ਨਵੀਂ ਦਿੱਲੀ— ਗਰਭ ਅਵਸਥਾ ਦਾ ਸਮਾਂ ਹਰ ਔਰਤ ਲਈ ਸੁੱਖ ਵਾਲਾ ਹੁੰਦਾ ਹੈ। ਜਿੱਥੇ ਗਰਭ ਅਵਸਥਾ ਇਕ ਔਰਤ ਦੀ ਜ਼ਿੰਦਗੀ ਵਿਚ ਖੁਸ਼ੀਆਂ ਭਰ ਦਿੰਦੀ ਹੈ। ਉੱਥੇ ਨਾਲ ਹੀ ਗਰਭਵਤੀ ਔਰਤ ਨੂੰ ਕਈ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਤੋਂ ਹੋ ਕੇ ਲੰਘਣਾ ਪੈਂਦਾ ਹੈ। ਗਰਭ ਅਵਸਥਾ ਦੌਰਾਨ ਅਕਸਰ ਜ਼ਿਆਦਾ ਤਣਾਅ ਜਾਂ ਬਲੱਡ ਪ੍ਰੈਸ਼ਰ ਵਿਚ ਉਤਾਰ-ਚੜਾਅ ਆਉਂਦਾ ਹੈ, ਜਿਸ ਦਾ ਅਸਰ ਮਾਂ ਦੇ ਨਾਲ ਗਰਭ ਵਿਚ ਪਲ ਰਹੇ ਬੱਚੇ 'ਤੇ ਵੀ ਪੈਂਦਾ ਹੈ। ਇਸ ਲਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣਾ ਬਹੁਤ ਜ਼ਰੂਰੀ ਹੈ, ਜੇ ਤੁਸੀਂ ਵੀ ਗਰਭ ਅਵਸਥਾ ਦੌਰਾਨ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣਾ ਚਾਹੁੰਦੀ ਹੋ ਤਾਂ ਇਨ੍ਹਾਂ ਨੁਸਖਿਆਂ ਨੂੰ ਜ਼ਰੂਰ ਅਪਣਾਓ।
1. ਨਮਕ ਤੋਂ ਬਚੋ
ਗਰਭ ਅਵਸਥਾ ਦੌਰਾਨ ਕਈ ਔਰਤਾਂ ਨਮਕ ਦੀ ਵਰਤੋਂ ਪਹਿਲਾਂ ਜਿਨਾਂ ਹੀ ਬਰਕਰਾਰ ਰੱਖਦੀਆਂ ਹਨ। ਅਸਲ ਵਿਚ ਗਰਭ ਅਵਸਥਾ ਦੌਰਾਨ ਜ਼ਿਆਦਾ ਨਮਕ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ। ਇਸ ਲਈ ਬਹਿਤਰ ਹੋਵੇਗਾ ਕਿ ਗਰਭਵਤੀ ਔਰਤਾਂ ਦਿਨ ਵਿਚ 3 ਗ੍ਰਾਮ ਤੋਂ ਜ਼ਿਆਦਾ ਨਮਕ ਦੀ ਵਰਤੋਂ ਨਾ ਕਰਨ।
2. ਪਾਣੀ ਅਤੇ ਜੂਸ
ਉਂਝ ਤਾਂ ਡਾਕਟਰ ਵੀ ਗਰਭਵਤੀ ਔਰਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਦਿਨ ਵਿਚ 8-9 ਗਿਲਾਸ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਘੱਟ ਰਹਿੰਦਾ ਹੈ। ਇਸ ਤੋਂ ਇਲਾਵਾ ਜੂਸ ਦੀ ਵਰਤੋਂ ਨਾਲ ਵੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰਹਿੰਦਾ ਹੈ.
3. ਹੈਲਦੀ ਫੂਡ
ਗਰਭ ਅਵਸਥਾ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਆਪਣੀ ਡਾਇਟ ਵਿਚ ਸੋਇਆਬੀਨ, ਅਖਰੋਟ, ਅਲਸੀ,ਲਸਣ ਅਤੇ ਪਾਲਕ ਪੱਤਦਾਰ ਸਬਜ਼ੀਆਂ ਨੂੰ ਜ਼ਰੂਰ ਸ਼ਾਮਲ ਕਰੋ।
4. ਲਸਣ
ਲਸਣ ਖਾਣ ਨਾਲ ਧਮਨੀਆਂ ਦੀ ਥਕਾਵਟ ਦੂਰ ਰਹਿੰਦੀ ਹੈ। ਰੋਜ਼ਾਨਾ ਲਸਣ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ।
5. ਹਲਕੀ ਕਸਰਤ
ਗਰਭ ਅਵਸਥਾ ਵਿਚ ਹਲਕੀ ਕਸਰਤ ਵੀ ਜ਼ਰੂਰ ਕਰਨੀ ਹੈ ਕਿਉਂਕਿ ਇਸ ਨਾਲ ਸਰੀਰ ਸਹੀਂ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ। ਧਿਆਨ ਰੱਖੋ ਕਿ ਇਸ ਸਥਿਤੀ ਵਿਚ ਜ਼ਿਆਦਾ ਕਸਰਤ ਵੀ ਨੁਕਸਾਨ ਪਹੁੰਚਾ ਸਕਦੀ ਹੈ। ਰੋਜ਼ ਸਵੇਰੇ ਸ਼ਾਮ ਸੈਰ ਲਈ ਜਾਓ ਅਤੇ ਖੁੱਲੀ ਹਵਾ ਵਿਚ ਗਹਿਰਾ ਸਾਹ ਲਓ।
6. ਤਣਾਅ ਨੂੰ ਕਰੇ ਘੱਟ
ਜੇ ਤੁਹਾਡਾ ਦਿਮਾਗ ਵੀ ਸ਼ਾਂਤ ਹੋਵੇਗਾ ਤਾਂ ਜਾਹਿਰ ਹੈ ਕਿ ਤਣਾਅ ਵੀ ਘੱਟ ਹੋਵੇਗਾ। ਇਸ ਲਈ ਬਹਿਤਰ ਹੈ ਕਿ ਤੁਸੀਂ ਗਾਣੇ ਸੁਣੋ ਅਤੇ ਕੁਝ ਸਮੇਂ ਲਈ ਮੇਡਿਟੇਸ਼ਨ ਕਰੋ। ਇਸ ਨਾਲ ਵੀ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹੇਗਾ।
ਐਕਸ਼ਨ ਵੀਡੀਓ ਗੇਮ ਖੇਡਣ ਦੀ ਆਦਤ ਦਿਮਾਗ ਦੇ ਇਸ ਹਿੱਸੇ 'ਤੇ ਪਾਉਂਦੀ ਹੈ ਅਸਰ
NEXT STORY