ਹੈਲਥ ਡੈਸਕ : ਭਾਰਤ 'ਚ ਮੋਟਾਪੇ ਨੂੰ ਲੈ ਕੇ ਲੋਕ ਕਾਫੀ ਚਿੰਤਾ 'ਚ ਰਹਿੰਦੇ ਹਨ, ਜਿਨ੍ਹਾਂ 'ਚ ਔਰਤਾਂ ਗਿਣਤੀ ਵੱਧ ਹੈ। ਭਾਰ ਘਟਾਉਣ ਲਈ ਲੋਕ ਅਕਸਰ ਜਿਮ, ਡਾਈਟ ਪਲਾਨ ਅਤੇ ਕਸਰਤ ਦਾ ਸਹਾਰਾ ਲੈਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ਼ ਪਾਣੀ ਪੀਣ ਦਾ ਤਰੀਕਾ ਬਦਲ ਕੇ ਵੀ ਭਾਰ ਘਟਾਇਆ ਜਾ ਸਕਦਾ ਹੈ? ਮਾਹਿਰਾਂ ਦਾ ਮੰਨਣਾ ਹੈ ਕਿ ਸਹੀ ਸਮੇਂ ਮਾਤਰਾ ਅਤੇ ਤਾਪਮਾਨ 'ਤੇ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਵਧਦਾ ਹੈ ਅਤੇ ਚਰਬੀ ਬਰਨਿੰਗ ਪ੍ਰਕਿਰਿਆ ਤੇਜ਼ ਹੁੰਦੀ ਹੈ।
ਸਵੇਰੇ ਪੀਓ ਕੋਸਾ ਪਾਣੀ
ਸਵੇਰੇ ਉੱਠ ਕੇ ਇੱਕ ਜਾਂ ਦੋ ਗਲਾਸ ਕੋਸਾ ਪਾਣੀ ਪੀਣ ਨਾਲ ਸਰੀਰ ਦਾ ਮੈਟਾਬੋਲਿਜ਼ਮ ਸਰਗਰਮ ਹੁੰਦਾ ਹੈ ਤੇ ਰਾਤ ਭਰ ਸਰੀਰ ਵਿੱਚ ਜਮ੍ਹਾ ਹੋਏ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਇਹ ਨਾ ਸਿਰਫ਼ ਪਾਚਨ ਤੰਤਰ ਨੂੰ ਬਿਹਤਰ ਬਣਾਉਂਦਾ ਹੈ ਸਗੋਂ ਪੂਰੇ ਦਿਨ ਲਈ ਸਰੀਰ ਨੂੰ ਊਰਜਾ ਵੀ ਪ੍ਰਦਾਨ ਕਰਦਾ ਹੈ। ਕੋਸੇ ਪਾਣੀ ਵਿੱਚ ਅੱਧਾ ਨਿੰਬੂ ਜਾਂ ਇੱਕ ਚੁਟਕੀ ਦਾਲਚੀਨੀ ਪਾਉਣ ਨਾਲ ਚਰਬੀ ਬਰਨਿੰਗ ਤੇਜ਼ ਹੁੰਦੀ ਹੈ।
ਭੁੱਖ ਨੂੰ ਕਰੋ ਕੰਟਰੋਲ
ਜੇਕਰ ਤੁਸੀਂ ਖਾਣਾ ਖਾਣ ਤੋਂ ਲਗਭਗ 30 ਮਿੰਟ ਪਹਿਲਾਂ ਇੱਕ ਗਲਾਸ ਪਾਣੀ ਪੀਂਦੇ ਹੋ, ਤਾਂ ਇਹ ਤੁਹਾਡੀ ਭੁੱਖ ਨੂੰ ਕੰਟਰੋਲ ਕਰਦਾ ਹੈ ਤੇ ਤੁਸੀਂ ਘੱਟ ਖਾਂਦੇ ਹੋ। ਇਸ ਨਾਲ ਕੈਲੋਰੀ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਜ਼ਿਆਦਾ ਖਾਣ ਤੋਂ ਬਚਿਆ ਜਾ ਸਕਦਾ ਹੈ। ਖਾਣੇ ਦੇ ਨਾਲ ਜਾਂ ਖਾਣੇ ਤੋਂ ਤੁਰੰਤ ਬਾਅਦ ਜ਼ਿਆਦਾ ਪਾਣੀ ਨਾ ਪੀਓ ਕਿਉਂਕਿ ਇਸ ਨਾਲ ਪਾਚਨ ਕਿਰਿਆ ਹੌਲੀ ਹੋ ਸਕਦੀ ਹੈ।
ਹਾਈਡਰੇਸ਼ਨ ਬਣਾਈ ਰੱਖੋ
ਪਾਣੀ ਦੀ ਕਮੀ ਮੈਟਾਬੋਲਿਜ਼ਮ ਨੂੰ ਹੌਲੀ ਕਰ ਸਕਦੀ ਹੈ, ਜਿਸ ਨਾਲ ਭਾਰ ਘਟਾਉਣ ਦੀ ਪ੍ਰਕਿਰਿਆ ਰੁਕ ਜਾਂਦੀ ਹੈ। ਸਰੀਰ ਨੂੰ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ। ਜਿਹੜੇ ਲੋਕ ਕਸਰਤ ਕਰਦੇ ਹਨ ਜਾਂ ਗਰਮ ਇਲਾਕਿਆਂ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ।
ਸੁਝਾਅ
-ਹਰ ਘੰਟੇ ਇੱਕ ਗਲਾਸ ਪਾਣੀ ਪੀਣ ਦੀ ਆਦਤ ਪਾਓ।
-ਆਪਣੇ ਮੋਬਾਈਲ 'ਤੇ ਇੱਕ ਰੀਮਾਈਂਡਰ ਸੈੱਟ ਕਰੋ।
-ਗਰਮ ਬਨਾਮ ਠੰਡਾ ਪਾਣੀ: ਭਾਰ ਘਟਾਉਣ ਲਈ ਕੀ ਜ਼ਿਆਦਾ ਪ੍ਰਭਾਵਸ਼ਾਲੀ ਹੈ?
ਗਰਮ ਪਾਣੀ ਪਾਚਨ ਪ੍ਰਣਾਲੀ ਨੂੰ ਸਰਗਰਮ ਕਰਦਾ ਹੈ ਅਤੇ ਚਰਬੀ ਨੂੰ ਤੋੜਨ ਵਿੱਚ ਮਦਦ ਕਰਦਾ ਹੈ। ਜਦੋਂ ਕਿ ਠੰਡਾ ਪਾਣੀ ਸਰੀਰ ਨੂੰ ਗਰਮ ਕਰਨ ਲਈ ਵਾਧੂ ਕੈਲੋਰੀ ਖਰਚ ਕਰਦਾ ਹੈ। ਭਾਵੇਂ ਦੋਵੇਂ ਹੀ ਫਾਇਦੇਮੰਦ ਹਨ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਸਵੇਰੇ ਅਤੇ ਰਾਤ ਨੂੰ ਕੋਸਾ ਪਾਣੀ ਅਤੇ ਦਿਨ ਵੇਲੇ ਆਮ ਤਾਪਮਾਨ ਵਾਲਾ ਪਾਣੀ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ।
ਬਜ਼ੁਰਗ ਹੀ ਨਹੀਂ ਬੱਚੇ ਵੀ ਹੋ ਰਹੇ ਗਠੀਏ ਦੇ ਸ਼ਿਕਾਰ, ਇਹ ਲੱਛਣ ਦਿਖਦੇ ਤਾਂ ਹੋ ਜਾਓ ਸਾਵਧਾਨ
NEXT STORY