੋਂ ਬੋ ਆਉਣ ਲੱਗ ਜਾਂਦੀ, ਮਸੂੜਿਆਂ 'ਚ ਖੂਨ, ਦੰਦਾਂ ਦਾ ਪੀਲਾਪਨ ਅਤੇ ਮਸੁੜਿਆਂ 'ਚ ਸੋਜ ਵਰਗੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ।
ਕੁਝ ਲੋਕ ਦੰਦ ਤਾਂ ਸਾਫ ਕਰਦੇ ਹਨ ਪਰ ਜੀਭ ਸਾਫ ਨਹੀਂ ਕਰਦੇ ਇਸ ਦੇ ਕਾਰਨ ਵੀ 'ਪਾਇਰੀਆ' ਦੀ ਸਮੱਸਿਆ ਹੋ ਜਾਂਦੀ ਹੈ।
ਜੇਕਰ ਇਸ ਦਾ ਇਲਾਜ ਸਮੇਂ 'ਤੇ ਨਾ ਕੀਤਾ ਜਾਵੇ ਤਾਂ ਦੰਦ ਜਲਦੀ ਡਿੱਗ ਸਕਦੇ ਹਨ।
ਆਓ ਜਾਣਦੇ ਹਾਂ ਇਸ ਦੇ ਕੁਝ ਘਰੇਲੂ ਇਲਾਜ
- ਨਿੰਮ ਦੀਆਂ ਪੱਤਿਆਂ ਨੂੰ ਹਵਾ 'ਚ ਸੁਕਾ ਕੇ ਤਵੇ 'ਤੇ ਸਾੜ ਲਓ ਅਤੇ ਇਸ ਦੀ ਸਵਾਹ 'ਚ ਸੇਂਧਾ ਨਮਕ ਪਾ ਕੇ ਇਸ ਨਾਲ ਦਿਨ 'ਚ ਦੋ ਵਾਰ ਦੰਦਾਂ ਨੂੰ ਸਾਫ ਕਰੋ।
- ਇਸ ਲਈ ਨਮਕ 'ਚ ਸਰੋਂ ਦਾ ਤੇਲ ਪਾ ਕੇ 20 ਮਿੰਟ ਤੱਕ ਦੰਦਾਂ ਦੀ ਮਸਾਜ ਕਰੋ ਅਤੇ ਕੋਸੇ ਪਾਣੀ ਨਾਲ ਕੁਰਲੀ ਕਰ ਲਓ।
- ਅਮਰੂਦ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਹੁੰਦਾ ਹੈ। ਕੱਚੇ ਅਮਰੂਦ 'ਤੇ ਨਮਕ ਲਗਾ ਕੇ ਦੰਦਾਂ 'ਤੇ ਰਗੜਨ ਨਾਲ ਇਸ ਸਮੱਸਿਆਂ ਤੋਂ ਅਰਾਮ ਮਿਲਦਾ ਹੈ।
- ਪਿਆਜ ਦੇ ਛੋਟੇ ਟੁਕੜੇ ਨੂੰ ਤਵੇ 'ਤੇ ਗਰਮ ਕਰਕੇ ਦੰਦਾਂ ਦੇ ਥੱਲੇ ਦਬਾ ਦਿਓ ਅਤੇ ਇਸ ਨੂੰ 10-15 ਮਿੰਟ ਲਈ ਰੱਖੋ। ਜਦੋਂ ਲਾਰ ਇੱਕੱਠੀ ਹੋ ਜਾਏ ਤਾਂ ਪੂਰੇ ਮੂੰਹ 'ਤ ਘੁਮਾ ਕੇ ਸੁੱਟ ਦਿਓ। ਇਸ ਨੂੰ ਦਿਨ 'ਚ 4-5 ਵਾਰ ਅਤੇ 10 ਦਿਨਾਂ ਲਈ ਕਰੋ। ਇਸ ਨਾਲ 'ਪਾਇਰੀਆ' ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਅਤੇ ਮੂੰਹ ਦੇ ਸਾਰੇ ਕੀਟਾਣੂ ਮਰ ਜਾਣਗੇ।
ਔਰਤਾਂ 'ਚ ਵੱਧ ਰਹੇ 'ਐਸਟ੍ਰੋਜਨ' ਦੇ ਪੱਧਰ ਦੇ ਲੱਛਣ
NEXT STORY