ਜਲੰਧਰ— ਪਪੀਤਾ ਖਾਣ ਨਾਲ ਸਰੀਰ ਦਾ ਡਾਈਜੇਸ਼ਨ ਠੀਕ ਰਹਿਦਾ ਹੈ। ਜੇਕਰ ਇਸ 'ਚ ਥੋੜ੍ਹਾ ਜਿਹਾ ਨਿੰਬੂ ਮਿਲਾ ਕੇ ਖਾਂਦੇ ਹੈ ਤਾਂ ਨਿੰਬੂ 'ਚ ਮੌਜ਼ੂਦ ਵਿਟਾਮਿਨ-ਸੀ ਨਾਲ ਫੈਟ ਬਰਨਿੰਗ ਦੀ ਪਰੋਸੈੱਸ ਤੇਜ਼ ਹੁੰਦੀ ਹੈ। ਨਾਲ ਹੀ ਇਸ ਨਾਲ ਕਈ ਹੋਰ ਫਾਇਦੇ ਵੀ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਪਪੀਤਾ ਪਸੰਦ ਨਹੀਂ ਹੈ ਉਹ ਸਾਮੂਦੀ ਬਣਾ ਕੇ ਪੀ ਸਕਦੇ ਹਨ। ਪਪੀਤਾ ਜੂਸ ਵੀ ਫਾਇਦੇਮੰਦ ਹੁੰਦਾ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਇਸ ਨੂੰ ਗਾਜਰ ਦਾ ਜੂਸ ਮਿਲਾ ਕੇ ਵੀ ਪੀ ਸਕਦੇ ਹੋ। ਇਸ ਨਾਲ ਭਾਰ ਘੱਟ ਕਰਨ 'ਚ ਵੀ ਮਦਦ ਮਿਲਦੀ ਹੈ। ਆਓ ਜਾਣਦੇ ਹਾਂ ਪਪੀਤੇ 'ਚ ਨਿੰਬੂ ਦਾ ਰਸ ਮਿਲਾ ਕੇ ਪੀਣ ਦਾ ਪੂਰਾ ਤਰੀਕਾ। ਕਿਹੜਾ ਡ੍ਰਿੰਕ ਪੀਣ ਨਾਲ ਘੱਟ ਹੋਵੇਗੀ ਚਰਬੀ।
ਪਪੀਤੇ ਦੀ ਇਕ ਵੱਡੀ ਜਿਹੀ ਸਲਾਈਸ ਕੱਟ ਲਓ ਨਾਲ ਹੀ ਅੱਧਾ ਨਿੰਬੂ ਲਓ। ਪਪੀਤੇ ਦੀ ਸਟਾਈਲ ਨੂੰ ਟੁੱਕੜਿਆਂ 'ਚ ਕੱਟ ਲਓ ਅਤੇ ਉਸ 'ਤੇ ਅੱਧਾ ਨਿੰਬੂ ਨਿਚੋੜ ਲਓ। ਇਸ ਨੂੰ ਭੋਜਨ ਤੋਂ ਅੱਧੇ ਘੰਟੇ ਬਾਅਦ ਖਾਓ।
- ਕਿੰਨੀ ਵਾਰ ਇਸਤੇਮਾਲ ਕਰੋ
ਰੋਜ਼ਾਨਾ ਇਕ ਵਾਰ ਘੱਟ ਤੋਂ ਘੱਟ 30 ਦਿਨ ਇਸ ਦਾ ਇਸਤੇਮਾਲ ਕਰੋ। ਇਕ ਮਹੀਨੇ 'ਚ ਹੀ ਫਰਕ ਦਿਖਾਈ ਦੇਵੇਗਾ।
- ਕਿਸ ਤਰ੍ਹਾਂ ਕਰਦਾ ਹੈ ਅਸਰ
ਪਪੀਤੇ ਅਤੇ ਨਿੰਬੂ ਦੋਵਾਂ ਨਾਲ ਮੇਟਾਬੋਲਿਕ ਰੇਟ ਵਧਦਾ ਹੈ। ਇਸ ਨਾਲ ਫੈਟ ਤੇਜ਼ੀ ਨਾਲ ਘੱਟ ਹੁੰਦੀ ਹੈ।
- ਹੋਰ ਕੀ ਕਰੋ
ਇਸ ਨੁਸਖੇ ਦੇ ਨਾਲ ਫੈਟੀ ਚੀਜ਼ਾਂ ਅਵਾਇਡ ਕਰੋ।
ਇਸ ਦੇ ਫਾਇਦੇ
1. ਪਪੀਤਾ ਖਾਣ ਨਾਲ ਕੌਲੇਸਟਰੋਲ ਪੱਧਰ ਘੱਟ ਹੁੰਦਾ ਹੈ। ਇਹ ਦਿਲ ਦੀ ਬੀਮਾਰੀ ਤੋਂ ਬਚਾਉਂਦਾ ਹੈ।
2. ਇਸ 'ਚ ਵਿਟਾਮਿਨ-ਸੀ ਹੁੰਦਾ ਹੈ। ਇਸ ਨਾਲ ਕਮਜ਼ੋਰੀ ਦੂਰ ਹੁੰਦਾ ਹੈ।
3. ਇਸ ਨਾਲ ਅੱਖਾਂ ਵੀ ਸਿਹਤਮੰਦ ਹੁੰਦੀਆਂ ਹਨ।
4.ਪਪੀਤੇ 'ਚ ਪੋਟਾਸ਼ੀਅਮ ਹੁੰਦਾ ਹੈ। ਇਹ ਬੀ. ਪੀ. ਕੰਟਰੋਲ ਕਰਨ 'ਚ ਮਦਦ ਕਰਦਾ ਹੈ।
ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰਦਾ ਹੈ ਅਨਾਨਾਸ ਦਾ ਜੂਸ
NEXT STORY