ਹੈਲਥ ਡੈਸਕ - Peanut butter ਇਕ ਪੋਸ਼ਣ ਭਰਪੂਰ ਭੋਜਨ ਹੈ, ਜਿਸ ਨੂੰ ਲੋਕ ਸਿਹਤਮੰਦ ਸਨੈਕ ਦੇ ਰੂਪ ’ਚ ਆਪਣੀ ਖੁਰਾਕ ’ਚ ਸ਼ਾਮਲ ਕਰਦੇ ਹਨ। ਇਹ ਪ੍ਰੋਟੀਨ, ਸਿਹਤਮੰਦ ਚਰਬੀ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਹ ਸਾਰੇ ਪੌਸ਼ਟਿਕ ਤੱਤ ਇਸ ਨੂੰ ਭਾਰ ਘਟਾਉਣ, ਮਾਸਪੇਸ਼ੀ ਬਣਾਉਣ ਅਤੇ ਊਰਜਾ ਵਧਾਉਣ ਲਈ ਇਕ ਪ੍ਰਸਿੱਧ ਵਿਕਲਪ ਬਣਾਉਂਦੇ ਹਨ। ਹਰ ਕੋਈ ਇਸ ਨੂੰ ਰੋਟੀ 'ਤੇ ਲਗਾ ਕੇ, ਇਸ ਨੂੰ ਸਮੂਦੀ 'ਚ ਮਿਲਾ ਕੇ ਜਾਂ ਸਿੱਧਾ ਖਾਣਾ ਪਸੰਦ ਕਰਦਾ ਹੈ ਪਰ ਜੇਕਰ ਕੋਈ ਵੀ ਚੀਜ਼ ਜ਼ਿਆਦਾ ਖਾਧੀ ਜਾਵੇ ਤਾਂ ਇਸ ਦਾ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।
ਪੜ੍ਹੋ ਇਹ ਵੀ ਖਬਰ :- ਜ਼ਹਿਰ ਦੇ ਸਮਾਨ ਹੈ ਇਹ over cook ਕੀਤਾ ਹੋਇਆ food , ਜਾਣੋ ਇਸ ਦੇ ਗੰਭੀਰ ਨੁਕਸਾਨ
ਅਜਿਹਾ ਹੀ ਕੁਝ ਪੀਨਟ ਬਟਰ ਨਾਲ ਵੀ ਹੁੰਦਾ ਹੈ। ਹਾਲਾਂਕਿ ਇਹ ਪੋਸ਼ਣ ਨਾਲ ਭਰਪੂਰ ਹੈ ਪਰ ਇਸ ਦਾ ਜ਼ਿਆਦਾ ਸੇਵਨ ਤੁਹਾਡੀ ਸਿਹਤ ਨੂੰ ਕਈ ਨੁਕਸਾਨ ਪਹੁੰਚਾ ਸਕਦਾ ਹੈ। ਇਸ ’ਚ ਮੌਜੂਦ ਕੈਲੋਰੀ, ਫੈਟ ਅਤੇ ਸੋਡੀਅਮ ਦੀ ਜ਼ਿਆਦਾ ਮਾਤਰਾ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਬਾਜ਼ਾਰੀ ਪੀਨਟ ਬਟਰ ’ਚ ਪਾਈ ਜਾਣ ਵਾਲੀ ਖੰਡ ਅਤੇ ਹੋਰ ਪ੍ਰਜ਼ਰਵੇਟਿਵ ਸਿਹਤ ਲਈ ਹੋਰ ਵੀ ਹਾਨੀਕਾਰਕ ਹੋ ਸਕਦੇ ਹਨ। ਇਸ ਲਈ, ਆਪਣੀ ਖੁਰਾਕ ਵਿੱਚ ਪੀਨਟ ਬਟਰ ਨੂੰ ਸ਼ਾਮਲ ਕਰਦੇ ਸਮੇਂ, ਇਸਨੂੰ ਸੰਜਮ ’ਚ ਰੱਖਣਾ ਅਤੇ ਇਸਦੀ ਮਾਤਰਾ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਜ਼ਿਆਦਾ ਪੀਨਟ ਬਟਰ ਖਾਣ ਨਾਲ ਤੁਹਾਡੀ ਸਿਹਤ 'ਤੇ ਕੀ ਅਸਰ ਪੈਂਦਾ ਹੈ।
ਭਾਰ ਵਧਣਾ
- ਪੀਨਟ ਬਟਰ ’ਚ ਕੈਲੋਰੀ ਬਹੁਤ ਜ਼ਿਆਦਾ ਹੁੰਦੀ ਹੈ। ਜੇਕਰ ਇਸ ਨੂੰ ਜ਼ਿਆਦਾ ਖਾਧਾ ਜਾਵੇ ਤਾਂ ਇਸ ਨਾਲ ਤੇਜ਼ੀ ਨਾਲ ਭਾਰ ਵਧ ਸਕਦਾ ਹੈ। ਇਸ ਲਈ ਜੇਕਰ ਤੁਸੀਂ ਆਪਣੀ ਡਾਈਟ 'ਚ ਪੀਨਟ ਬਟਰ ਲੈ ਰਹੇ ਹੋ ਤਾਂ ਇਸ ਨੂੰ ਸਹੀ ਮਾਤਰਾ 'ਚ ਖਾਓ। ਦਿਨ ਵਿਚ ਸਿਰਫ 1-2 ਚੱਮਚ ਪੀਨਟ ਬਟਰ ਖਾਓ।
ਹਾਰਟ ਨਾਲ ਜੁੜੀਆਂ ਸਮੱਸਿਆਵਾਂ
- ਜ਼ਿਆਦਾਤਰ ਪ੍ਰੋਸੈਸਡ ਪੀਨਟ ਬਟਰ ਸੋਡੀਅਮ ’ਚ ਜ਼ਿਆਦਾ ਹੁੰਦਾ ਹੈ। ਬਹੁਤ ਜ਼ਿਆਦਾ ਸੋਡੀਅਮ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਵਧਾ ਸਕਦਾ ਹੈ। ਅਜਿਹੇ 'ਚ ਤੁਹਾਨੂੰ ਪੀਨਟ ਬਟਰ ਦਾ ਸੇਵਨ ਘੱਟ ਤੋਂ ਘੱਟ ਕਰਨਾ ਹੋਵੇਗਾ।
ਪੜ੍ਹੋ ਇਹ ਵੀ ਖਬਰ :- chewing gum ਖਾਣ ਨਾਲ ਹੋ ਸਕਦਾ ਹੈ ਕੈਂਸਰ, ਹੋ ਜਾਓ ਸਾਵਧਾਨ!
