ਜਲੰਧਰ (ਬਿਊਰੋ) - ਸਲਾਦ ਖਾਣਾ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅਕਸਰ ਲੋਕ ਡਾਈਟਿੰਗ ਕਰਦੇ ਸਮੇਂ ਸਲਾਦ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਦੇ ਹਨ। ਅਜਿਹਾ ਇਸ ਲਈ ਕਿਉਂਕਿ ਸਲਾਦ ਖਾਣ ਨਾਲ ਸਾਡੇ ਸਰੀਰ ਨੂੰ ਫ਼ਾਇਦਾ ਹੁੰਦਾ ਹੈ ਅਤੇ ਸਰੀਰ ਫਿੱਟ ਰਹਿੰਦਾ ਹੈ। ਸਲਾਦ ਖਾਣ ਨਾਲ ਸਾਡੇ ਸਰੀਰ ਵਿੱਚ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਮਿਨਰਲਸ ਦੀ ਕਮੀ ਪੂਰੀ ਹੁੰਦੀ ਹੈ। ਗਰਮੀਆਂ ਦੇ ਮੌਸਮ ਵਿਚ ਲੋਕ ਸਲਾਦ ਦੀ ਵਰਤੋਂ ਜ਼ਿਆਦਾ ਕਰਦੇ ਹਨ। ਸਲਾਦ ਕਿਹੜੇ ਸਮੇਂ ਖਾਣਾ ਚਾਹੀਦਾ ਹੈ, ਦੇ ਬਾਰੇ ਬਹੁਤ ਸਾਰੇ ਲੋਕ ਘੱਟ ਜਾਣਦੇ ਹਨ। ਪਰ ਰੋਟੀ ਤੋਂ ਪਹਿਲਾਂ ਕਦੇ ਵੀ ਸਲਾਦ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਸਿਹਤ ਖ਼ਰਾਬ ਹੋ ਸਕਦੀ ਹੈ। ਸਲਾਦ ਖਾਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਦੇ ਬਾਰੇ ਆਓ ਜਾਣਦੇ ਹਾਂ....
ਕਦੋਂ ਖਾਣਾ ਚਾਹੀਦਾ ਸਲਾਦ?
ਜੇਕਰ ਤੁਸੀਂ ਸਲਾਦ ਖਾਣ ਦੇ ਸ਼ੌਕੀਨ ਹੋ ਤਾਂ ਉਸ ਨੂੰ ਹਮੇਸ਼ਾ ਲੰਚ ਜਾਂ ਡੀਨਰ ਤੋਂ ਪਹਿਲਾਂ ਖਾਓ। ਸਲਾਦ 'ਚ ਮੌਜੂਦ ਫਾਈਬਰ ਇਕ ਤਾਂ ਤੁਹਾਡੀ ਭੁੱਖ ਸ਼ਾਂਤ ਕਰੇਗਾ ਨਾਲ ਹੀ ਤੁਹਾਨੂੰ ਲੋੜ ਤੋਂ ਜ਼ਿਆਦਾ ਖਾਣ ਵੀ ਨਹੀਂ ਦੇਵੇਗਾ। ਇਸ ਨਾਲ ਤੁਸੀਂ ਜ਼ਿਆਦਾ ਮਾਤਰਾ 'ਚ ਕਾਰਬਸ ਲੈਣ ਤੋਂ ਬਚ ਜਾਓਗੇ। ਤੁਹਾਡਾ ਭਾਰ ਬੈਲੇਂਸ਼ ਰਹੇਗਾ ਅਤੇ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
ਅੰਤੜੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ
ਸਲਾਦ ਆਂਦਰਾਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ, ਆਂਦਰਾਂ ਨੂੰ ਭੋਜਨ ਵਿੱਚੋਂ ਪੌਸ਼ਟਿਕ ਤੱਤ ਕੱਢਣ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਜਦੋਂ ਅੰਤੜੀ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਉਂਦੀ ਤਾਂ ਪੇਟ ਦਰਦ, ਕਬਜ਼ ਆਦਿ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਸਲਾਦ?
