ਜਲੰਧਰ – ਸ਼ਾਹੀ ਭੋਜਨ ਦਾ ਰੂਪ ਮੰਨੇ ਜਾਂਦੇ ਮਖਾਣੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਇਹ ਮਿੱਠੇ 'ਚ ਵੀ ਇਸਤੇਮਾਲ ਹੁੰਦਾ ਹੈ ਅਤੇ ਨਮਕੀਨ 'ਚ ਵੀ। ਇਸ ਨੂੰ ਕਿਸੇ ਵੀ ਤਰ੍ਹਾਂ ਖਾ ਸਕਦੇ ਹੋ। ਮਖਾਣੇ ਦੇ ਬੀਜ ਕੱਚੇ ਅਤੇ ਭੁੱਨ ਕੇ ਦੋਵਾਂ ਤਰ੍ਹਾਂ ਨਾਲ ਖਾਧੇ ਜਾ ਸਕਦੇ ਹਨ। ਪੁਰਾਣੇ ਲੋਕ ਮਖਾਣਿਆਂ ਨੂੰ ਪੀਸ ਕੇ ਉਨ੍ਹਾਂ ਦੇ ਆਟੇ ਨੂੰ ਕਣਕ ਦੇ ਆਟੇ ’ਚ ਮਿਲਾ ਕੇ ਖਾਂਦੇ ਸਨ ਤਾਂ ਜੋ ਆਟੇ ਨੂੰ ਪ੍ਰੋਟੀਨ ਭਰਪੂਰ ਬਣਾਇਆ ਜਾ ਸਕੇ । ਮਖਾਣਿਆਂ ਨੂੰ ਅਸੀਂ ਅਕਸਰ ਸਰਦੀਆਂ 'ਚ ਪੰਜੀਰੀ ਜਾਂ ਪਿੰਨੀਆਂ ਆਦਿ 'ਚ ਵੀ ਪਾਉਂਦੇ ਹਨ, ਕਿਉੁਂਕਿ ਇਹ ਸਿਹਤ ਲਈ ਕਾਫੀ ਫਾਇਦੇਮੰਦ ਹੈ। ਸਿਹਤ ਨਾਲ ਜੁੜੇ ਫੁੱਲ ਮਖਾਣਿਆਂ ਦੇ ਹੋਰ ਫਾਇਦਿਆਂ ਬਾਰੇ ਅੱਜ ਦੱਸ ਰਹੇ ਹਾਂ, ਜੋ ਸ਼ਾਇਦ ਤੁਸੀਂ ਨਹੀਂ ਜਾਣਦੇ।
1. ਕੋਲੈਸਟਰੋਲ ਦੀ ਸਮੱਸਿਆ
ਇਸ ਦੇ ਨਾਲ ਹੀ ਇਹ ਕੋਲੈਸਟਰੋਲ ਦੀ ਸਮੱਸਿਆ ਤੋਂ ਵੀ ਛੁਟਕਾਰਾ ਦਿੰਦੇ ਹਨ। ਬਲੱਡ ਪ੍ਰੈੱਸ਼ਰ ਅਤੇ ਦਿਲ ਦੀਆਂ ਹੋਰ ਬਿਮਾਰੀਆਂ ਵਿਚ ਹੀ ਇਹ ਫਾਇਦੇਮੰਦ ਹੁੰਦੇ ਹਨ।
2. ਲੱਕ ਦਰਦ ਦੀ ਸਮੱਸਿਆ
ਬੱਚਾ ਪੈਦਾ ਹੋਣ ਮਗਰੋਂ ਅਕਸਰ ਔਰਤਾਂ ਨੂੰ ਲੱਕ ਦਰਦ ਦੀ ਸਮੱਸਿਆ ਰਹਿੰਦੀ ਹੈ। ਇਸ ਲਈ ਉਨ੍ਹਾਂ ਨੂੰ ਕਿਸੇ ਵੀ ਰੂਪ 'ਚ ਫੁੱਲ ਮਖਾਣਿਆਂ ਦਾ ਸੇਵਨ ਕਰਨਾ ਚਾਹੀਦੈ, ਇਸ ਨਾਲ ਲੱਕ ਨੂੰ ਤਾਕਤ ਮਿਲਦੀ ਹੈ।
3. ਗੁਰਦਿਆਂ ਲਈ ਚੰਗੇ
