ਹੈਲਥ ਡੈਸਕ- ਕੀ ਤੁਹਾਨੂੰ ਵੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਹਮੇਸ਼ਾ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੁੰਦੀ ਰਹਿੰਦੀ ਹੈ? ਜੇ ਹਾਂ, ਤਾਂ ਚਿੰਤਾ ਕਰਨ ਦੀ ਲੋੜ ਨਹੀਂ। ਕੁਝ ਕੁਦਰਤੀ ਡ੍ਰਿੰਕਸ ਤੁਹਾਡੇ ਊਰਜਾ ਪੱਧਰ ਨੂੰ ਵਧਾਉਣ ‘ਚ ਮਦਦ ਕਰ ਸਕਦੀਆਂ ਹਨ ਅਤੇ ਸਮੁੱਚੀ ਸਿਹਤ ‘ਤੇ ਵੀ ਸਕਾਰਾਤਮਕ ਅਸਰ ਪਾਉਂਦੀਆਂ ਹਨ।
ਇਹ ਵੀ ਪੜ੍ਹੋ : ਛਾਤੀ 'ਚ ਦਰਦ ਹੀ ਨਹੀਂ, ਇਹ 5 ਲੱਛਣ ਵੀ ਹੋ ਸਕਦੇ ਹਨ ਹਾਰਟ ਅਟੈਕ ਦੇ ਕਾਰਨ, ਸਮੇਂ ਰਹਿੰਦੇ ਕਰੋ ਪਛਾਣ
ਸੰਤਰੇ ਦਾ ਜੂਸ
ਥਕਾਵਟ ਅਤੇ ਕਮਜ਼ੋਰੀ ਤੋਂ ਛੁਟਕਾਰਾ ਪਾਉਣ ਲਈ ਸੰਤਰੇ ਦਾ ਜੂਸ ਬਹੁਤ ਲਾਭਕਾਰੀ ਹੈ। ਇਸ 'ਚ ਵਿਟਾਮਿਨ C ਅਤੇ ਹੋਰ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਬਾਡੀ ਦੇ energy level ਨੂੰ ਬੂਸਟ ਕਰਨ ‘ਚ ਮਦਦ ਕਰਦੇ ਹਨ। ਇਸ ਨੂੰ ਆਪਣੀ ਰੋਜ਼ਾਨਾ ਡਾਇਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਨਾਰੀਅਲ ਦਾ ਪਾਣੀ
ਕਈ ਲੋਕ ਸਮਝਦੇ ਹਨ ਕਿ ਨਾਰੀਅਲ ਦਾ ਪਾਣੀ ਸਿਰਫ ਪਾਣੀ ਦੀ ਕਮੀ ਦੂਰ ਕਰਨ ਲਈ ਹੀ ਫਾਇਦੇਮੰਦ ਹੈ, ਪਰ ਅਸਲ 'ਚ ਇਹ ਥਕਾਵਟ ਤੇ ਕਮਜ਼ੋਰੀ ਦੂਰ ਕਰਨ 'ਚ ਵੀ ਕਾਰਗਰ ਹੈ। ਇਸ 'ਚ ਮੌਜੂਦ ਕੁਦਰਤੀ ਤੱਤ ਸ਼ਰੀਰ ਨੂੰ ਹਾਈਡ੍ਰੇਟ ਰੱਖਦੇ ਹਨ ਤੇ energy ਵਧਾਉਂਦੇ ਹਨ।
ਨਿੰਬੂ ਪਾਣੀ
ਨਿੰਬੂ ਪਾਣੀ ਨਾ ਸਿਰਫ਼ ਟੇਸਟੀ ਹੁੰਦਾ ਹੈ, ਬਲਕਿ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਇਹ ਸ਼ਰੀਰ ਨੂੰ ਤਾਜ਼ਗੀ ਦੇਣ ਦੇ ਨਾਲ ਨਾਲ ਊਰਜਾ ਪੱਧਰ ਵਧਾਉਂਦਾ ਹੈ। ਹਾਲਾਂਕਿ, ਵਧੀਆ ਨਤੀਜੇ ਲਈ ਇਸ ਨੂੰ ਸਹੀ ਮਾਤਰਾ 'ਚ ਤੇ ਸਹੀ ਤਰੀਕੇ ਨਾਲ ਹੀ ਪੀਣਾ ਚਾਹੀਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਹਤ ਸੰਬੰਧੀ ਪਰੇਸ਼ਾਨੀਆਂ ਲਈ ਬੇਹੱਦ ਫਾਇਦੇਮੰਦ ਹੈ ਇਹ ਪੱਤਾ, ਸਿਰਫ਼ ਸੁੰਘਣ ਨਾਲ ਗਾਇਬ ਹੋਵੇਗਾ ਸਿਰ ਦਰਦ
NEXT STORY