ਜਲੰਧਰ (ਬਿਊਰੋ): ਛੋਲਿਆਂ ਨੂੰ ਪੌਸ਼ਟਿਕ ਤੱਤਾਂ ਦਾ ਭੰਡਾਰ ਮੰਨਿਆ ਜਾਂਦਾ ਹੈ। ਰੋਜ਼ਾਨਾ ਛੋਲੇ ਖਾਣ ਨਾਲ ਸਰੀਰ ਨੂੰ ਪ੍ਰੋਟੀਨ, ਕਾਰਬੋਹਾਈਡਰੇਟ, ਆਇਰਨ ਅਤੇ ਫਾਈਬਰ ਮਿਲਦਾ ਹੈ। ਇਕ ਸਿਹਤਮੰਦ ਵਿਅਕਤੀ ਨੂੰ ਰੋਜ਼ 50 ਤੋਂ 60 ਗ੍ਰਾਮ ਛੋਲਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਪਰ ਅਕਸਰ ਲੋਕ ਇਹ ਗੱਲ ਸੋਚਦੇ ਹਨ ਕਿ ਛੋਲਿਆਂ ਨੂੰ ਕਿਵੇਂ ਖਾਈਏ, ਜਿਸ ਨਾਲ ਦੌਗੁਣਾ ਫਾਇਦਾ ਮਿਲ ਸਕੇ। ਆਓ ਤੁਹਾਨੂੰ ਦੱਸਦੇ ਹਾਂ ਕਿ ਛੋਲਿਆਂ ਨੂੰ ਕਿਸ ਤਰ੍ਹਾਂ ਖਾਣਾ ਚਾਹੀਦਾ ਹੈ ਅਤੇ ਇਸ ਦੇ ਕੀ ਫਾਇਦੇ ਹਨ।
ਛੋਲੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ
ਛੋਲਿਆਂ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਭੁੰਨੇ, ਭਿੱਜੇ ਜਾਂ ਉਬਾਲ ਕੇ… ਤਿੰਨੋਂ ਤਰ੍ਹਾਂ ਦੇ ਛੋਲੇ ਤੁਹਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਕੀ-ਕੀ ਫਾਇਦੇ ਮਿਲਣਗੇ।
ਭੁੰਨੇ ਹੋਏ ਛੋਲੇ — ਜ਼ਿਆਦਾਤਰ ਲੋਕ ਭੁੰਨੇ ਹੋਏ ਛੋਲਿਆਂ ਨੂੰ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਲੋਕ ਇਨ੍ਹਾਂ ਨੂੰ ਨਾਸ਼ਤੇ ‘ਚ ਚਾਹ ਨਾਲ ਖਾਂਦੇ ਹਨ। ਇਹ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ। ਇਸ ਨੂੰ ਖਾਣ ਨਾਲ ਦਿਲ ਅਤੇ ਸਿਹਤ ਦੋਵੇਂ ਠੀਕ ਰਹਿੰਦੇ ਹਨ।
ਭਿੱਜੇ ਹੋਏ ਛੋਲੋ- ਭਿੱਜੇ ਛੋਲੇ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਪੁੰਗਰੇ ਹੋਏ ਛੋਲਿਆਂ 'ਚ ਪ੍ਰੋਟੀਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਭਿੱਜੇ ਹੋਏ ਛੋਲੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ। ਜੇ ਤੁਹਾਨੂੰ ਪਾਚਨ ਦੀ ਸਮੱਸਿਆ ਹੈ ਤਾਂ ਇਸ ਨੂੰ ਸੀਮਤ ਮਾਤਰਾ ‘ਚ ਖਾਓ।
ਉਬਲੇ ਹੋਏ ਛੋਲੇ- ਇਸ ਨੂੰ ਖਾਣ ਨਾਲ ਹੱਡੀਆਂ ਮਜ਼ਬੂਤ ਹੂੰਦੀਆਂ ਹਨ ਅਤੇ ਇਹ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਬਚਾਉਣ ‘ਚ ਮਦਦ ਕਰਦਾ ਹੈ।
ਛੋਲੇ ਖਾਣ ਨਾਲ ਸਿਹਤ ਲਈ ਇਹ ਫਾਇਦੇ ਹੁੰਦੇ ਹਨ:
- ਛੋਲਿਆਂ ਵਿੱਚ ਆਇਰਨ ਪਾਇਆ ਜਾਂਦਾ ਹੈ ਜੋ ਅਨੀਮੀਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।
- ਜੇ ਤੁਹਾਡੀ ਨਜ਼ਰ ਕਮਜ਼ੋਰ ਹੈ ਤਾਂ ਛੋਲਿਆਂ ਦਾ ਸੇਵਨ ਕਰੋ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।
- ਛੋਲੇ ਖਾਣ ਨਾਲ ਤੁਸੀਂ ਬਲੱਡ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ। ਛੋਲੇ ਸਰੀਰ ਵਿੱਚ ਮੌਜੂਦ ਵਾਧੂ ਗਲੂਕੋਜ਼ ਦੀ ਮਾਤਰਾ ਨੂੰ ਘਟਾ ਕੇ ਸ਼ੂਗਰ ਨੂੰ ਕੰਟਰੋਲ ਕਰਦੇ ਹਨ।
- ਛੋਲਿਆਂ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਛੋਲੇ ਖਾਣ ਦਾ ਸਹੀ ਸਮਾਂ ਕੀ ਹੈ?
ਛੋਲਿਆਂ ਦਾ ਸੇਵਨ ਕਰਨ ਨਾਲ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ, ਇਸ ਲਈ ਸਵੇਰੇ ਨਾਸ਼ਤੇ 'ਚ ਇਸ ਦਾ ਸੇਵਨ ਕਰੋ। ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਸ਼ਾਮ ਦੇ ਸਨੈਕ ‘ਚ ਵੀ ਇਸ ਦਾ ਸੇਵਨ ਕਰ ਸਕਦੇ ਹੋ। ਸਵੇਰੇ ਭਿੱਜੇ ਹੋਏ ਛੋਲੇ ਖਾਓ, ਇਸ ਨਾਲ ਤੁਹਾਡੀ ਸਿਹਤ ਨੂੰ ਵੀ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਸ਼ਾਮ ਨੂੰ ਭੁੰਨੇ ਹੋਏ ਛੋਲੇ ਖਾ ਸਕਦੇ ਹੋ। ਤੁਸੀਂ ਰਾਤ ਦੇ ਖਾਣੇ ਵਿੱਚ ਉਬਲੇ ਹੋਏ ਛੋਲਿਆਂ ਦਾ ਸੇਵਨ ਕਰ ਸਕਦੇ ਹੋ।
ਇਨਸਾਨੀ ਦਿਮਾਗ ਨੂੰ ਨਿਪੁੰਨ ਬਣਾਉਣ ਵਾਲੇ 4 ਸਰੋਤਾਂ ‘ਨਾਟ੍ਰੋਪਿਕਸ’ ਦਾ ਲੱਗ ਗਿਆ ਪਤਾ
NEXT STORY