ਮਖਾਣੇ ਖਾਣ ਨਾਲ ਗੁਰਦੇ ਹਮੇਸ਼ਾ ਠੀਕ ਰਹਿੰਦੇ ਹਨ, ਜਿਸ ਨਾਲ ਸਿਹਤ ਚੰਗੀ ਰਹਿੰਦੀ ਹੈ। ਇਨ੍ਹਾਂ ਨੂੰ ਪਚਾਉਣਾ ਸੌਖਾ ਹੈ, ਇਸ ਲਈ ਇਨ੍ਹਾਂ ਨੂੰ ਪਚਣਯੋਗ ਕਹਿ ਸਕਦੇ ਹਾਂ।
4. ਭੁੱਖ ਤੋਂ ਰਾਹਤ
50 ਗਰਾਮ ਭੁੰਨੇ ਹੋਏ ਮਖਾਣੇ ’ਚ ਲਗਭਗ 180 ਕੈਲੋਰੀ ਹੁੰਦੀ ਹੈ। ਭੁੰਨੇ ਹੋਏ ਮਖਾਣਿਆਂ ਨੂੰ ਕਾਲੇ ਨਮਕ ਅਤੇ ਕਾਲੀ ਮਿਰਚ ਵਿਚ ਮਿਲਾ ਕੇ ਪੋਪਕੋਰਨ ਦੀ ਤਰ੍ਹਾਂ ਖਾਣ ਨਾਲ ਭੁੱਖ ਤੋਂ ਰਾਹਤ ਮਿਲਦੀ ਹੈ।
5. ਉਨੀਂਦਰਾ ਦੂਰ ਕਰੇ
ਮਖਾਣੇ ਦਾ ਸੇਵਨ ਕਰਨ ਨਾਲ ਤਣਾਅ ਤਾਂ ਘਟਦਾ ਹੀ ਹੈ, ਨਾਲ ਹੀ ਨੀਂਦ ਵੀ ਚੰਗੀ ਆਉਂਦੀ ਹੈ। ਰਾਤ ਨੂੰ ਸੌਣ ਵੇਲੇ ਦੁੱਧ ਨਾਲ ਫੁੱਲ ਮਖਾਣਿਆਂ ਦਾ ਸੇਵਨ ਕਰਨ ਨਾਲ ਉਨੀਂਦਰੇ ਦੀ ਸਮੱਸਿਆ ਦੂਰ ਹੁੰਦੀ ਹੈ।
ਪੜ੍ਹੋ ਇਹ ਵੀ ਖਬਰ - ‘ਨਿੰਬੂ’ ਦੀ ਵਰਤੋਂ ਕਰਨ ਨਾਲ ਘੱਟ ਹੁੰਦੀ ਹੈ ਸਰੀਰ ਦੀ ਚਰਬੀ, ਇਮਿਊਨ ਸਿਸਟਮ ਨੂੰ ਵੀ ਕਰੇ ਮਜ਼ਬੂਤ
ਪੜ੍ਹੋ ਇਹ ਵੀ ਖਬਰ - ਸ਼ੂਗਰ ਦੇ ਰੋਗੀਆਂ ਲਈ ਲਾਹੇਵੰਦ ‘ਜਿਮੀਕੰਦ’, ਬਲੱਡ ਸੈੱਲਸ ਨੂੰ ਵਧਾਉਣ ਦਾ ਵੀ ਕਰੇ ਕੰਮ
6. ਪੇਟ ’ਚ ਹੋਣ ਵਾਲੀ ਜਲਣ ਨੂੰ ਕਰੇ ਦੂਰ
ਬਹੁਤ ਸਾਰੇ ਲੋਕ ਮਸਾਲੇ ਵਾਲਿਆਂ ਚੀਜ਼ਾਂ ਖਾਂ ਲੈਂਦੇ ਹਨ, ਜਿਸ ਕੇ ਉਨ੍ਹਾਂ ਦੇ ਪੇਟ ’ਚ ਜਲਣ ਹੋਣੀ ਸ਼ੁਰੂ ਹੋ ਜਾਂਦੀ ਹੈ। ਅਜਿਹੀ ਹਾਲਤ ’ਚ ਮਖਾਣਿਆਂ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਪੇਟ ਦੀ ਜਲਣ ਦੂਰ ਹੁੰਦੀ ਹੈ।
7. ਭਾਰ ਘੱਟ ਕਰੇ
