ਨਵੀਂ ਦਿੱਲੀ— ਸਰੋਂ ਦਾ ਤੇਲ ਹਰ ਘਰ ਵਿਚ ਵਰਤਿਆਂ ਜਾਂਦਾ ਹੈ। ਸਰੋਂ ਦਾ ਤੇਲ ਖਾਣੇ ਦੇ ਸੁਆਦ ਨੂੰ ਵਧਾਉਂਦਾ ਹੈ। ਸਰੋਂ ਦਾ ਤੇਲ ਕਈ ਬੀਮਾਰੀਆਂ ਨੂੰ ਦੂਰ ਕਰਨ ਵਿਚ ਸਹਾਈ ਹੁੰਦਾ ਹੈ। ਇਹ ਸਾਡੀ ਸਿਹਤ, ਚਮੜੀ ਅਤੇ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਕਈ ਅਜਿਹੇ ਫਾਇਦੇ ਹੁੰਦੇ ਹਨ, ਜਿਨ੍ਹਾਂ ਤੋਂ ਤੁਸੀਂ ਅਨਜਾਣ ਹੋਵੋਗੇ ਤਾਂ ਆਓ ਜਾਣਦੇ ਹਾਂ ਸਰੋਂ ਦੇ ਤੇਲ ਦੇ ਫਾਇਦਿਆਂ ਬਾਰੇ
1. ਕੰਨ ਵਿਚ ਦਰਦ ਹੋਣ 'ਤੇ ਸਰੋਂ ਦਾ ਤੇਲ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਸਰੋਂ ਦੇ ਤੇਲ ਵਿਚ ਲਸਣ ਪਾ ਕੇ ਗਰਮ ਕਰਕੇ ਕੰਨ ਵਿਚ ਪਾਓ।
2. ਸਰੋਂ ਦੇ ਤੇਲ ਵਿਚ ਨਮਕ ਮਿਲਾ ਕੇ ਦੰਦ ਸਾਫ ਕਰੋ। ਇਸ ਨਾਲ ਦੰਦ ਦਰਦ, ਪਾਅਰੀਆ ਆਦਿ ਰੋਗਾਂ ਤੋਂ ਆਰਾਮ ਮਿਲਦਾ ਹੈ।
3. ਜੇ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਖਾਣੇ ਵਿਚ ਸਰੋਂ ਦੇ ਤੇਲ ਦੀ ਵਰਤੋਂ ਕਰੋ। ਇਹ ਸਾਡੇ ਪੇਟ ਵਿਚ ਐਪਿਟਾਈਜ਼ਰ ਦਾ ਕੰਮ ਕਰਦਾ ਹੈ ਅਤੇ ਭੁੱਖ ਵਧਾਉਂਦਾ ਹੈ।
4. ਸਰੋਂ ਦੇ ਤੇਲ ਵਿਚ ਮੌਜੂਦ ਗਲੂਕੋਜਿਲੋਲੇਟ ਸਰੀਰ ਵਿਚ ਕੈਂਸਰ ਅਤੇ ਟਿਊਮਰ ਦੀ ਗੰਢ ਨੂੰ ਬਣਨ ਤੋਂ ਰੋਕਦਾ ਹੈ।
5. ਸਰੋਂ ਦੇ ਤੇਲ ਵਿਚ ਕਪੂਰ ਪਾ ਕੇ ਮਾਲਿਸ਼ ਕਰਨ ਨਾਲ ਗਠੀਆ ਦੇ ਦਰਦ ਤੋਂ ਆਰਾਮ ਵਿਚ ਹੈ।
6. ਵੇਸਣ, ਹਲਦੀ, ਪੀਸਿਆ ਹੋਇਆ ਕਪੂਰ ਅਤੇ ਸਰੋਂ ਦਾ ਤੇਲ ਪਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰੇ ਦਾ ਰੰਗ ਸਾਫ ਹੁੰਦਾ ਹੈ ਅਤੇ ਚਮੜੀ ਵਿਚ ਚਮਕ ਆ ਜਾਂਦੀ ਹੈ।
ਗਰਭ ਅਵਸਥਾ ਵਿਚ ਹਾਈ ਬਲੱਡ ਪ੍ਰੈਸ਼ਰ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਕੰਟਰੋਲ
NEXT STORY