ਜਲੰਧਰ— ਕੁੱਝ ਲੋਕ ਸੌਂਣੇ ਸਮੇਂ ਖਰਾਟੇ ਲੈਂਦੇ ਹਨ ਅਤੇ ਕਈ ਲੋਕਾਂ ਨੂੰ ਸੌਂਦੇ ਵੇਲੇ ਬੋਲਣ ਦੀ ਆਦਤ ਹੁੰਦੀ ਹੈ। ਇਸ ਵਜ੍ਹਾ ਨਾਲ ਉਨ੍ਹਾਂ ਨਾਲ ਸੁੱਤੇ ਹੋਏ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਨੀਂਦ 'ਚ ਬੋਲਣ ਦੀ ਆਦਤ ਨਾਲ ਸਰੀਰ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਪਰ ਇਸ ਆਦਤ ਨੂੰ ਛੁਡਾਉਣਾ ਕਾਫੀ ਜ਼ਰੂਰੀ ਹੈ। ਅਜਿਹੀ ਹਾਲਤ 'ਚ ਲੋਕ ਡਾਕਟਰ ਕੋਲ ਜਾ ਕੇ ਕਾਊਂਸਲਿੰਗ ਕਰਵਾਉਂਦੇ ਹਨ ਅਤੇ ਦਵਾਈਆਂ ਵੀ ਖਾਂਦੇ ਹਨ ਪਰ ਕੁੱਝ ਗੱਲਾਂ ਦਾ ਧਿਆਨ ਰੱਖ ਕੇ ਵੀ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਚੰਗੀ ਨੀਂਦ ਲਓ
ਕਈ ਵਾਰ ਨੀਂਦ ਪੂਰੀ ਨਾ ਹੋਣ ਦੀ ਵਜ੍ਹਾ ਨਾਲ ਦਿਮਾਗ ਨੂੰ ਆਰਾਮ ਨਹੀਂ ਮਿਲ ਪਾਉਂਦਾ, ਜਿਸ ਵਜ੍ਹਾ ਨਾਲ ਸੌਂਦੇ ਸਮੇਂ ਵੀ ਬੇਚੈਨੀ ਮਹਿਸੂਸ ਹੁੰਦੀ ਹੈ ਅਤੇ ਵਿਅਕਤੀ ਨੀਂਦ 'ਚ ਹੀ ਬੋਲਣ ਲੱਗਦਾ ਹੈ। ਅਜਿਹੀ ਹਾਲਤ 'ਚ ਦਿਮਾਗ ਨੂੰ ਫ੍ਰੈੱਸ਼ ਰੱਖਣ ਦੇ ਲਈ ਦਿਨ 'ਚ ਘੱਟ ਤੋਂ ਘੱਟ 1 ਘੰਟਾ ਸੌਂਣਾ ਚਾਹੀਦਾ ਹੈ।
2. ਸ਼ਰਾਬ ਪੀਣਾ
ਜੋ ਲੋਕ ਸ਼ਰਾਬ ਜ਼ਿਆਦਾ ਪੀਂਦੇ ਹਨ, ਉਨ੍ਹਾਂ ਨੂੰ ਵੀ ਅਕਸਰ ਨੀਂਦ 'ਚ ਬੋਲਣ ਦੀ ਸਮੱਸਿਆ ਰਹਿੰਦੀ ਹੈ। ਅਜਿਹੀ ਹਾਲਤ 'ਚ ਜੇਕਰ ਤੁਸੀਂ ਸ਼ਰਾਬ ਪੂਰੀ ਤਰ੍ਹਾਂ ਨਹੀਂ ਛੱਡ ਪਾਉਂਦੇ ਤਾਂ ਇਸ ਦਾ ਘੱਟ ਇਸਤੇਮਾਲ ਕਰਨ ਨਾਲ ਵੀ ਤੁਸੀਂ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ।
3. ਤਣਾਅ
ਜ਼ਿਆਦਾ ਤਣਾਅ ਲੈਣ ਦੀ ਵਜ੍ਹਾ ਨਾਲ ਵੀ ਇਹ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕਈ ਜੋ ਗੱਲਾਂ ਸਾਰਾ ਦਿਨ ਦਿਮਾਗ 'ਚ ਘੁੰਮਦੀਆਂ ਰਹਿੰਦੀਆਂ ਹਨ, ਉਹ ਗੱਲਾਂ ਵੀ ਇਨਸਾਨ ਸੌਂਦੇ ਵੇਲੇ ਬੋਲਦਾ ਹੈ। ਅਜਿਹੀ ਹਾਲਤ 'ਚ ਦਿਮਾਗ ਨੂੰ ਤਣਾਅ ਤੋਂ ਮੁਕਤ ਰੱਖ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
4. ਡਾਕਟਰ ਦੀ ਸਲਾਹ
ਇਹ ਸਾਰੇ ਤਰੀਕੇ ਅਪਣਾਉਣ ਤੋਂ ਬਾਅਦ ਵੀ ਜੇਕਰ ਇਸ ਸਮੱਸਿਆ ਤੋਂ ਛੁਟਕਾਰਾ ਨਾ ਮਿਲੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਹਾਰਟ ਅਟੈਕ ਦੀ ਸਮੱਸਿਆ ਨੂੰ ਦੂਰ ਰੱਖਣ 'ਚ ਮਦਦ ਕਰਦੇ ਹਨ ਇਹ 5 ਫੂਡਸ
NEXT STORY