ਮਖਾਣੇ ਵਿਚ ਬਹੁਤ ਘੱਟ ਕੈਲੋਰੀ ਪਾਈ ਜਾਂਦੀ ਹੈ। ਇਹੀ ਵਜ੍ਹਾ ਹੈ ਕਿ ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਹ ਸ਼ਾਮ ਦੇ ਸਨੈਕ ਲਈ ਮਖਾਣਾ ਖਾਣਾ ਪਸੰਦ ਕਰਦੇ ਹਨ।
8. ਪ੍ਰੋਟੀਨ ਦਾ ਭਰਪੂਰ ਸਰੋਤ
ਫੁੱਲ ਮਖਾਣਿਆਂ 'ਚ 12 ਫੀਸਦੀ ਪ੍ਰੋਟੀਨ ਦੀ ਮਾਤਰਾ ਪਾਈ ਜਾਂਦੀ ਹੈ। ਇਹ ਮਸਲਸ ਬਣਾਉਣ ਅਤੇ ਸਰੀਰ ਨੂੰ ਫਿੱਟ ਰੱਖਣ 'ਚ ਮਦਦ ਕਰਦਾ ਹੈ।
9. ਡਾਇਰੀਆ ਵਰਗੇ ਰੋਗ ਤੋਂ ਮਿਲੇ ਛੁਟਕਾਰਾ
ਮਖਾਣੇ ਦੀ ਵਰਤੋਂ ਦੇਸੀ ਘਿਓ 'ਚ ਭੁੰਨ ਕੇ ਖਾਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ। ਇਸ ਨਾਲ ਡਾਇਰੀਆ ਵਰਗੇ ਰੋਗ ਤੋਂ ਛੁਟਕਾਰਾ ਮਿਲਦਾ ਹੈ।
10. ਤੰਦਰੁਸਤੀ
ਫੁੱਲ ਮਖਾਣੇ ਐਂਟੀਆਕਸੀਡੈਂਟ ਭਰਪੂਰ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਲੰਬੇ ਸਮੇਂ ਤੱਕ ਤੰਦਰੁਸਤੀ ਕਾਇਮ ਰਹਿੰਦੀ ਹੈ। ਇਹ ਐਂਟੀ ਏਜਿੰਗ ਡਾਈਟ ਹੈ।
11. ਗਠੀਏ ਦੇ ਮਰੀਜ਼ਾਂ ਲਈ ਲਾਭਦਾਇਕ
ਮਖਾਣੇ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਲਈ ਜੋੜਾਂ ਦੇ ਦਰਦ, ਖਾਸ ਕਰ ਗਠੀਏ ਦੇ ਮਰੀਜ਼ਾਂ ਲਈ ਇਨ੍ਹਾਂ ਦਾ ਸੇਵਨ ਕਾਫੀ ਫਾਇਦੇਮੰਦ ਹੈ।
12. ਪ੍ਰੋਟੀਨ ਦਾ ਭਰਪੂਰ ਸਰੋਤ
ਫੁੱਲ ਮਖਾਣਿਆਂ 'ਚ 12 ਫੀਸਦੀ ਪ੍ਰੋਟੀਨ ਦੀ ਮਾਤਰਾ ਪਾਈ ਜਾਂਦੀ ਹੈ। ਇਹ ਮਸਲਸ ਬਣਾਉਣ ਅਤੇ ਸਰੀਰ ਨੂੰ ਫਿੱਟ ਰੱਖਣ 'ਚ ਮਦਦ ਕਰਦਾ ਹੈ।
ਖੂਨ ਦੀ ਕਮੀ ਨੂੰ ਦੂਰ ਕਰਨ ਦੇ ਲਈ ਖਾਓ ਇਹ ਚੀਜ਼ਾਂ, ਹੋਣਗੇ ਲਾਹੇਵੰਦ ਸਿੱਧ
NEXT STORY