ਡਾਇਜੇਸ਼ਨ ਪ੍ਰਾਬਲਮਜ਼
- ਪੀਨਟ ਬਟਰ ’ਚ ਫਾਈਬਰ ਦੀ ਕਮੀ ਹੁੰਦੀ ਹੈ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਗੈਸ, ਬਲੋਟਿੰਗ ਅਤੇ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ, ਜੇ ਹੋ ਸਕੇ, ਤਾਂ ਪੀਨਟ ਬਟਰ ਘੱਟ ਖਾਓ।
ਐਲਰਜੀ ਦਾ ਖਤਰਾ
- ਮੂੰਗਫਲੀ ਤੋਂ ਐਲਰਜੀ ਵਾਲੇ ਲੋਕਾਂ ਨੂੰ ਇਸ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ। ਬਹੁਤ ਜ਼ਿਆਦਾ ਪੀਨਟ ਬਟਰ ਦਾ ਸੇਵਨ ਕਰਨ ਨਾਲ ਚਮੜੀ 'ਤੇ ਧੱਫੜ, ਖੁਜਲੀ ਅਤੇ ਸਾਹ ਲੈਣ ’ਚ ਮੁਸ਼ਕਲ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਹਾਨੂੰ ਵੀ ਮੂੰਗਫਲੀ ਤੋਂ ਐਲਰਜੀ ਹੈ ਤਾਂ ਇਸ ਨੂੰ ਖਾਣ ਤੋਂ ਪਰਹੇਜ਼ ਕਰੋ।
ਪੜ੍ਹੋ ਇਹ ਵੀ ਖਬਰ :- ਕੀ ਸਰਦੀਆਂ ’ਚ ਕੇਲੇ ਖਾਣਾ ਸਿਹਤ ਲਈ ਹੈ ਲਾਹੇਵੰਦ?
ਹਾਈ ਫੈਟ ਕੰਟੈਂਟ
- ਪੀਨਟ ਬਟਰ ’ਚ ਸਿਹਤਮੰਦ ਚਰਬੀ ਹੁੰਦੀ ਹੈ ਪਰ ਜੇਕਰ ਇਸ ਨੂੰ ਜ਼ਿਆਦਾ ਖਾਧਾ ਜਾਵੇ ਤਾਂ ਇਹ ਚਰਬੀ ਤੁਹਾਡੇ ਸਰੀਰ ’ਚ ਜਮ੍ਹਾਂ ਹੋ ਸਕਦੀ ਹੈ। ਇਹ ਉਨ੍ਹਾਂ ਲਈ ਮੁਸੀਬਤ ਦਾ ਕਾਰਨ ਬਣ ਸਕਦਾ ਹੈ ਜੋ ਪਹਿਲਾਂ ਹੀ ਦਿਲ ਦੇ ਮਰੀਜ਼ ਹਨ।
ਪੜ੍ਹੋ ਇਹ ਵੀ ਖਬਰ :- ਸਰਦੀਆਂ ’ਚ ਅਦਰਕ ਖਾਣ ਦਾ ਕੀ ਹੈ ਸਹੀ ਤਰੀਕਾ, ਜਾਣੋ ਇਸ ਦੇ ਫਾਇਦੇ
ਕੀ ਕਰੀਏ?
- ਜੇਕਰ ਤੁਸੀਂ ਪੀਨਟ ਬਟਰ ਦਾ ਸੇਵਨ ਕਰ ਰਹੇ ਹੋ ਤਾਂ ਇਸਨੂੰ ਮਾਡਰੇਸ਼ਨ ’ਚ ਖਾਓ। ਇਸ ਨੂੰ ਦਿਨ 'ਚ ਸਿਰਫ 1-2 ਚੱਮਚ ਖਾਓ। ਜੇ ਸੰਭਵ ਹੋਵੇ, ਤਾਂ ਸ਼ੂਗਰ-ਮੁਕਤ ਅਤੇ ਘੱਟ ਸੋਡੀਅਮ ਵਾਲਾ ਕੁਦਰਤੀ ਪੀਨਟ ਬਟਰ ਖਰੀਦੋ।
ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਪੜ੍ਹੋ ਇਹ ਵੀ ਖਬਰ :- ਹੋ ਜਾਓ ਸਾਵਧਾਨ! Disposable Glass ’ਚ ਚਾਹ ਪੀਣ ਨਾਲ ਸਿਹਤ ਨੂੰ ਹੋ ਸਕਦੇ ਹਨ ਨੁਕਸਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਰੂਮ ਹੀਟਰ ਚਲਾਉਂਦੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
NEXT STORY