ਮੁੰਬਈ— ਪ੍ਰੈਗਨੈਂਸੀ ਵਿਚ ਸਮੋਕਿੰਗ ਕਰਨ ਨਾਲ ਬੱਚੇ ਦਾ ਸਾਈਜ਼ ਛੋਟਾ ਹੁੰਦਾ ਹੈ। ਬੱਚੇ ਦਾ ਸਾਈਜ਼ ਛੋਟਾ ਹੋਣ 'ਤੇ ਲੇਬਰ ਪੇਨ ਘੱਟ ਹੋ ਜਾਂਦੀ ਹੈ ਅਤੇ ਲੇਬਰ ਪੇਨ ਤੋਂ ਬਚਣ ਲਈ ਔਰਤਾਂ ਸਮੋਕਿੰਗ ਦਾ ਸਹਾਰਾ ਲੈਂਦੀਆਂ ਹਨ। ਹਾਲ ਹੀ ਵਿਚ ਆਸਟ੍ਰੇਲੀਆ 'ਚ ਸਮੋਕਿੰਗ 'ਤੇ ਹੋਈ ਸਟੱਡੀ ਵਿਚ ਇਹ ਸਾਹਮਣੇ ਆਇਆ ਹੈ। ਸਟੱਡੀ ਵਿਚ ਪਾਇਆ ਗਿਆ ਕਿ ਲੇਬਰ ਪੇਨ ਤੋਂ ਬਚਣ ਲਈ ਲੜਕੀਆਂ ਪ੍ਰੈਗਨੈਂਸੀ ਵਿਚ ਸਿਗਰਟ ਪੀਂਦੀਆਂ ਹਨ। ਕਈ ਵਾਰ ਜੋ ਲੜਕੀਆਂ ਜਾਂ ਔਰਤਾਂ ਸਿਗਰਟ ਘੱਟ ਪੀਂਦੀਆਂ ਸਨ, ਉਹ ਇਸ ਪੀਰੀਅਡ ਦੌਰਾਨ ਸਿਗਰਟਾਂ ਵੱਧ ਪੀਣੀਆਂ ਸ਼ੁਰੂ ਕਰ ਦਿੰਦੀਆਂ ਹਨ।
ਸਰ ਗੰਗਾਰਾਮ ਹਸਪਤਾਲ ਦੀ ਮਾਹਰ ਡਾ. ਇੰਦਰਾਣੀ ਗਾਂਗੁਲੀ ਦਾ ਕਹਿਣਾ ਹੈ ਕਿ ਪ੍ਰੈਗਨੈਂਸੀ ਵਿਚ ਸਮੋਕਿੰਗ ਕਰਨ ਨਾਲ ਬੱਚੇ ਦੀ ਗ੍ਰੋਥ 'ਤੇ ਅਸਰ ਪੈਂਦਾ ਹੈ ਅਤੇ ਸਾਈਜ਼ ਛੋਟਾ ਹੋ ਜਾਂਦਾ ਹੈ। ਇਹ ਸਹੀ ਹੈ ਪਰ ਇਸ ਨਾਲ ਲੇਬਰ ਪੇਨ ਘੱਟ ਹੁੰਦੀ ਹੈ। ਇਹ ਔਰਤਾਂ ਦਾ ਮੰਨਣਾ ਹੈ ਪਰ ਪ੍ਰੈਗਨੈਂਸੀ ਵਿਚ ਸਮੋਕਿੰਗ ਕਰਨਾ ਨੁਕਸਾਨਦੇਹ ਹੁੰਦਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਪ੍ਰਾਪਰ ਨਾ ਹੋਣ ਕਰ ਕੇ ਲੰਗਜ਼ ਅਤੇ ਹਾਰਟ ਤੱਕ ਬਲੱਡ ਨਹੀਂ ਪਹੁੰਚਦਾ।
ਗਰਮੀਆਂ 'ਚ ਰੋਜ਼ ਨਹਾਓ ਠੰਡੇ ਪਾਣੀ ਨਾਲ, ਹੋਣਗੇ ਕਈ ਫਾਇਦੇ
NEXT STORY