ਜਿੰਨਾ ਹੋ ਸਕੇ ਸਿੰਪਲ ਸਲਾਦ ਖਾਓ। ਕਈ ਲੋਕ ਸਲਾਦ 'ਚ ਚੀਜ਼ ਅਤੇ ਕਈ ਤਰ੍ਹਾਂ ਦੇ ਮਸਾਲੇ ਪਾ ਕੇ ਖਾਂਦੇ ਹਨ। ਇਸ ਤਰ੍ਹਾਂ ਸਲਾਦ ਖਾਣ ਨਾਲ ਤੁਹਾਨੂੰ ਜ਼ਿਆਦਾ ਫ਼ਾਇਦਾ ਨਹੀਂ ਮਿਲ ਪਾਵੇਗਾ। ਤੁਹਾਡੀ ਮਨਪਸੰਦ ਸਬਜ਼ੀਆਂ ਜਿਵੇਂ ਖੀਰਾ, ਟਮਾਟਰ, ਬੰਦ ਗੋਭੀ, ਬੀਟਰੂਟ ਆਦਿ ਨੂੰ ਕੱਟ ਕੇ ਸਿਰਫ਼ ਨਿੰਬੂ ਅਤੇ ਲੂਣ ਪਾ ਕੇ ਖਾਓ। ਰਾਤ ਦੇ ਸਮੇਂ ਵੈੱਜ ਸਲਾਦ ਖਾਣਾ ਤੁਹਾਡੇ ਲਈ ਫ਼ਾਇਦੇਮੰਦ ਰਹੇਗਾ।
ਇਹ ਵੀ ਪੜ੍ਹੋ - Health Tips: ਕੰਨ 'ਚ ਹੋਣ ਵਾਲੇ ਦਰਦ ਤੇ ਮੈਲ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਉਣ ਇਹ ਤਰੀਕੇ, ਹੋਵੇਗਾ ਫ਼ਾਇਦਾ
ਫਰੂਟ ਸਲਾਦ
ਫਰੂਟ ਸਲਾਦ ਨਾ ਤਾਂ ਖਾਣੇ ਤੋਂ ਪਹਿਲਾਂ ਖਾਣਾ ਚਾਹੀਦਾ ਹੈ ਅਤੇ ਨਾ ਹੀ ਖਾਣੇ ਦੇ ਬਾਅਦ ਫਰੂਟ ਸਲਾਦ ਨੂੰ ਹਮੇਸ਼ਾ ਇਕ ਮੀਲ ਦੇ ਤੌਰ 'ਤੇ ਲਓ। ਇਸ ਨਾਲ ਤੁਹਾਡਾ ਭਾਰ ਬੈਲੇਂਸ ਰਹੇਗਾ ਨਾਲ ਹੀ ਤੁਸੀਂ ਫਿੱਟ ਅਤੇ ਐਕਟਿਵ ਫੀਲ ਕਰੋਗੇ। ਖਾਣੇ ਦੇ ਬਾਅਦ ਅਤੇ ਪਹਿਲਾਂ ਫਰੂਟ ਸਲਾਦ ਖਾਣ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਬਹੁਤ ਤੇਜ਼ੀ ਨਾਲ ਵਧਦਾ ਹੈ, ਜਿਸ ਨਾਲ ਤੁਹਾਨੂੰ ਕਈ ਹੈਲਥ ਪ੍ਰਾਬਲਮ ਫੇਸ ਕਰਨੀਆਂ ਪੈ ਸਕਦੀਆਂ ਹਨ।
ਸਪ੍ਰਾਊਟ ਸਲਾਦ
ਜਦੋਂ ਤੁਹਾਨੂੰ ਨਾਸ਼ਤੇ ਦੇ ਬਾਅਦ ਅਤੇ ਲੰਚ ਤੋਂ ਪਹਿਲਾਂ ਭੁੱਖ ਸਤਾਉਂਦੀ ਹੈ ਤਾਂ ਉਸ 'ਚ ਸਪਾਊਟ ਸਲਾਦ ਖਾਣਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਸਿੱਧ ਹੋ ਸਕਦਾ ਹੈ। ਸਪਾਊਂਟ ਸਲਾਦ 'ਚ ਖੀਰਾ, ਟਮਾਟਰ, ਉਬਲੇ ਆਲੂ, ਪਿਆਜ਼ ਪਾ ਸਕਦੇ ਹੋ। ਸਪ੍ਰਾਊਟ 'ਚ ਤੁਹਾਨੂੰ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਮਿਲਦਾ ਹੈ, ਜਿਸ ਨਾਲ ਹੈਲਦੀ ਐਂਡ ਐਕਟਿਵ ਫੀਲ ਕਰਦੇ ਹੋ।
ਇਹ ਵੀ ਪੜ੍ਹੋ - Health Tips: ਦਮੇ ਦੇ ਮਰੀਜ਼ ਇਨ੍ਹਾਂ ਚੀਜ਼ਾਂ ਦਾ ਭੁੱਲ ਕੇ ਕਦੇ ਨਾ ਕਰਨ ਸੇਵਨ, ਫੇਫੜਿਆਂ ਨੂੰ ਹੋ ਸਕਦੈ ਨੁਕਸਾਨ
ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
NEXT STORY