ਜਲੰਧਰ - ਮੁੰਡਾ ਹੋਵੇ ਜਾਂ ਕੁੜੀ, ਸਾਰਿਆਂ ਨੂੰ ਪਿੰਪਲਸ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਜ਼ਰੂਰ ਪੈਂਦਾ ਹੈ। ਕੋਈ ਫੰਕਸ਼ਨ ਆਉਣ ਵਾਲਾ ਹੋਵੇ ਅਤੇ ਚਿਹਰੇ ’ਤੇ ਪਏ ਪਿੰਪਲਜ ਅਤੇ ਉਸ ਦੇ ਦਾਗ ਸਾਰੀਆਂ ਤਿਆਰੀਆਂ ’ਤੇ ਪਾਣੀ ਫੇਰ ਦਿੰਦੇ ਹਨ। ਜਦੋਂ ਮੁਹਾਸਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇ ਤਾਂ ਪਿੰਪਲਸ ਦੇ ਦਾਗ ਪਰੇਸ਼ਾਨ ਕਰਨ ਲੱਗ ਜਾਂਦੇ ਹਨ। ਇਸੇ ਲਈ ਜਦੋਂ ਵੀ ਤੁਹਾਡੇ ਚਿਹਰੇ 'ਤੇ ਪਿੰਪਲਸ ਆਉਣ ਲੱਗ ਜਾਣ ਤਾਂ ਇਸ ਤੋਂ ਜਲਦੀ ਛੁਟਕਾਰਾ ਪਾਉਣ ਲਈ ਇਸਨੂੰ ਗਲਤੀ ਨਾਲ ਵੀ ਨਾ ਛੇੜੋ। ਇਨ੍ਹਾਂ ਨੂੰ ਥੋੜ੍ਹਾ ਸਮਾਂ ਦਿਓ।
ਇਸ ਤੋਂ ਇਲਾਵਾ ਤੁਸੀਂ ਕੁਝ ਘਰੇਲੂ ਉਪਾਅ ਕਰਕੇ ਵੀ ਕੁਝ ਦਿਨਾਂ 'ਚ ਇਨ੍ਹਾਂ ਤੋਂ ਨਿਜ਼ਾਤ ਪਾ ਸਕਦੇ ਹੋ। ਪਿੰਪਲ ਦੀ ਸਮੱਸਿਆ ਦਿਖਣ ਦੇ ਇੱਕ ਘੰਟੇ ਬਾਅਦ ਤੋਂ ਲੈ ਕੇ ਇਕ ਦਿਨ ਬਾਅਦ ਤਕ, ਅਜਿਹਾ ਰੁਟੀਨ ਫੋਲੋ ਕਰੋ।
ਪਿੰਪਲ ਤੋਂ ਬਚਣ ਦੇ ਆਸਾਨ ਟਿਪਸ
1. ਟੀ-ਟ੍ਰੀ ਆਇਲ ਅਤੇ ਐਲੋਵੇਰਾ ਲਗਾਓ
ਪਿੰਪਲ ਨਜ਼ਰ ਆਉਣ 'ਤੇ ਫੌਰਨ ਟੀ-ਟ੍ਰੀ ਆਇਲ ਅਤੇ ਐਲੋਵੇਰਾ ਜੈਲ ਮਿਲਾ ਕੇ ਲਗਾ ਲਓ। ਟੀ-ਟ੍ਰੀ ਆਇਲ ਅਤੇ ਐਲੋਵੇਰਾ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ।
2. ਸਫੈਦ ਟੂਥਪੇਸਟ ਦਾ ਕਰੋ ਪ੍ਰਯੋਗ
ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰਾ ਧੋਵੋ ਅਤੇ ਫਿਰ ਪਿੰਪਲ 'ਤੇ ਸਫੈਦ ਟੂਥਪੇਸਟ ਲਗਾ ਲਓ। ਧਿਆਨ ਰੱਖੋ ਹਮੇਸ਼ਾ ਪਿੰਪਲ ਲਈ ਸਫੈਦ ਟੂਥਪੇਸਟ ਦਾ ਹੀ ਪ੍ਰਯੋਗ ਕਰੋ।
ਪੜ੍ਹੋ ਇਹ ਵੀ ਖਬਰ - ਪੈਸੇ ਜੋੜਨ ਅਤੇ ਸੋਚ ਸਮਝ ਕੇ ਖਰਚਾ ਕਰਨ ’ਚ ਮਾਹਿਰ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੁਣ
3. ਕੰਸੀਲਰ ਦੀ ਵਰਤੋਂ
ਜੇਕਰ ਅਚਾਨਕ ਕਿਤੇ ਜਾਣਾ ਪੈ ਜਾਵੇ ਤਾਂ ਪਿੰਪਲ ਲੁਕਾਉਣ ਲਈ ਤੁਸੀਂ ਇਸ 'ਤੇ ਕੰਸੀਲਰ ਲਗਾ ਸਕਦੇ ਹੋ। ਇਸ ਨਾਲ ਪਿੰਪਲ ਲੁਕ ਜਾਵੇਗਾ ਅਤੇ ਇਸ ਨਾਲ ਹੋਣ ਵਾਲੀ ਰੈਡਨੈਸ ਵੀ ਖ਼ਤਮ ਹੋ ਜਾਵੇਗੀ।
4. ਨਿੰਮ ਜਾਂ ਤੁਲਸੀ ਨਾਲ ਬਣੇ ਪੇਸਟ ਦੀ ਵਰਤੋਂ
ਇਸ ਤੋਂ ਇਲਾਵਾ ਤੁਸੀਂ ਪਿੰਪਲ 'ਤੇ ਨਿੰਮ ਜਾਂ ਤੁਲਸੀ ਨਾਲ ਬਣੇ ਪੇਸਟ ਦਾ ਪ੍ਰਯੋਗ ਵੀ ਕਰ ਸਕਦੇ ਹੋ।
5. ਮਸਾਲਿਆਂ ਅਤੇ ਡੇਅਰੀ ਪ੍ਰੋਡਕਟਸ ਤੋਂ ਰਹੋ ਦੂਰ
ਪਿੰਪਲ ਆਉਣ 'ਤੇ ਤੇਲ ਮਸਾਲਿਆਂ ਅਤੇ ਡੇਅਰੀ ਪ੍ਰੋਡਕਟਸ ਤੋਂ ਦੂਰ ਰਹੋ। ਸੌਣ ਤੋਂ ਪਹਿਲਾਂ ਮੇਕਅਪ ਸਾਫ਼ ਕਰਕੇ ਚਿਹਰਾ ਜ਼ਰੂਰ ਧੋਵੋ।
ਪੜ੍ਹੋ ਇਹ ਵੀ ਖਬਰ -ਤਾਲਾਬੰਦੀ 'ਚ ਵੱਧਦੇ ਭਾਰ ਤੋਂ ਤੁਸੀਂ ਹੋ ਪਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਰਹੋਗੇ ਸਿਹਤਮੰਦ
ਪੜ੍ਹੋ ਇਹ ਵੀ ਖਬਰ - ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’
ਤਾਲਾਬੰਦੀ 'ਚ ਵੱਧਦੇ ਭਾਰ ਤੋਂ ਤੁਸੀਂ ਹੋ ਪਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਰਹੋਗੇ ਸਿਹਤਮੰਦ
NEXT STORY